ਪ੍ਰੋਫੈਸ਼ਨਲਜ਼ ਲਈ EOS 80D, ਸ਼ੌਕੀਨਾਂ ਲਈ SX720 HS ਅਤੇ ਲੋਅ-ਲਾਈਟ ਫੋਟੋਗ੍ਰਾਫੀ ਲਈ ਬਿਹਤਰੀਨ ਹੈ G7X Mark II
ਜਲੰਧਰ : ਕੈਨਨ ਨੇ ਈ. ਓ. ਐੱਸ. ਅਤੇ ਪਾਵਰਸ਼ਾਟ ਰੇਂਜ ਦੇ 3 ਡਿਜੀਟਲ ਕੈਮਰਿਆਂ ਨੂੰ ਲਾਂਚ ਕੀਤਾ ਹੈ । ਇਨ੍ਹਾਂ ਡਿਜੀਟਲ ਕੈਮਰਿਆਂ 'ਚ ਸਾਰਿਆਂ ਲਈ ਕੁਝ ਨਾ ਕੁਝ ਖਾਸ ਹੈ। EOS 80D ਕੈਨਨ EOS 70D ਦਾ ਨਵਾਂ ਵਰਜਨ ਹੈ, ਜੋ ਅਪ੍ਰੈਲ 'ਚ ਉਪਲਬਧ ਹੋਵੇਗਾ । ਪਾਵਰਸ਼ਾਟ ਲਕੀਰ 'ਚ 2 ਨਵੇਂ ਅਡੀਸ਼ਨਜ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿਚ G7X Mark II ਜੋ ਮਈ 'ਚ ਉਪਲਬਧ ਹੋਵੇਗਾ ਅਤੇ ਦੂਜਾ SX720 HS ਹੈ, ਜੋ ਜੂਨ 'ਚ ਉਪਲਬਧ ਹੋਵੇਗਾ ।
EOS 70D ਦੇ ਮੁਕਾਬਲੇ EOS 80D 'ਚ ਕਾਫ਼ੀ ਸੁਧਾਰ ਕੀਤਾ ਗਿਆ ਹੈ । EOS 80D 'ਚ 24.2 ਮੈਗਾਪਿਕਸਲ ਐਡਵਾਂਸਡ ਫੋਟੋ ਸਿਸਟਮ ਟਾਈਪ-ਸੀ (ਏ. ਪੀ. ਐੱਸ.-ਸੀ.) ਕਾਂਪਲੀਮੈਂਟਰੀ ਮੈਟਲ-ਆਕਸਾਈਡ ਸੈਮੀਕੰਡਕਟਰ (ਸੀ. ਐੱਮ. ਓ. ਐੱਸ.) ਸੈਂਸਰ ਦਿੱਤਾ ਗਿਆ ਹੈ ਅਤੇ ਇਸ ਨੂੰ ਪਾਵਰ ਦੇਣ ਲਈ ਨਵੇਂ ਡਿਜਿਕ 6 ਇਮੇਜ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ । ਇਸ ਦੀ ਆਈ. ਓ. ਐੱਸ. ਰੇਂਜ 100-16000 ਤਕ ਹੈ, ਜਿਸ ਨੂੰ 25600 ਤਕ ਐਕਸਪੈਂਡ ਕੀਤਾ ਜਾ ਸਕਦਾ ਹੈ । ਇਸ 'ਚ ਸਭ ਤੋਂ ਮੁੱਖ ਸੁਧਾਰ 45 ਪੁਆਇੰਟ, ਕਰੋਸ-ਟਾਈਪ, ਆਟੋਫੋਕਸ ਸਿਸਟਮ ਅਤੇ 7 ਫ੍ਰੇਮਸ ਪ੍ਰਤੀ ਸੈਕੇਂਡ ਬ੍ਰਸਟ ਮੋਡ ਮਿਲਦਾ ਹੈ । ਇਸ ਦੇ ਨਾਲ EOS 80D ਦੀ ਵੀਡੀਓ ਰਿਕਾਰਡਿੰਗ ਕੁਆਲਿਟੀ 'ਚ ਵੀ ਸੁਧਾਰ ਹੋਇਆ ਹੈ ਅਤੇ ਇਸ ਤੋਂ 1080 ਪਿਕਸਲ ਰੈਜ਼ੋਲਿਊਸ਼ਨ 'ਤੇ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ ।
ਨਵੇਂ ਪਾਵਰਸ਼ਾਟ ਮਾਡਲ ਪਾਵਰਸ਼ਾਟ G7X Mark II ਦੀ ਗੱਲ ਕਰੀਏ ਤਾਂ ਇਸ ਵਿਚ ਡਿਜਿਕ 7 ਇਮੇਜ ਪ੍ਰੋਸੈਸਰ ਦੇ ਨਾਲ 1 ਇੰਚ 20.1 ਮੈਗਾਪਿਕਸਲ ਸੀ. ਐੱਮ. ਓ. ਐੱਸ. ਸੈਂਸਰ ਦਿੱਤਾ ਗਿਆ ਹੈ, ਜੋ ਲੋਅ-ਲਾਈਟ ਫੋਟੋ ਖਿੱਚਣ ਲਈ ਵਧੀਆ ਹੈ । ਇਸ ਤੋਂ 40* ਆਪਟੀਕਲ ਜ਼ੂਮ, ਵਾਈ-ਫਾਈ, ਐੱਨ. ਐੱਫ. ਸੀ., ਟਿਲਟ ਹੋਣ ਵਾਲੀ 3 ਇੰਚ ਦੀ ਟੱਚ ਸਕ੍ਰੀਨ ਦਿੱਤੀ ਗਈ ਹੈ । G7X Mark II ਨਾਲ 1080 ਪਿਕਸਲ 'ਤੇ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਅਤੇ ਬਿਨਾਂ ਪੀ. ਸੀ. ਦੇ ਕੈਮਰੇ ਰਾਅ ਕਨਵਰਜ਼ਨ ਨੂੰ ਇਮੇਜ 'ਚ ਪ੍ਰਿਵਿਊ ਕੀਤਾ ਜਾ ਸਕਦਾ ਹੈ ।
ਜਿਥੋਂ ਤਕ ਪਾਵਰਸ਼ਾਟ SX720 HS ਦੀ ਗੱਲ ਹੈ ਤਾਂ ਇਹ ਕੈਮਰਾ ਸ਼ੌਕੀਆ ਫੋਟੋਗ੍ਰਾਫਰਾਂ ਲਈ ਹੈ, ਜਿਸ 'ਚ 40x ਜ਼ੂਮ, ਵਾਈ-ਫਾਈ ਬਟਨ, ਡਿਜਿਕ 6 ਇਮੇਜ ਪ੍ਰੋਸੈਸਰ ਯੁਕਤ 20.3 ਮੈਗਾਪਿਕਸਲ ਸੈਂਸਰ, 3 ਇੰਚ ਦੀ ਐੱਲ. ਸੀ. ਡੀ. ਅਤੇ ਜ਼ੂਮ ਫ੍ਰੇਮਿੰਗ, ਸਟੋਰੀ ਹਾਈ-ਲਾਈਟ ਅਤੇ ਕ੍ਰਿਏਟਿਵ ਸ਼ਾਟ ਜਿਹੇ ਸਹਾਇਕ ਫੀਚਰਜ਼ ਦਿੱਤੇ ਗਏ ਹਨ ।
ਇਸ ਦੇ ਇਲਾਵਾ ਕੈਨਨ ਨੇ ਨਵੇਂ EF-S18-135mm f/3.5-5.6 IS ਲੈੱਨਜ਼ ਦਾ ਐਲਾਨ ਵੀ ਕੀਤਾ ਹੈ, ਜਿਸ 'ਚ ਤੇਜ਼ ਅਤੇ ਸਮੂਥ ਆਟੋਫੋਕਸ ਲਈ ਕੰਪਨੀ ਨੇ ਨੈਨੋ ਯੂ. ਐੱਸ. ਐੱਮ. ਫੋਕਸਿੰਗ ਸਿਸਟਮ ਦਾ ਇਸਤੇਮਾਲ ਕੀਤਾ ਹੈ, ਜੋ ਅਪ੍ਰੈਲ 'ਚ ਉਪਲਬਧ ਹੋਵੇਗਾ ।
ਹੁਣ ਗੱਲ ਕਰਦੇ ਹਾਂ ਇਨ੍ਹਾਂ ਕੈਮਰਿਆਂ ਦੀ ਕੀਮਤ ਦੇ ਬਾਰੇ। ਫਿਲਹਾਲ ਕੰਪਨੀ ਨੇ ਇਨ੍ਹਾਂ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਪਰ ਅਮਰੀਕੀ ਕੀਮਤ ਦੇ ਹਿਸਾਬ ਨਾਲ ਸਿਰਫ EOS 80D ਕੈਮਰੇ ਦੀ ਕੀਮਤ 1,199 ਡਾਲਰ (ਲਗਭਗ 80,400 ਰੁਪਏ), ਪਾਵਰਸ਼ਾਟ G7X Mark II ਦੀ ਕੀਮਤ 699 ਡਾਲਰ (ਲਗਭਗ 47,000 ਰੁਪਏ) ਅਤੇ ਪਾਵਰਸ਼ਾਟ SX720 8S ਦੀ ਕੀਮਤ 379 ਡਾਲਰ (ਲਗਭਗ 25,500 ਰੁਪਏ) ਹੈ।
ਯੂ. ਐੱਸ. ਸਰਕਾਰ ਦੀ ਨਿੱਜੀ ਜਾਣਕਾਰੀ ਲੀਕ ਕਰਨ ਵਾਲਾ ਇਕ ਹੋਰ ਹੈਕਰ ਗਿਰਫਤਾਰ
NEXT STORY