ਜਲੰਧਰ- ਸਾਡੇ ਸਮਾਰਟਫੋਨ 'ਚ ਸੋਸ਼ਲ ਮੀਡੀਆ ਤੋਂ ਲੈ ਕੇ ਪੇ.ਟੀ.ਐੱਮ. ਤੱਕ ਕਈ ਅਜਿਹੀਆਂ ਐਪਸ ਰਹਿੰਦੀਆਂ ਹਨ ਜੋ ਸਾਡੇ ਮਨੋਰੰਜਨ ਤੋਂ ਲੈ ਕੇ ਸਾਡੇ ਕੰਮ ਨੂੰ ਪੂਰਾ ਕਰਨ 'ਚ ਮਦਦ ਕਰਦੀਆਂ ਹਨ। ਇਨ੍ਹਾਂ ਪ੍ਰਾਈਵੇਟ ਐਪਸ ਦੇ ਨਾਲ-ਨਾਲ ਕੁਝ ਐਪਸ ਅਜਿਹੀਆਂ ਵੀ ਹਨ ਜੋ ਭਾਰਤ ਸਰਕਾਰ ਨੇ ਭਾਰਤੀਆਂ ਲਈ ਪੇਸ਼ ਕੀਤੀਆਂ ਹਨ। ਇਨ੍ਹਾਂ ਐਪਸ ਨਾਲ ਤੁਹਾਡੇ ਕਈ ਸਰਕਾਰੀ ਕੰਮ ਬੇਹੱਦ ਆਸਾਨੀ ਨਾਲ ਪੂਰੇ ਹੋ ਸਕਦੇ ਹਨ। ਕੀ ਤੁਸੀਂ ਇਨ੍ਹਾਂ ਐਪਸ ਬਾਰੇ ਜਾਣਦੇ ਹੋ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਐਪਸ ਦੇ ਫਾਇਦੇ, ਹੋ ਸਕਦਾ ਹੈ ਕਿ ਇਨ੍ਹਾਂ ਐਪਸ ਨਾਲ ਤੁਹਾਡੇ ਕਈ ਕੰਮ ਬਣ ਜਾਣ।
ਡਿਜੀਲਾਕਰ ਐਪ-
ਬੈਂਕ ਖਾਤਾ ਖੁਲਵਾਉਣ ਤੋਂ ਲੈ ਕੇ jee ਐਗਜ਼ਾਮ ਫਾਰਮ ਜਾਂ ਕਾਲਜ ਦੀ ਸਕਾਲਰਸ਼ਿਪ ਲੈਣ ਲਈ ਵੀ ਤਮਾਮ ਐਜੂਕੇਸ਼ਨਲ ਡਾਕਿਊਮੈਂਟਸ ਫਾਇਲ ਕਰਨੇ ਪੈਂਦੇ ਹਨ। ਜਦੋਂ ਤੋਂ ਇਹ ਸਾਰੇ ਕੰਮ ਆਨਲਾਈਨ ਹੋਣ ਲੱਗੇ ਹਨ, ਉਦੋਂ ਤੋਂ ਲੋਕਾਂ ਨੂੰ ਆਪਣੇ ਡਾਕਿਊਮੈਂਟਸ ਆਨਲਾਈਨ ਆਪਣੀ ਮੇਲ ਜਾਂ ਡ੍ਰਾਈਵ 'ਤੇ ਰੱਖਣੇ ਪੈਂਦੇ ਹਨ। ਆਪਣੇ ਐਜੂਕੇਸ਼ਨਲ ਡਾਕਿਊਮੈਂਟਸ ਨੂੰ ਉਂਝ ਹੀ ਕਿਤੇ ਵੀ ਸੇਵ ਕਰਕੇ ਰੱਖਣ ਦੀ ਬਜਾਏ ਹੁਣ ਤੁਸੀਂ ਸੈਂਟਰਲ ਸਰਕਾਰ ਦੁਆਰਾ ਜਾਰੀ ਡਿਜੀਲਾਕਰ ਐਪ ਦਾ ਇਸਤੇਮਾਲ ਕਰ ਸਕਦੇ ਹਨ। ਜਿਥੇ ਤੁਹਾਡੇ ਪਰਸਨਲ ਡਾਕਿਊਮੈਂਟ ਵੈਰੀਫਾਈਡ ਹੋ ਕੇ ਪੂਰੀ ਤਰ੍ਹਾਂ ਸੁਰੱਖਿਅਤ ਬਣੇ ਰਹਿੰਦੇ ਹਨ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਇੰਸਟਾਲ ਕਰਨ ਤੋਂ ਬਾਅਦ ਆਪਣੇ ਮੋਬਾਇਲ ਨੰਬਰ ਓ.ਟੀ.ਪੀ. ਰਾਹੀਂ ਲਾਗ ਇਨ ਕਰੋ ਅਤੇ ਫਿਰ ਆਪਣੇ ਆਨਲਾਈਨ ਡਾਕਿਊਮੈਂਟਸ ਨੂੰ ਐਪ 'ਚ ਅਪਲੋਡ ਕਰ ਦਿਓ। ਇਸ ਐਪ 'ਤੇ ਤੁਸੀਂ ਆਪਣੇ ਡਾਕਿਊਮੈਂਟਸ ਨੂੰ ਆਪਣੇ ਆਧਾਰ ਕਾਰਡ ਨਾਲ ਜੋੜ ਕੇ ਵੈਰੀਫਾਈ ਕਰਵਾ ਸਕਦੇ ਹੋ। ਜਿਸ ਤੋਂ ਬਾਅਦ ਕਿਸੇ ਵੀ ਆਨਲਾਈਨ ਪ੍ਰੋਸੈਸ ਲਈ ਆਪਣੇ ਇਹ ਡਾਕਿਊਮੈਂਟਸ ਸ਼ੇਅਰ ਕਰਵਾ ਸਕਦੇ ਹੋ ਅਤੇ ਤੁਹਾਨੂੰ ਉਨ੍ਹਾਂ ਨੂੰ ਵੈਰੀਫਾਈ ਕਰਾਉਣ ਦੀ ਲੋੜ ਵੀ ਨਹੀਂ ਪਵੇਗੀ।

ਉਮੰਗ ਐਪ-
ਕੇਂਦਰ, ਰਾਜ ਸਰਕਾਰਾਂ ਅਤੇ ਨਗਰ ਨਿਗਮ ਦੇ ਅਧੀਨ ਕੰਮ ਕਰਨ ਵਾਲੇ ਤਮਾਮ ਵਿਭਾਗਾਂ ਨਾਲ ਜੁੜੇ ਕੰਮਾਂ ਦਾ ਬਹੁਤ ਹੀ ਆਸਾਨ ਬਣਾਉਣ ਵਾਲੀ ਇਹ ਐਪ ਵਾਕਈ ਤੁਹਾਡੇ ਕਈ ਕੰਮ ਆਸਾਨ ਬਣਾ ਦੇਵੇਗੀ। ਯੂਨੀਫਾਈਡ ਮੋਬਾਇਲ ਐਪਲੀਕੇਸ਼ਨ ਫਾਰ ਨਿਊ ਏਜ ਗਵਰਨਮੈਂਟ ਮਤਲਬ (UMANG) ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰੋ ਅਤੇ ਕੇਂਦਰ, ਰਾਜ ਅਤੇ ਨਗਰ ਪ੍ਰਸ਼ਾਸਨ ਨਾਲ ਜੁੜੇ ਤਮਾਮ ਵਿਭਾਗਾਂ 100 ਤੋਂ ਜ਼ਿਆਦਾ ਕੰਮ ਘਰ ਬੈਠੇ ਆਪਣਏ ਮੋਬਾਇਲ ਫੋਨ ਰਾਹੀਂ ਨਿਪਟਾ ਸਕਦੇ ਹੋ। ਉਂਝ ਤਾਂ ਉਮੰਗ ਐਪ ਲੇਬਲ ਮਨੀਸਟਰੀ ਦੁਆਰਾ ਜਾਰੀ ਕੀਤਾ ਗਿਆ ਹੈ ਪਰ ਇਸ ਦੁਆਰਾ ਤੁਸੀਂ ਪੈਨ ਅਤੇ ਆਧਾਰ ਨੰਬਰ ਦਾ ਇਸਤੇਮਾਲ ਕਰਕੇ ਤਮਾਮ ਸਰਕਾਰੀ ਸੇਵਾਵਾਂ ਦਾ ਇਸਤੇਮਾਲ ਘਰ ਬੈਠੇ ਕਰ ਸਕਦੇ ਹੋ। ਨੌਕਰੀ ਪੇਸ਼ਾ ਲੋਗ ਉਮੰਗ ਐਪ ਦੁਆਰਾ ਆਪਣੇ ਪੀ.ਐੱਫ. ਖਾਤੇ 'ਚੋਂ ਪੈਸਾ ਕਢਵਾ ਸਕਦੇ ਹਨ। ਕੁਲ ਮਿਲਾ ਕੇ ਸਰਕਾਰੀ ਐਪ ਤੁਹਾਡੇ ਕਈ ਕੰਮ ਆਸਾਨ ਬਣਾ ਦੇਵੇਗੀ।

ਭੀਮ ਐਪ-
ਭਾਰਤ ਇੰਟਰਫੇਸ ਫਾਰ ਮਨੀ ਮਤਲਬ ਕਿ ਭੀਮ ਐਪ ਮਨੀ ਟ੍ਰਾਂਸਫਰ ਤੋਂ ਲੈ ਕੇ ਹਰ ਤਰ੍ਹਾਂ ਦੀ ਪੇਮੈਂਟ ਕਰਨ ਵਾਲੀ ਇਕ ਅਜਿਹੀ ਐਪ ਹੈ ਜਿਸ ਨਾਲ ਆਪਣੇ ਬੈਂਕ ਖਾਤੇ ਨੂੰ ਜੋੜ ਕੇ ਤੁਸੀਂ ਕਿਤੇ ਵੀ ਬੈਠ ਕੇ ਕਿਸੇ ਵੀ ਵਿਅਕਤੀ ਜਾਂ ਕੰਪਨੀ ਨੂੰ ਪੇਮੈਂਟ ਕਰ ਸਕਦੇ ਹੋ। ਭੀਮ ਐਪ ਐੱਨ.ਪੀ.ਸੀ.ਆਈ. (ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ) ਦੁਆਰਾ ਚਲਾਇਆ ਜਾਂਦਾ ਹੈ। ਭੀਮ ਐਪ ਯੂ.ਪੀ.ਆਈ. (ਯੂਨੀਫਾਈਡ ਪੇਮੈਂਟਸ ਇੰਟਰਫੇਸ) ਸਿਸਟਮ 'ਤੇ ਕੰਮ ਕਰਦੀ ਹੈ ਅਤੇ ਇਸ ਦਾ ਡਾਟਾ ਕਿਸੇ ਵਿਦੇਸ਼ੀ ਸਰਵਰ 'ਤੇ ਨਹੀਂ ਸਗੋਂ ਦੇਸ਼ 'ਚ ਹੀ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਭੀਮ ਐਪ ਦੁਆਰਾ ਤੁਸੀਂ ਪੇ.ਟੀ.ਐੱਮ. ਦੀ ਤਰ੍ਹਾਂ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਸ਼ਾਪਿੰਗ ਮਾਲ 'ਚ ਸਿੱਧੇ ਆਪਣੇ ਬੈਂਕ ਅਕਾਊਂਟ ਤੋਂ ਪੇਮੈਂਟ ਕਰ ਸਕਦੇ ਹੋ। ਜੇਕ ਤੁਹਾਡੇ ਕੋਲ ਇੰਟਰਨੈੱਟ ਬੈਂਕਿੰਗ ਦੀ ਸੁਵਿਧਾ ਨਹੀਂ ਹੈ ਤਾਂ ਵੀ ਤੁਸੀਂ ਐੱਲ.ਆਈ.ਸੀ. ਸਮੇਤ ਕਈ ਤਰ੍ਹਾਂ ਦੇ ਪ੍ਰੀਮੀਅਮ ਭੀਮ ਐਪ ਦੁਆਰਾ ਭਰ ਸਕਦੇ ਹੋ।

ਐੱਮ-ਕਵਚ-
ਮਹਿੰਦਾ ਹੋਣ ਕਾਰਨ ਜਾਂ ਜਾਣਕਾਰੀ ਦੀ ਕਮੀ 'ਚ ਜੇਕ ਤੁਸੀਂ ਆਪਣਏ ਸਮਾਰਟਫੋਨ 'ਚ ਕੋਈ ਵੀ ਐਂਟੀਵਾਇਰਸ ਐਪ ਨਹੀਂ ਰੱਖਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਕੰਪਿਊਟਰ ਦੀ ਤਰ੍ਹਾਂ ਹੀ ਮੋਬਾਇਲ ਦੇ ਵੀ ਐਂਟੀਵਾਇਰਸ ਬਹੁਤ ਹੀ ਜ਼ਰੂਰੀ ਹਨ। ਸਰਕਾਰ ਨੇ ਹੁਣ ਇਸ ਦਾ ਵੀ ਮੁਫਤ 'ਚ ਇਸਤੇਮਾਲ ਕਰ ਦਿੱਤਾ ਹੈ। ਐੱਮ-ਕਵਚ ਨਾਂ ਦੀ ਮੋਬਾਇਲ ਐਪ ਤੁਹਾਡੇ ਸਮਾਰਟਫੋਨ ਨੂੰ ਸਿਰਫ ਮਾਲਵੇਅਰ ਅਟੈਕ ਅਤੇ ਹੈਕਿੰਗ ਦੇ ਖਤਰੇ ਤੋਂ ਹੀ ਨਹੀਂ ਬਚਾਉਂਦੀ ਸਗੋਂ ਤੁਹਾਡੇ ਪਰਸਨਲ ਡਾਟਾ ਨੂੰ ਵੀ ਸੁਰੱਖਿਅਤ ਰੱਖਣ 'ਚ ਮਦਦ ਕਰਦੀ ਹੈ। ਜੇਕਰ ਤੁਹਾਡਾ ਫੋਨ ਗੁਆਚ ਜਾਂਦਾ ਹੈ ਤਾਂ ਤੁਸੀਂ ਆਨਲਾਈਨ ਉਸ ਦੀ ਲੋਕੇਸ਼ਨ ਟਰੈਕ ਕਰਨ ਦੇ ਨਾਲ ਹੀ ਉਸ ਦਾ ਗੁੱਪਤ ਡਾਟਾ ਵੀ ਡਿਲੀਟ ਕਰ ਸਕਦੇ ਹੋ।

CBEC GST ਐਪ-
ਜਦੋਂ ਤੋਂ ਇੰਡੀਆ 'ਚ ਜੀ.ਐੱਸ.ਟੀ. ਨੇ ਆਪਣੇ ਕਦਮ ਰੱਖੇ ਹਨ, ਉਦੋਂ ਤੋਂ ਲੱਖਾਂ ਕਰੋੜਾਂ ਵਪਾਰੀ ਜੀ.ਐੱਸ.ਟੀ. ਦੇ ਸਿਸਟਮ, ਨਵੇਂ ਰੂਲਸ, ਕਾਨੂੰਨ ਅਤੇ ਟੈਕਸ ਸਲੈਬ ਨੂੰ ਲੈ ਕੇ ਪਰੇਸ਼ਾਨ ਦਿਸ ਰਹੇ ਹਨ। ਜੀ.ਐੱਸ.ਟੀ. ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿੱਤ ਮੰਤਰਾਲੇ, ਕੇਂਦਰੀ ਉਤਪਾਦ ਸ਼ੁਲਕ ਅਤੇ ਸੀਮਾ ਸ਼ੁਲਕ ਮੰਤਰਾਲੇ ਦੁਆਰਾ ਇਹ ਐਪ ਜਾਰੀ ਕੀਤੀ ਗਈ ਹੈ। ਜਿਸ 'ਤੇ ਜੀ.ਐੱਸ.ਟੀ. ਨਾਲ ਜੁੜੀ ਹਰ ਸਮੱਸਿਆ ਦਾ ਹੱਲ ਮੌਜੂਦ ਹੈ। ਫਿਰ ਵੀ ਜੇਕਰ ਤੁਹਾਡਾ ਕੰਮ ਨਾ ਬਣ ਤਾਂ ਤੁਸੀਂ ਐਪ ਦੁਆਰਾ ਜੀ.ਐੱਸ.ਟੀ. ਹੈਲਪਡੈਸਕ ਨਾਲ ਵੀ ਸੰਪਰਕ ਕਰ ਸਕਦੇ ਹੋ।
ਸੈਮਸੰਗ ਗਿਅਰ ਫਿੱਟ 2 ਪ੍ਰੋ ਕਲਰ ਸਕ੍ਰੀਨ ਵਾਲਾ ਕੰਪਲੀਟ ਫਿੱਟਨੈੱਸ ਟ੍ਰੈਕਰ
NEXT STORY