ਜਲੰਧਰ- ਚੰਗੀ ਸੈਲਫੀ ਨੂੰ ਹਰ ਕੋਈ ਪਸੰਦ ਕਰਦਾ ਹੈ ਪਰ ਇਨ੍ਹਾਂ ਨੂੰ ਵੇਖ ਕੇ ਕਈ ਵਾਰ ਤੁਹਾਡੇ ਦਿਮਾਗ 'ਚ ਇਹ ਜਰੂਰ ਆਉਂਦਾ ਹੋਵੇਗਾ ਕਿ ਲੋਕ ਇੰਨੀ ਚੰਗੀ ਸੈਲਫੀ ਕਲਿੱਕ ਕਿਵੇਂ ਕਰ ਲੈਂਦੇ ਹਨ । ਤੁਹਾਨੂੰ ਦਸ ਦਈਏ ਕਿ ਇਕ ਚੰਗੀ ਸੈਲਫੀ ਕਲਿੱਕ ਕਰਨਾ ਇਕ ਕਲਾ ਤਾਂ ਹੈ ਹੀ ਪਰ ਕੁੱਝ ਐਪਸ ਦੀ ਮਦਦ ਨਾਲ ਤੁਸੀਂ ਆਪਣੀ ਸੈਲਫੀ ਨੂੰ ਹੋਰ ਵੀ ਨਿਖਾਰ ਸਕਦੇ ਹੋ ।
ਐਂਡ੍ਰਾਇਡ ਸਮਾਰਟਫੋਂਸ 'ਚ ਸੈਲਫੀ ਲੈਣ ਲਈ ਬੈੱਸਟ ਐਪਸ -
ਫਰੰਟ ਬੈਕ -
ਸੈਲਫੀ ਲੈਣ ਲਈ ਇਹ ਐਪ ਵੱਖਰੀ ਤਰ੍ਹਾਂ ਦੇ ਫੀਚਰ ਨਾਲ ਉਪਲੱਬਧ ਹੈ ਇਸ 'ਚ ਜਿੱਥੇ ਫਰੰਟ ਕੈਮਰੇ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਨੂੰ ਇਹ ਦਸ ਸਕਦੇ ਹੋ ਕਿ ਤੁਸੀਂ ਕਿੱਥੇ ਹੋ, ਉਥੇ ਹੀ ਦੂਜੇ ਪਾਸੇ ਇਹ ਵੀ ਦਿਖਾ ਸਕਦੇ ਹੋ ਕਿ ਤੁਸੀਂ ਕੀ ਦੇਖ ਰਹੇ ਹੋ ।ਇਸ 'ਚ ਤੁਸੀਂ ਫੋਟੋ ਨੂੰ ਹੋਰਿਜੋਂਟਲ ਕਰਨ ਦੇ ਨਾਲ ਫੋਟੋਗ੍ਰਾਫੀ ਦੌਰਾਨ ਟਾਈਮਰ ਵੀ ਸੈੱਟ ਕਰ ਸਕਦੇ ਹੋ।
ਕੈਂਡੀ ਕੈਮਰਾ -
ਇਸ ਐਪ 'ਚ ਤੁਸੀ 100 ਤੋਂ ਵੀ ਜ਼ਿਆਦਾ ਫਿਲਟਰਸ ਦੀ ਸੈਲਫੀ ਲੈਣ ਤੋਂ ਪਹਿਲਾਂ ਅਤੇ ਸੈਲਫੀ ਲੈਣ ਤੋਂ ਬਾਅਦ ਵੀ ਵਰਤੋਂ ਕਰ ਸਕਦੇ ਹੋ ।
ਰੈਟ੍ਰਿਕਾ -
ਇਸ 'ਚ ਤੁਸੀਂ ਫੋਟੋ ਦਾ ਕੋਲਾਜ ਬਣਾ ਸਕਦੇ ਹੋ ਅਤੇ ਨਾਲ ਹੀ ਇਸ ਐਪ ਨਾਲ ਤੁਸੀਂ ਆਪਣੀ ਫੋਟੋ ਨੂੰ ਇੱਥੋਂ ਹੀ ਸੋਸ਼ਲ ਸਾਈਟਸ 'ਤੇ ਵੀ ਸ਼ੇਅਰ ਕਰ ਸਕਦੇ ਹੋ ।
ਲਕੀਰ ਕੈਮਰਾ -
ਬਹੁਤ ਸਾਰੇ ਫਿਲਟਰਸ ਦੇ ਨਾਲ ਇਸ ਐਪ 'ਚ ਤੁਸੀਂ ਫੋਟੋ 'ਤੇ ਟੈਕਸਟ ਨੂੰ ਵੀ ਐਡ ਕਰ ਸਕੋਗੇ । ਫਿਲਟਰ 'ਚ ਤੁਸੀਂ ਬ੍ਰਾਈਟੇਨ, ਸ਼ੌਡੋ ਆਦਿ ਦੇ ਨਾਲ ਮੌਜੂਦਾ ਬਰੱਸ਼ ਦੀ ਵਰਤੋਂ ਕਰ ਆਪਣੀ ਸੈਲਫੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ ।
9.7 ਇੰਚ ਆਈਪੈਡ ਪ੍ਰੋ 'ਚ ਆਇਆ Error 56 : ਐਪਲ ਜਲਦ ਹੀ ਕੱਢੇਗਾ ਹੱਲ
NEXT STORY