ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਫੋਲਡ ਹੋਣ ਵਾਲੇ ਸਮਰਾਟਫੋਨਜ਼ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਾਲ ਹੀ 'ਚ ਮਿਲੀ ਇਕ ਰਿਪੋਰਟ 'ਚ ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਵੱਲੋਂ ਇਸੇ ਸਾਲ (2017 'ਚ) ਫੋਲਡ ਹੋਣ ਵਾਲੇ ਸਮਾਰਟਫੋਨ ਲਾਂਚ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਇਸ ਨੂੰ ਵੇਖਦੇ ਹੋਏ ਐੱਲ. ਜੀ., ਮਾਈਕ੍ਰੋਸਾਫਟ ਅਤੇ ਨੋਕੀਆ ਵਰਗੀਆਂ ਦਿੱਗਜ ਸਮਾਰਟਫੋਨ ਕੰਪਨੀਆਂ ਵੀ ਇਸ ਦੌੜ 'ਚ ਸ਼ਾਮਿਲ ਹੋ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਆਪਣੇ ਇਸ ਨਵੀਂ ਟੈਕਨਾਲੋਜੀ ਵਾਲੇ ਡਿਵਾਈਸ ਦੇ ਕੁਝ ਪੇਟੈਂਟ ਵੀ ਦੇਖਣ ਨੂੰ ਮਿਲੇ ਹਨ।
Samsung
ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਇਸ ਸਾਲ ਦੀ ਤੀਜੀ ਤਿਮਾਹੀ 'ਚ ਪਹਿਲਾ ਫੋਲਡੇਬਲ ਸਮਾਰਟਫੋਨ ਲਾਂਚ ਕਰੇਗੀ। ਕੋਰੀਆ ਹੇਰਾਲਡ ਦੀ ਰਿਪੋਰਟ ਮੁਤਾਬਕ ਸਮਾਰਟਫੋਨ ਬਣਾਉਣ ਦਾ ਕੰਮ ਤਕਨੀਕੀ ਤੌਰ 'ਤੇ ਪੂਰਾ ਹੋਣ ਜਾਣ ਤੋਂ ਬਾਅਦ ਕੰਪਨੀ ਇਸ ਨੂੰ ਲਾਂਚ ਕਰਨ ਨੂੰ ਲੈ ਕੇ ਆਖਰੀ ਫੈਸਲਾ ਨਹੀਂ ਲੈ ਪਾਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਟੈਕਨਾਲੋਜੀ ਅਤੇ ਮੋਬਾਇਲ ਕਮਿਊਨੀਕੇਸ਼ਨਸ ਯੂਨਿਟ 'ਚ ਫੇਰਬਦਲ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ। ਇਕ ਹੋਰ ਰਿਪੋਰਟ ਮੁਤਾਬਕ ਸੈਮਸੰਗ ਨੇ ਫੋਲਡ ਹੋਣ ਵਾਲੇ ਫੋਨ ਦਾ ਕੰਮ ਅਗਸਤ ਮਹੀਨੇ 'ਚ ਹੀ ਪੂਰਾ ਕਰ ਲਿਆ ਸੀ। ਡਿਸਪਲੇ ਤੋਂ ਮੁੜਨ ਵਾਲੇ ਫੋਨ 7 ਇੰਚ ਵਾਲੇ ਟੈਬਲੇਟ ਵਰਗੇ ਹੋਣਗੇ।
LG
ਹੁਣ ਐੱਲ. ਜੀ. ਵੀ ਫੋਲਡ ਹੋਣ ਵਾਲੇ ਸਮਾਰਟਫੋਨ ਬਣਾਉਣ ਦੀ ਦੌੜ ਸ਼ਾਮਿਲ ਹੋ ਗਈ ਹੈ। ਐੱਲ. ਜੀ. ਵੱਲੋਂ ਰੋਲੇਬਲ ਟੀ. ਵੀ. ਸਕਰੀਨ ਅਤੇ ਡਿਸਪਲੇ ਤੋਂ ਬਾਅਦ ਹੁਣ ਕੰਪਨੀ ਛੇਤੀ ਹੀ ਫੋਲਡ ਹੋਣ ਵਾਲਾ ਸਮਾਰਟਫੋਨ ਵੀ ਬਾਜ਼ਾਰ 'ਚ ਉਤਾਰਨ ਦੀ ਤਿਆਰੀ 'ਚ ਹੈ। ਐੱਲ. ਜੀ. ਨੇ ਫੋਲਡੇਬਲ ਸਮਾਰਟਫੋਨ ਲਈ ਨਵਾਂ ਪੇਟੈਂਟ ਫਾਈਲ ਕੀਤਾ ਹੈ। ਪੇਟੈਂਟ 'ਚ ਦਿੱਤੀ ਗਈ ਤਸਵੀਰ 'ਚ ਐੱਲ. ਜੀ. ਦੇ ਇਸ ਸਮਾਰਟਫੋਨ ਨੂੰ ਟੈਂਟ ਮੋਡ 'ਚ ਦੇਖਿਆ ਜਾ ਸਕਦਾ ਹੈ, ਜਿਸ ਦੇ ਦੋਵਾਂ ਪਾਸੇ ਡਿਸਪਲੇ ਦਿੱਤੀ ਗਈ ਹੈ।
Microsoft
ਸੈਮਸੰਗ ਅਤੇ ਐੱਲ. ਜੀ. ਦੇ ਫੋਲਡੇਬਲ ਸਮਾਰਟਫੋਨਜ਼ ਨੂੰ ਟੱਕਰ ਦੇਣ ਲਈ ਮਾਈਕ੍ਰੋਸਾਫਟ ਵੀ ਮੈਦਾਨ 'ਚ ਉਤਰ ਆਈ ਹੈ। ਮਾਈਕ੍ਰੋਸਾਫਟ ਨੇ ਵੀ ਇਕ ਨਵਾਂ ਪੇਟੈਂਟ ਜਾਰੀ ਕੀਤਾ ਹੈ, ਜਿਸ ਵਿਚ ਟੂ-ਇਨ-ਵਨ ਫੋਲਡੇਬਲ ਟੈਬਲੇਟ ਦਿਖਾਇਆ ਗਿਆ ਹੈ। ਕੰਪਨੀ ਦੁਆਰਾ ਜਾਰੀ ਕੀਤਾ ਗਿਆ ਇਹ ਪੇਟੈਂਟ ਜ਼ਾਹਿਰ ਕਰ ਰਿਹਾ ਹੈ ਕਿ ਮਾਈਕ੍ਰੋਸਾਫਟ ਵੀ ਫੋਲਡੇਬਲ ਡਿਵਾਈਸ ਦੀ ਦਿਸ਼ਾ 'ਚ ਕ੍ਰਾਂਤੀ ਲਿਆਉਣ ਲਈ ਉਤਾਵਲੀ ਹੈ।
Nokia
ਕੰਪਨੀ ਵੱਲੋਂ ਕੀਤੀ ਗਈ ਪੇਟੈਂਟ ਫਾਈਲਿੰਗ ਇਹ ਜ਼ਾਹਿਰ ਕਰ ਰਹੀ ਹੈ ਕਿ ਨੋਕੀਆ ਵੀ ਇਸ ਸੈਗਮੈਂਟ 'ਤੇ ਕੰਮ ਕਰ ਰਹੀ ਹੈ। ਨੋਕੀਆ ਦਾ ਇਹ ਪੇਟੈਂਟ ਸੈਮਸੰਗ ਦੇ ਪਿਛਲੇ ਪੇਟੈਂਟਸ ਨਾਲੋਂ ਜ਼ਿਆਦਾ ਅਲੱਗ ਨਹੀਂ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਪਾਕੇਟ ਮਿਰਰ ਵਰਗਾ ਹੈ, ਜਿਸ ਦੇ 2 ਹਿੱਸੇ ਹਨ। ਡਿਵਾਈਸ ਦੇ ਦੋਵੇਂ ਹਿੱਸੇ ਬੰਦ ਹਨ ਅਤੇ ਇਕ ਸਿੰਗਲ ਫਲੈਕਸੀਬਲ ਡਿਸਪਲੇ ਨਜ਼ਰ ਆ ਰਹੀ ਹੈ। ਪੇਟੈਂਟ ਦੇ ਡਿਜ਼ਾਈਨ ਤੋਂ ਇਹ ਯਕੀਨੀ ਨਹੀਂ ਹੋਇਆ ਹੈ ਕਿ ਨੋਕੀਆ ਇਸ ਡਿਜ਼ਾਈਨ 'ਤੇ ਡਿਵਾਈਸ ਤਿਆਰ ਕਰੇਗੀ ਪਰ ਨੋਕੀਆ ਦਾ ਇਹ ਪੇਟੈਂਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਾਫੀ ਹੈ।
ਭਾਰਤ ਨੇ ਪਿਨਾਕਾ ਰਾਕੇਟ ਦਾ ਦੂਜਾ ਸਫਲ ਪਰੀਖਣ ਕੀਤਾ
NEXT STORY