ਜਲੰਧਰ-ਇਸ ਦੀਵਾਲੀ ਦੇ ਮੌਕੇ 'ਤੇ ਜੇਕਰ ਤੁਸੀਂ ਸਮਾਰਟਫੋਨਜ਼ ਲੈਣ ਲਈ ਪਲੈਨਿੰਗ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਬਿਹਤਰ ਆਪਸ਼ਨਜ਼ ਦੀ ਜਾਣਕਾਰੀ ਦੇਣ ਜਾ ਰਹੇ ਹੈ। ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਹਰ ਦਿਨ ਲਾਂਚ ਹੋ ਰਹੇ ਨਵੇਂ ਫੀਚਰਸ , ਡਿਜ਼ਾਈਨ ਨਾਲ ਲੈਸ ਸਮਾਰਟਫੋਨਜ਼ 'ਚ ਕਿਹੜਾ ਆਪਸ਼ਨਜ਼ ਤੁਹਾਡੇ ਲਈ ਸਹੀ ਹੋ ਸਕਦਾ ਹੈ ਇਹ 25000 ਰੁਪਏ ਦੇ ਬਜਟ ਅੰਦਰ ਇਹ ਸਮਾਰਟਫੋਨ ਆ ਸਕਦੇ ਹਨ।
1.LG Q6 -
ਇਸ ਸਮਾਰਟਫੋਨ ਦੀ ਕੀਮਤ 14,990 ਰੁਪਏ ਹੈ। ਇਸ ਸਮਾਰਟਫੋਨ 'ਚ 5.5 ਇੰਚ ਡਿਸਪਲੇਅ ਦਿੱਤਾ ਗਿਆ ਹੈ। ਇਸ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 35 ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ 13 ਐੱਮ. ਪੀ. ਰਿਅਰ ਅਤੇ 5 ਐੱਮ. ਪੀ. ਫ੍ਰੰਟ ਕੈਮਰਾ ਮੌਜ਼ੂਦ ਹੈ । ਫੋਨ 'ਚ 3000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
2. Samsung Galaxy A5 (2017)-
ਇਸ ਸਮਾਰਟਫੋਨ ਦੀ ਕੀਮਤ 22,900 ਰੁਪਏ ਹੈ। ਇਸ ਸਮਾਰਟਫੋਨ 'ਚ 5.2 ਇੰਚ ਫੁੱਲ ਐੱਚ. ਡੀ. ਅਮੋਲਡ ਡਿਸਪਲੇਅ ਦਿੱਤਾ ਗਿਆ ਹੈ। ਇਹ ਫੋਨ 1.9 ਗੀਗਾਹਰਟਜ਼ ਆਕਟਾਕੋਰ ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਫ੍ਰੰਟ ਅਤੇ ਰਿਅਰ ਕੈਮਰਾ ਦਿੱਤਾ ਗਿਆ ਹੈ ਇਸ ਫੋਨ 'ਚ ਇਕ ਫਿੰਗਰਪ੍ਰਿੰਟ ਸਕੈਨਰ ਹੈ ਅਤੇ ਨਾਲ ਹੀ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜ਼ਿੰਗ ਨਾਲ ਆਉਦੀ ਹੈ।
3. Lenovo K8 Note-
ਇਸ ਸਮਾਰਟਫੋਨ ਦੀ ਕੀਮਤ 12,999 ਰੁਪਏ ਹੈ। ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ ਨਾਲ 5.5 ਇੰਚ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ, ਜਿਸਦਾ ਪਿਕਸਲ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਹ ਫੋਨ 1.4 ਗੀਗਾਹਰਟਜ਼ ਡੇਕਾ-ਕੋਰ ਮੀਡੀਆਟੇਕ MT6797 ਚਿਪਸੈੱਟ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ। ਇਸ ਦੀ ਮੈਮਰੀ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ 5 ਮੈਗਾਪਿਕਸਲ ਜੀ ਡਿਪੈਂਥ ਸੈਂਸਰ ਦਿੱਤਾ ਗਿਆ ਹੈ। ਰਿਅਰ ਕੈਮਰਾ ਡਿਊਲ ਐੱਲ. ਈ. ਡੀ. ਸੀ ਸੀ ਟੀ ਫਲੈਸ਼ ਮੋਡੀਊਲ ਨਾਲ ਲੈਸ ਹੈ। ਇਸ 'ਚ ਐੱਲ ਈ ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ ਪਾਵਰ ਦੇਣ ਲਈ 4000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
4. Nokia 6-
ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ। ਨੋਕੀਆ 6 ਐਂਡਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਫੋਨ 'ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਤੇ 2.5 ਡੀ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਹ ਫੋਨ ਕਵਾਲਕਾਮ ਸਨੈਰਡਰੈਗਨ 430 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ ਨਾਲ ਹੀ ਇਸ 'ਚ 3000 ਐੱਮ. ਏ . ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਟੋਗਰਾਫੀ ਦੀ ਗੱਲ ਕਰੀਏ ਤਾਂ ਇਸ 'ਚ F/2.0 ਨਾਲ 16 ਮੈਗਾਪਿਕਸਲ ਦਾ ਰਿਅਰ ਅਤੇ F/2.0 ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
5. Vivo V5 Plus-
ਇਸ ਸਮਾਰਟਫੋਨ ਦੀ ਕੀਮਤ 21,500 ਰੁਪਏ ਹੈ। ਇਸ ਸਮਾਰਟਫੋਨ 'ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਚ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ । ਇਹ ਫੋਨ 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ 'ਚ 64 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ ਐਲ ਈ ਡੀ ਫਲੈਸ , ਪੀ. ਡੀ. ਏ. ਐੱਫ. ਅਤੇ F/2.0 ਅਪਚਰ ਨਾਲ ਲੈਸ ਹੈਅਤੇ ਨਾਲ ਹੀ 20 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਡਿਊਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦਾ ਫ੍ਰੰਟ ਫੇਸਿੰਗ ਕੈਮਰਾ Sony IMX376 ਸੈਂਸਰ ਅਤੇ F/2.0 ਅਪਚਰ ਅਤੇ 5P ਲੈੱਜ਼ ਨਾਲ ਹੈ. ਫੋਨ 'ਚ 3160 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜਿੰਗ ਨੂੰ ਸੁਪੋਟ ਕਰਦੀ ਹੈ।
Apple ਨੇ ਪੇਸ਼ ਕੀਤਾ ਡੋਂਗਲ, ਆਈਫੋਨ ਯੂਜ਼ਰਸ ਚਾਰਜਿੰਗ ਨਾਲ ਯੂਜ਼ ਕਰ ਸਕਣਗੇ ਹੈੱਡਫੋਨ
NEXT STORY