ਜਲੰਧਰ-ਹਰ ਕਿਸੇ ਨੂੰ ਆਪਣੇ ਫੋਨ 'ਚ ਫੋਟੋਗ੍ਰਾਫੀ ਦਾ ਸ਼ੌਕ ਹੈ। ਅੱਜ ਫੋਨ ਤੋਂ ਲੈ ਗਏ ਫੋਟੋਗ੍ਰਾਫ ਹੀ ਜਿਆਦਾਤਰ ਫੇਸਬੁਕ ਅਤੇ ਇਸੰਟਾਗ੍ਰਾਮ 'ਤੇ ਸ਼ੇਅਰ ਕੀਤੇ ਜਾਂਦੇ ਹਨ। ਅਜਿਹੇ 'ਚ ਜਿੰਨੀਆ ਤਸਵੀਰ ਚੰਗੀਆਂ ਹੋਣਗੀਆਂ ਉਨ੍ਹੇ ਦੀ ਲਾਈਕ ਅਤੇ ਕਮੈਂਟ ਵੀ ਮਿਲਦੇ ਹਨ ਪਰੰਤੂ ਚੰਗੀ ਤਸਵੀਰ ਲੈਣ ਦੇ ਲਈ ਜ਼ਰੂਰੀ ਹੈ ਕਿ ਫੋਨ ਦਾ ਕੈਮਰਾ ਵੀ ਸ਼ਾਨਦਾਰ ਹੋਵੇ। ਭਾਰਤੀ ਬਜ਼ਾਰ 'ਚ ਅਜਿਹੇ ਕਈ ਫੋਨ ਮੌਜ਼ੂਦ ਹਨ ਜਿਸ 'ਚ 12 ਮੈਗਾਪਿਕਸਲ ਤੋਂ ਵੀ ਜਿਆਦਾ ਦਾ ਕੈਮਰਾ ਉਪਲੱਬਧ ਹੈ ਅਤੇ ਇਨ੍ਹਾਂ ਦੀ ਕੀਮਤ ਵੀ ਤੁਹਾਡੇ ਬਜਟ 'ਚ ਹੀ ਹੈ ਅਤੇ ਅੱਜ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਜ਼ ਸੰਬੰਧੀ ਜੁੜੀ ਜਾਣਕਾਰੀ ਦੇਵਾਂਗੇ ਜੋ ਕਿ ਕੈਮਰੇ ਦੇ ਮਾਮਲੇ 'ਚ ਆਪਣੇ ਆਪ 'ਚ ਕਾਫੀ ਖਾਸ ਹਨ।

1.ਐਪਲ iPhone 7 Plus-
ਇਸ ਸਮਾਰਟਫੋਨ 'ਚ 5.5 ਇੰਚ ਦੀ (1080*1920) ਪਿਕਸਲ ਸੁਪਰ ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 12 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 7 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ IOS v10.0.1 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 3GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਦੇ ਲਈ 2900mAh ਦਾ ਬੈਟਰੀ ਦਿੱਤੀ ਗਈ ਹੈ।

2.ਹੁਵਾਵੇ ਪੀ9-
ਇਸ ਸਮਾਰਟਫੋਨ 'ਚ 5.2 ਇੰਚ (1080*1920) ਪਿਕਸਲ ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 12 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 3GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਦੇ ਲਈ 3000mAhਦੀ ਬੈਟਰੀ ਦਿੱਤੀ ਗਈ ਹੈ।

3.ਸੈਮਸੰਗ Galaxy S7-
ਸੈਮਸੰਗ Galaxy S7 'ਚ 5.09 ਇੰਚ(1440*2560 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 12 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ ਸਟੋਰੇਜ਼ ਨੂੰ ਵਧਾਇਆ ਜਾ ਸਕਦਾ ਹੈ ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 4GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ ਇਸ ਸਮਾਰਟਫੋਨ 'ਚ ਪਾਵਰ ਬੈਕਅਪ ਦੇ ਲਈ
3,000mAh ਦੀ ਬੈਟਰੀ ਦਿੱਤੀ ਗਈ ਹੈ।

4.ਗੂਗਲ Pixel XL-
ਇਸ ਸਮਾਰਟਫੋਨ 'ਚ 5.5 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ ਨਾਲ ਹੀ ਇਸ ਸਮਾਰਟਫੋਨ 'ਚ 4GB ਰੈਮ ਦੇ ਨਾਲ 32GBਇੰਟਰਨਲ ਸਟੋਰੇਜ਼ ਦੇ ਤੌਰ 'ਤੇ ਦਿੱਤਾ ਗਿਆ ਹੈ। ਗੂਗਲ Pixel XL ਸਮਾਰਟਫੋਨ 'ਚ ਮਾਈਕ੍ਰੋਐੱਸਡੀ ਕਾਰਡ ਦੇ ਲਈ ਸਲਾਟ ਨਹੀਂ ਦਿੱਤਾ ਗਿਆ ਹੈ ਫੋਟੋਗ੍ਰਾਫੀ ਦੇ ਲਈ ਇਸ ਸਮਾਰਟਫੋਨ 'ਚ 12.3 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਦੇ ਲਈ ਗੂਗਲ Pixel XL 'ਚ 3450mAhਦੀ ਬੈਟਰੀ ਦਿੱਤੀ ਗਈ ਹੈ ਇਹ ਸਮਾਰਟਫੋਨ ਐਂਡਰਾਈਡ 7.1 ਨਾਗਟ 'ਤੇ ਅਧਾਰਿਤ ਹੈ।
5.ਵਨਪਲੱਸ 3T-
ਇਸ ਸਮਾਰਟਫੋਨ 'ਚ 5.5 ਇੰਚ (1080*1920 ਪਿਕਸਲ) ਅਮੋਲਡ ਡਿਸਪਲੇ ਦਿੱਤਾ ਗਿਆ ਹੈ। ਫੋਟੋਗਰਾਫੀ ਦੇ ਲਈ ਇਸ 'ਚ 16 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਸਮਾਰਟਫੋਨ ਐਂਡਰਾਈਡ 6.0 ਮਾਸਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 6GB ਰੈਮ ਅਤੇ 64GBਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਦੇ ਲਈ 3400mAh ਦੀ ਬੈਟਰੀ ਦਿੱਤੀ ਗਈ ਹੈ।
ਗੂਗਲ ਪਲੇ 'ਚ ਸ਼ਾਮਲ ਹੋਇਆ Android Excellence ਕਲੈਕਸ਼ਨ, ਹਾਈਲਾਈਟ ਹੋਣਗੀਆਂ ਬੈਸਟ ਐਂਡਰਾਇਡ ਐਪਸ
NEXT STORY