ਪਟਨਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਕਿਹਾ ਕਿ 'ਆਪਰੇਸ਼ਨਸ ਸਿੰਦੂਰ' ਤੋਂ ਬਾਅਦ ਸਰਬ ਪਾਰਟੀ ਵਫ਼ਦ ਦੇ ਹਿੱਸੇ ਵਜੋਂ ਉਨ੍ਹਾਂ ਨੇ ਜਿਹੜੇ ਯੂਰਪੀ ਦੇਸ਼ਾਂ ਦਾ ਦੌਰਾ ਕੀਤਾ, ਉਨ੍ਹਾਂ ਨੇ ਅੱਤਵਾਦ ਖ਼ਿਲਾਫ਼ ਯੁੱਧ 'ਚ ਭਾਰਤ ਨੂੰ ਪੂਰਾ ਸਮਰਥਨ ਦਿੱਤਾ। ਵਫ਼ਦ ਦੀ ਅਗਵਾਈ ਕਰਨ ਵਾਲੇ ਪ੍ਰਸਾਦ ਨੇ ਕਿਹਾ ਕਿ ਅੱਤਵਾਦ ਇਕ ਕੈਂਸਰ ਦੀ ਤਰ੍ਹਾਂ ਹੈ, ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਪਟਨਾ 'ਚ ਕਿਹਾ,''ਸਾਡੇ ਵਫ਼ਦ ਨੇ ਅੱਤਵਾਦ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਨਰਮੀ ਨਹੀਂ ਵਰਤਣ ਦੇ ਭਾਰਤ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਯੂਰਪੀ ਦੇਸ਼ਾਂ ਦਾ ਦੌਰਾ ਕੀਤਾ। ਪੂਰੀ ਦੁਨੀਆ ਨੇ ਇਕਜੁਟਤਾ ਨਾਲ ਗੱਲ ਕੀਤੀ ਅਤੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ, ਜਿਸ 'ਚ 26 ਲੋਕਾਂ ਦੀ ਜਾਨ ਚਲੀ ਗਈ। ਪੂਰੀ ਦੁਨੀਆ ਨੇ ਅੱਤਵਾਦ ਖ਼ਿਲਾਫ਼ ਜੰਗ 'ਚ ਭਾਰਤ ਨਾਲ ਇਕਜੁਟਤਾ ਜ਼ਾਹਰ ਕੀਤੀ।'' ਵਫ਼ਦ ਨੇ ਜਿਹੜੇ ਦੇਸ਼ਾਂ ਦਾ ਦੌਰਾ ਕੀਤਾ, ਉਨ੍ਹਾਂ 'ਚ ਬ੍ਰਿਟੇਨ, ਫਰਾਂਸ, ਇਟਲੀ, ਡੈਨਮਾਰਕ ਅਤੇ ਜਰਮਨੀ ਸ਼ਾਮਲ ਹਨ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ,''ਅਸੀਂ 'ਹਾਊਸ ਆਫ਼ ਕਾਮਨਜ਼' ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸਪੱਸ਼ਟ ਰੂਪ ਨਾਲ ਕਿਹਾ ਕਿ ਅੱਤਵਾਦ ਮਨਜ਼ੂਰ ਨਹੀਂ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਪਾਕਿਸਤਾਨ ਦੇ ਨਾਗਰਿਕਾਂ ਖ਼ਿਲਾਫ਼ ਨਹੀਂ ਹਾਂ ਪਰ ਉਨ੍ਹਾਂ ਨਾਲ ਸਮੱਸਿਆ ਇਹ ਹੈ ਕਿ ਫ਼ੌਜ ਦੇ ਜਨਰਲ ਦੇਸ਼ ਚਲਾਉਂਦੇ ਹਨ। ਇਹ ਜਨਰਲ ਆਪਣੇ ਨਾਪਾਕ ਕੰਮਾਂ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਦਾ ਇਸਤੇਮਾਲ ਕਰਦੇ ਹਨ।'' ਉਨ੍ਹਾਂ ਕਿਹਾ,''ਇਹ ਪਾਕਿਸਤਾਨੀ ਜਨਰਲ ਨਾ ਤਾਂ ਜਨਤਾ ਵਲੋਂ ਚੁਣੇ ਗਏ ਹਨ ਤਾਂ ਨਾ ਹੀ ਉਹ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ। ਅਸੀਂ ਦੁਨੀਆ ਨੂੰ ਦੱਸਿਆ ਕਿ ਭਾਵੇਂ ਉਹ ਲੰਡਨ ਮੈਟਰੋ ਹਮਲਾ ਹੋਵੇ, 11 ਸਤੰਬਰ ਦਾ ਹਮਲਾ ਹੋਵੇ ਜਾਂ ਬੈਲਜ਼ੀਅਮ, ਜਰਮਨੀ ਅਤੇ ਫਰਾਂਸ 'ਚ ਹਮਲੇ ਹੋਣ, ਸਾਰਿਆਂ ਦੇ ਤਾਰ ਪਾਕਿਸਤਾਨ ਵਲੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨਾਲ ਜੁੜੇ ਹਨ। ਹੁਣ ਅਜਿਹੀਆਂ ਵਿਨਾਸ਼ਕਾਰੀ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ; ਕਾਰ ਦੇ ਉੱਡੇ ਪਰਖੱਚੇ, ਕਈ ਜ਼ਖਮੀ
NEXT STORY