ਜਲੰਧਰ - ਬਾਈਕ ਲਵਰਸ ਲਈ ਨਿਊ ਇਅਰ ਖਾਸ ਰਹਿਣ ਵਾਲਾ ਹੈ। ਇਸ ਸਾਲ ਭਾਰਤ 'ਚ ਬਜਾਜ਼, ਯਾਮਾਹਾ, ਹੀਰੋ, ਟੋਰਕ ਅਤੇ DSK ਬੇਨੇੱਲੀ ਦੀ ਬਾਈਕਸ ਲਾਂਚ ਹੋਣ ਵਾਲੀਆਂ ਹਨ। ਤਾਂ ਆਓ ਜਾਣਦੇ ਹਾਂ 2017 'ਚ ਪੇਸ਼ ਹੋਣ ਵਾਲੀਆਂ ਇਸ ਬਾਈਕਸ ਦੇ ਬਾਰੇ 'ਚ-
Bajaj Pulsar 200 NS -
ਬਜਾਜ ਪਲਸਰ ਦੇ ਲਗਭਗ ਸਾਰੇ ਮਾਡਲਾਂ ਨੂੰ ਭਾਰਤ 'ਚ ਪਸੰਦ ਕੀਤਾ ਗਿਆ ਹੈ ਅਤੇ ਇਸ ਸਾਲ ਕੰਪਨੀ ਨਵੇਂ ਪਲਸਰ 200 ਐੱਨ. ਐੱਸ ਨੂੰ ਲਾਂਚ ਕਰਨ ਵਾਲੀ ਹੈ। ਸਾਲ 2015 'ਚ ਪੇਸ਼ ਕੀਤੇ ਗਏ ਮਾਡਲ 'ਚ ਜੋ ਕਮੀਆਂ ਰਹਿ ਗਈਆਂ ਸੀ ਉਨ੍ਹਾਂ ਨੂੰ ਇਸ ਵਾਰ ਅਪਗ੍ਰੇਡ ਕਰ ਕੰਪਨੀ ਪੇਸ਼ ਕਰੇਗੀ । ਖਬਰਾਂ ਹਨ ਕਿ ਇਸ ਦੀ ਲਾਂਚਿੰਗ ਜਨਵਰੀ ਦੇ ਕਰੀਬ ਕਰੀਬ ਹੋ ਸਕਦੀ ਹੈ।
Yamaha FZ 250 -
ਯਾਮਾਹਾ ਨੂੰ ਪਸੰਦ ਕਰਨ ਵਾਲਿਆ ਦੀ ਭਾਰਤ 'ਚ ਕੋਈ ਕਮੀ ਨਹੀ ਹੈ ਅਤੇ ਨਵੇਂ ਸਾਲ 'ਤੇ ਕੰਪਨੀ ਸ਼ਾਨਦਾਰ ਲੁੱਕ ਅਤੇ ਦਮਦਾਰ ਪਰਫਾਰਮੇਂਸ ਵਾਲੀ ਨਵੀਂ ਫੇਜ਼ਰ 250 ਨੂੰ ਲਾਂਚ ਕਰਨ ਵਾਲੀ ਹੈ। FZ 250 ਦਾ ਮੁਕਾਬਲਾ ਕੇ.ਟੀ. ਐੱਮ ਡਿਊਕ, ਮਹਿੰਦਰਾ ਮੋਜਾਂ ਅਤੇ ਨਵੀਂ ਅਪਾਚੇ ਨਾਲ ਹੋਵੇਗਾ। 249 ਸੀ. ਸੀ ਸਿੰਗਲ ਸਿਲੈਂਡਰ ਨਾਲ ਪਾਵਰਡ ਇਹ ਬਾਈਕ ਰਫਤਾਰ ਅਤੇ ਲੁਕਸ ਦੇ ਦੀਵਾਨਿਆਂ ਨੂੰ ਕਾਫੀ ਆਕਰਸ਼ਕ ਕਰੇਗੀ।
Hero Xtreme 200S -
ਨਵੀਂ ਐਕਸਟ੍ਰੀਮ ਵੀ ਨਵੇਂ ਸਾਲ 'ਚ ਦਸਤਕ ਦੇ ਸਕਦੀ ਹੈ। ਹੀਰੋ ਐਕਸਟ੍ਰੀਮ 200 ਐੱਸ ਦੀ ਪਹਿਲੀ ਝਲਕ 2016 ਆਟੋ ਸ਼ੋਅ 'ਚ ਦੇਖਣ ਨੂੰ ਮਿਲੀ ਸੀ। ਇਸ ਬਾਈਕ 'ਚ ਡਿਊਲ ਡਿਸਕ ਬ੍ਰੇਕਸ ਨਾਲ ਏ. ਬੀ. ਐੱਸ ਹੋਣ ਦੀ ਵੀ ਉਂਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐੱਲ. ਈ. ਡੀ ਪਾਇਲਟ ਅਤੇ ਟੇਲ ਲੈਂਪਸ ਜਿਵੇਂ ਫੀਚਰਸ ਵੀ ਇਸ 'ਚ ਦੇਖਣ ਨੂੰ ਮਿਲਣਗੇ।
Tork T6X -
ਇਲੈਕਟ੍ਰਿਕ ਬਾਈਕ ਟਾਰਕ ਟੀ6 ਦਾ ਭਾਰਤ 'ਚ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਂਸ ਲਈ ਵੀ ਇਹ ਸਾਲ ਗੁੱਡ ਨਿਊਜ਼ ਲੈ ਕੇ ਆ ਸਕਦਾ ਹੈ। ਬਾਈਕ ਦੇ ਨਿਰਮਾਣ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਬਾਈਕ ਕਿਸੇ ਵੀ 200 ਸੀ. ਸੀ ਪਾਵਰ ਵਾਲੀ ਪੈਟਰੋਲ ਬਾਈਕ ਦੇ ਬਰਾਬਰ ਸਮਰੱਥ ਰੱਖਦੀ ਹੈ। ਇਹ ਬਾਈਕ ਇਕ ਵਾਰ ਚਾਰਜ ਹੋਣ ਦੇ ਬਾਅਦ 100 ਕਿ. ਮੀ ਤੱਕ ਦਾ ਸਫਰ ਤੈਅ ਕਰ ਸਕਦੀ ਹੈ।
DSK Benelli TNT 135-
ਹੌਂਡਾ ਨਵੀਂ ਜਿਨ੍ਹਾਂ ਨੂੰ ਪਸੰਦ ਆਈ ਸੀ, ਉਸ ਸੇਗਮੈਂਟ ਲਈ ਹੁਣ ਇਕ ਅਤੇ ਵਿਕਲਪ ਉਪਲੱਬਧ ਹੋਣ ਜਾ ਰਿਹਾ ਹੈ। ਡੀ. ਐੱਸ. ਕੇ ਬਨੇਲੀ 135 ਸੀ. ਸੀ ਦੀ ਬਾਈਕ ਹੈ, ਜੋ ਤੁਹਾਨੂੰ ਪੂਰੀ ਤਰ੍ਹਾਂ ਮਿੰਨੀ ਬਾਈਕ ਦਾ ਫੀਲ ਦੇਵੇਗੀ
Yamaha YZ6 R15 V3 -
ਯਾਮਾਹਾ ਦੀ ਆਰ15 ਬਾਈਕ ਲਗਭਗ ਸਾਰੇ ਕਸਟਮਰ ਸੈਗਮੇਂਟ 'ਚ ਪਸੰਦ ਕੀਤੀ ਗਈ ਹੈ। ਇਸ ਸਾਲ ਸ਼ਾਨਦਾਰ ਲੁੱਕ ਅਤੇ ਦਮਦਾਰ ਪਰਫਾਰਮੇਨਸ ਵਾਲੀ ਇਸ ਸਪੋਰਟਬਾਈਕ ਨੂੰ ਅਪਗਰੇਡ ਕਰ ਇਸਦਾ V3 ਵਰਜਨ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਇਸ 'ਚ ਏੇ.ਬੀ. ਐੱਸ ਆਪਸ਼ਨਲ ਰਹੇਗਾ।
ਮੋਬਾਇਲ ਨੂੰ 30 ਮਿੰਟ ਸਵਿੱਚ ਆਫ ਕਰਨ ਦੇ ਹਨ ਬਹੁਤ ਫਾਇਦੇ
NEXT STORY