ਜਲੰਧਰ- ਫੇਸਬੁੱਕ ਦੁਨੀਆ ਭਰ 'ਚ ਸਭ ਤੋਂ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਹੈ। ਫੇਸਬੁੱਕ ਦੀ ਵਰਤੋਂ ਯੂਜ਼ਰਸ ਵੱਲੋਂ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜ, ਡਾਕਿਊਮੈਂਟਸ, ਪੀ.ਡੀ.ਐੱਫ. ਫਾਇਲਾਂ, ਜਿਫ ਇਮੇਜ, ਵੀਡੀਓ ਆਦਿ ਸ਼ੇਅਰਿੰਗ ਲਈ ਕੀਤੀ ਜਾਂਦੀ ਹੈ। ਕੋਈ ਵੀ ਅਜਿਹਾ ਤਬਕਾ ਮੌਜੂਦ ਨਹੀਂ ਹੈ ਜੋ ਇਸ ਪਲੇਟਫਾਰਮ ਦੀ ਵਰਤੋਂ ਨਾ ਕਰਦਾ ਹੋਵੇ। ਵੱਧ ਰਹੀ ਤਕਨੀਕ ਦੇ ਨਾਲ ਲੋਕ ਕਿਸੇ ਦੀ ਨਿਜੀ ਜਾਣਕਾਰੀ ਦੇ ਨਾਲ-ਨਾਲ ਤੁਹਾਡੀ ਪ੍ਰੋਫਾਇਲ ਫੋਟੋ ਨੂੰ ਵੀ ਡਾਊਨਲੋਡ ਕਰਕੇ ਇਸ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਜੋ ਤੁਹਾਡੇ ਫੇਸਬੁੱਕ ਅਕਾਊਂਟ ਅਤੇ ਤੁਹਾਡੀ ਪ੍ਰੋਫਾਇਲ ਫੋਟੋ ਨੂੰ ਵੀ ਸੁਰੱਖਿਅਤ ਰੱਖਣ 'ਚ ਮਦਦ ਕਰਨਗੇ-
ਫੋਟੋ ਨੂੰ ਇਸ ਤਰ੍ਹਾਂ ਕਰੋ ਹਾਈਡ
ਪ੍ਰੋਫਾਇਲ ਫੋਟੋ ਦੇ ਨਾਲ-ਨਾਲ ਜੇਕਰ ਤੁਸੀਂ ਆਪਣੀ ਕਿਸੇ ਵੀ ਫੋਟੋ ਨੂੰ ਕਿਸੇ ਹੋਰ ਯੂਜ਼ਰ ਤੋਂ ਲੁਕਾਉਣਾ ਚਾਹੁੰਦੇ ਹੋ ਤਾਂ ਇਸ ਲਈ ਉਸ ਫੋਟੋ 'ਤੇ ਕਲਿੱਕ ਕਰੋ, ਜਿਸ ਫੋਟੋ ਨੂੰ ਲੁਕਾਉਣਾ ਚਾਹੁੰਦੇ ਹੋ। ਇਸ ਤੋਂ ਬਾਅਦ ਉਪਰਲੇ ਪਾਸੇ ਤਰੀਕ ਦੇ ਕੋਲ ਧਰਤੀ ਦਾ ਨਿਸ਼ਾਨ ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰਨ ਤੋਂ ਬਾਅਦ ਚਾਰ ਆਪਸ਼ਨਾਂ ਮਿਲਣਗੀਆਂ। ਇਨ੍ਹਾਂ 'ਚੋਂ Only me ਦੀ ਚੋਣ ਕਰੋ।
ਇਸ ਤਰ੍ਹਾਂ ਪੋਸਟ ਅਤੇ ਆਰਟੀਕਲ ਨੂੰ ਹਾਈਡ
ਫੇਸਬੁੱਕ ਪੋਸਟ ਨੂੰ ਬਾਅਦ 'ਚ ਪੜ੍ਹਨਾ ਚਾਹੁੰਦੇ ਹੋ ਜਾਂ ਭਵਿੱਖ ਲਈ ਪੋਸਟ ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ 'ਚ ਅਜਿਹੀ ਵੀ ਸੁਵਿਧਾ ਹੈ। ਜਿਸ ਪੋਸਟ ਨੂੰ ਸੇਵ ਕਰਨਾ ਚਾਹੁੰਦੇ ਹੋ ਉਸ ਵਿਚ ਉਪਰ ਸੱਜੇ ਪਾਸੇ ਐਰੋ (ਹੇਠਾਂ ਵੱਲ ਬਣਿਆ ਹੋਇਆ) ਦੇ ਨਿਸ਼ਾਨ 'ਤੇ ਕਲਿੱਕ ਕਰੋ। ਇਸ ਵਿਚ ਪੋਸਟ ਨੂੰ ਭਵਿੱਖ ਲਈ ਸੁਰੱਖਿਅਤ ਰੱਖਣ ਦਾ ਆਪਸ਼ਨ ਮਿਲੇਗਾ।
ਇਸ ਤਰ੍ਹਾਂ ਖੋਲ੍ਹੋ ਸੇਵ ਪੋਸਟ
ਸੇਵ ਪੋਸਟ ਜਾਂ ਆਰਟੀਕਲ ਨੂੰ ਬਾਅਦ 'ਚ ਖੋਲ੍ਹ ਕੇ ਪੜ੍ਹਨ ਲਈ ਆਪਣੀ ਪ੍ਰੋਫਾਇਲ ਦੇ ਹੋਮ ਪੇਜ 'ਤੇ ਜਾਓ। ਖੱਬੇ ਪਾਸੇ ਦਿੱਤੇ ਆਪਸ਼ਨ 'ਚ ਸੇਵ ਫਾਇਲਾਂ ਦਾ ਨਿਸ਼ਾਨ ਵੀ ਮੌਜੂਦ ਹੈ। ਫੇਵਰੇਟ ਕੈਟਾਗਰੀ 'ਚ ਇਹ ਆਪਸ਼ਨ ਸਭ ਤੋਂ ਹੇਠਾਂ ਹੁੰਦਾ ਹੈ, ਉਸ 'ਤੇ ਕਲਿੱਕ ਕਰਕੇ ਸੇਵ ਫਾਇਲਾਂ ਨੂੰ ਦੁਬਾਰਾਂ ਦੇਖ ਸਕਦੇ ਹੋ। ਪੜ੍ਹਾਈ ਸੰਬੰਧੀ ਪੋਸਟ ਜਾਂ ਆਰਟੀਕਲ ਨੂੰ ਵੀ ਸੇਵ ਕੀਤਾ ਜਾ ਸਕਦਾ ਹੈ।
ਚੈਟ ਸਟੇਟਸ ਵੀ ਕਰ ਸਕਦੇ ਹੋ ਆਫਲਾਈਨ
ਕਿਸੇ ਹੋਰ ਯੂਜ਼ਰ ਦੇ ਮੈਸੇਜ ਤੋਂ ਪ੍ਰੇਸ਼ਾਨ ਹੋ ਕੇ ਉਸ ਯੂਜ਼ਰ ਨੂੰ ਚੈਟ ਬਾਕਸ 'ਚ ਬਲਾਕ ਕਰਨਾ ਚਾਹੁੰਦੇ ਹੋ ਤਾਂ ਜੋ ਉਹ ਚੈਟ ਦਾ ਆਨਲਾਈਨ ਸਟੇਟਸ ਨਾ ਦੇਖ ਸਕੋ ਤਾਂ ਚੈਟ ਬਾਕਸ ਦੀ ਸੈਟਿੰਗ ਦੇ ਆਪਸ਼ਨ 'ਤੇ ਕਲਿੱਕ ਕਰਕੇ ਐਡਵਾਂਸ 'ਚ ਜਾਓ, ਇਥੇ ਬਲਾਕ ਕਰਨ ਦਾ ਵਿਕਲਪ ਮਿਲੇਗਾ।
ਆਨਫਾਲੋ ਕਰਨ ਨਾਲ ਨਹੀਂ ਦਿਸਗੀ ਪੋਸਟ
ਫੇਸਬੁੱਕ 'ਤੇ ਜੇਕਰ ਕਿਸੇ ਹੋਰ ਯੂਜ਼ਰ ਦੀ ਪੋਸਟ ਕਾਰਨ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਅਨਫਾਲੋ ਕਰ ਸਕਦੇ ਹੋ। ਇਸ ਤੋਂ ਬਾਅਦ ਯੂਜ਼ਰ ਦੀ ਪੋਸਟ ਜਾਂ ਸਟੇਟਸ ਨਿਊਜ਼ਫੀਡ 'ਚ ਨਹੀਂ ਦਿਖਾਈ ਦੇਣਗੇ ਅਤੇ ਫੇਸਬੁੱਕ 'ਤੇ ਦੋਸਤੀ ਵੀ ਬਣੀ ਰਹੇਗੀ। ਅਨਫਾਲੋ ਕਰਨ ਲਈ ਯੂਜ਼ਰ ਦੀ ਪ੍ਰੋਫਾਇਲ ਨੂੰ ਖੋਲ੍ਹੋ ਅਤੇ ਉਸ ਦੀ ਕਵਰ ਫੋਟੋ 'ਤੇ ਫਾਲੋ ਦਾ ਆਪਸ਼ਨ ਦਿਸੇਗਾ, ਉਸ ਨੂੰ ਅਨਫਾਲੋ ਕਰ ਦਿਓ।
ਆਈਫੋਨ ਦੀ ਘਟੀ ਵਿਕਰੀ ਤਾਂ ਐਪਲ ਨੇ ਦਿੱਤੀ ਸੀ. ਈ. ਓ. ਨੂੰ ਸਜ਼ਾ
NEXT STORY