ਜਲੰਧਰ- ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8+ ਦਾ 6 ਜੀ. ਬੀ. ਰੈਮ ਅਤੇ 128 ਜੀ. ਬੀ. ਵੇਰੀਅੰਟ ਪੇਸ਼ ਕੀਤਾ ਸੀ। ਹੁਣ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਸਮਾਰਟਫੋਨ ਮਿਡਨਾਈਟ ਬਲੈਕ, ਕੋਰਲ ਬਲੂ ਅਤੇ ਮੈਪਲ ਗੋਲਡ ਕਲਰ ਵੇਰੀਅੰਟ 'ਚ ਮਿਲਦਾ ਹੈ, ਜਦਕਿ ਗਲੈਕਸੀ ਐੱਸ8 ਮਿਡਨਾਈਟ ਬਲੈਕ ਅਤੇ ਮੈਪਲ ਗੋਲਡ ਕਲਰ ਵੇਰੀਅੰਟ 'ਚ ਉਪਲੱਬਧ ਹੈ। ਟਵਿੱਟਰ 'ਤੇ ਇਨ੍ਹਾਂ ਦੋਵੇਂ ਸਮਾਰਟਫੋਨਜ਼ ਦੀਆਂ ਤਸਵੀਰਾਂ ਪੋਸਟ ਕੀਤਾ ਹਨ। ਇਨ੍ਹਾਂ ਤਸਵੀਰਾਂ 'ਚ ਇਸ ਸਮਾਰਟਫੋਨ ਨੂੰ ਕੋਰਲ ਬਲੂ ਕਲਰ ਵੇਰੀਅੰਟ 'ਚ ਦੇਖਿਆ ਜਾ ਸਕਦਾ ਹੈ। ਹੁਣ ਨਵਾਂ ਕੋਰਲ ਬਲੂ ਕਲਰ ਅਮਰੀਕਾ 'ਚ ਲਾਂਚ ਹੋਵੇਗਾ। ਇਸ ਵੇਰੀਅੰਟ ਦੇ ਦੂਜੇ ਬਾਜ਼ਾਰਾਂ ਅਤੇ ਭਾਰਤ 'ਚ ਲਾਂਚ ਹੋਣ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਭਾਰਤ 'ਚ ਸੈਮਸੰਗ ਨੇ 75,000 ਰੁਪਏ ਵਾਲੇ ਸੈਮਸੰਗ ਗਲੈਕਸੀ ਐੱਸ8+ ਸਮਾਰਟਫੋਨ ਨੂੰ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਵੇਰੀਅੰਟ 'ਚ ਲਾਂਚ ਕੀਤਾ ਸੀ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ8 'ਚ 5.8 ਇੰਚ ਦਾ ਕਵਾਡ ਅੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਸੈਮਸੰਗ ਗਲੈਕਸੀ ਐੱਸ8+ 'ਚ 6.2 ਇੰਚ ਦਾ ਕਵਾਡ ਐੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਕੰਪਨੀ ਨੇ ਇਨ੍ਹਾਂ ਨੂੰ ਇਨਫਿਨਿਟੀ ਡਿਸਪਲੇ ਦਾ ਨਾਂ ਦਿੱਤਾ ਗਿਆ ਹੈ। ਡਿਸਪਲੇ ਦਾ ਅਪਡੇਟ 18:9 ਹੈ। ਦੋਵੇਂ ਹੀ ਸਮਾਰਟਫੋਨ 'ਚ 12 ਮੈਗਾਪਿਕਸਲ ਦੇ ਡਿਊਲ ਪਿਕਸਲ ਰਿਅਰ ਕੈਮਰੇ ਹੈ। ਇਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ।
ਭਾਰਤ 'ਚ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਦੇ ਐਕਸੀਨਾਸ 8895 ਚਿਪਸੈੱਟ ਵਾਲੇ ਮਾਡਲ ਨੂੰ ਲਾਂਚ ਕੀਤਾ ਗਿਆ ਹੈ। ਗਲੋਬਲ ਮਾਰਕੀਟ ਵਾਲੇ ਵੇਰੀਅੰਟ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ੱਾਉਂਦੇ ਹਨ। ਦੋਵੇਂ ਹੀ ਸਮਾਰਟਫੋਨ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਹੈ। ਹਾਈਬ੍ਰਿਡ ਡਿਊਲ ਸਿਮ ਸਲਾਟ ਨਾਲ ਆਉਣ ਵਾਲੇ ਇਨ੍ਹਾਂ ਦੋਵੇਂ ਹੀ ਹੈਂਡਸੈੱਟ 'ਚ ਤੁਸੀਂ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਇਸਤੇਮਾਲ ਕਰ ਸਕਣਗੇ। ਇਹ ਦੋਵੇਂ ਸਮਾਰਟਫੋਨਜ਼ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨਗੇ।
ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ 'ਚ ਕ੍ਰਮਵਾਰ 3000 ਐੱਮ. ਏ. ਐੱਚ. ਅਤੇ 3500 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਫੋਨ ਨਵੇਂ ਗਿਅਰ 360 ਨਾਲ ਚੱਲਣਗੇ, ਜਿਸ ਨੂੰ ਇਵੈਂਟ 'ਚ ਪੇਸ਼ ਕੀਤਾ ਗਿਆ। ਗਲੈਕਸੀ ਐੱੇਸ8 ਦਾ ਡਾਈਮੈਂਸ਼ਨ 148.9x68.1x8 ਮਿਲੀਮੀਟਰ ਅਤੇ ਵਜਨ 55 ਗ੍ਰਾਮ ਹੈ। ਗਲੈਕਸੀ ਐੱਸ8+ ਦਾ ਡਾਈਮੈਂਸ਼ਨ 159.5x73.4x8.1 ਮਿਲੀਮੀਟਰ ਹੈ ਅਤੇ ਵਜਨ 173 ਗ੍ਰਾਮ। ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੇੱਸ8+ ਦੇ ਕਨੈਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਏ. ਸੀ. (2.4 ਗੀਗਹਟਰਜ਼, 5 ਗੀਗਾਹਟਰਜ਼), ਬਲੂਟੁਥ ਵੀ5.0, ਯੂ. ਐੱਸ. ਬੀ. ਆਂਣਤੇ ਜੀ. ਪੀ. ਯੂ. ਸ਼ਾਮਿਲ ਹੈ। ਐਕਸਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਬੈਰੋਂਮੀਟਰ, ਜ਼ਾਇਰੋਸਕੋਪ, ਹਾਰਟ ਰੇਟ ਸੈਂਸਰ, ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਹੈਂਡਸੈੱਟ ਦਾ ਹਿੱਸਾ ਹੈ।
ਨਵੇਂ ਰੰਗ 'ਚ ਹੋਰ ਵੀ ਸ਼ਾਨਦਾਰ ਹੋਈ ਯਾਮਾਹਾ YZF-R3 ਅਤੇ MT-03 ਮਾਡਲ
NEXT STORY