ਗੈਜੇਟ ਡੈਸਕ - ਮੋਟੋਰੋਲਾ ਨੇ ਆਪਣੇ ਨਵੇਂ ਕਲੈਮਸ਼ੈਲ ਸਟਾਈਲ ਫੋਲਡੇਬਲ ਸਮਾਰਟਫੋਨ, Razr 60 ਸੀਰੀਜ਼ ਦੀ ਇਕ ਨਵੀਂ ਰੇਂਜ ਗਲੋਬਲ ਪੱਧਰ 'ਤੇ ਲਾਂਚ ਕੀਤੀ ਹੈ। ਇਸ ਸੀਰੀਜ਼ ’ਚ ਦੋ ਮਾਡਲ, Motorola Razr 60 ਅਤੇ Motorola Razr 60 Ultra ਸ਼ਾਮਲ ਹਨ। ਇਨ੍ਹਾਂ ਦੋਵਾਂ ਸਮਾਰਟਫੋਨਾਂ ’ਚ ਸ਼ਾਨਦਾਰ ਡਿਸਪਲੇਅ ਤਕਨਾਲੋਜੀ, ਸ਼ਕਤੀਸ਼ਾਲੀ ਕੈਮਰਾ ਸੈੱਟਅੱਪ ਅਤੇ ਲੇਟੈਸਟ ਪ੍ਰੋਸੈਸਰ ਦਿੱਤੇ ਗਏ ਹਨ। ਇਸ ਦੀ ਖਾਸ ਗੱਲ ਇਹ ਹੈ ਕਿ Razr 60 Ultra ਫਲੈਗਸ਼ਿਪ ਸਨੈਪਡ੍ਰੈਗਨ 8 ਏਲੀਟ ਪ੍ਰੋਸੈਸਰ ਨਾਲ ਲੈਸ ਹੈ, ਜਦੋਂ ਕਿ Razr 60 MediaTek Dimensity 7400X ਵਾਲਾ ਪਹਿਲਾ ਸਮਾਰਟਫੋਨ ਬਣ ਗਿਆ ਹੈ।
Motorola Razr 60 Ultra ਦੇ ਫੀਚਰਜ਼ ਤੇ ਸਪੈਸੀਫਿਕੇਸ਼ਨਜ਼
ਇਸ ਸਮਾਰਟਫੋਨ ’ਚ 7-ਇੰਚ 1.5K POLED LTPO ਅੰਦਰੂਨੀ ਸਕਰੀਨ ਹੈ, ਜੋ ਕਿ 165Hz ਰਿਫਰੈਸ਼ ਰੇਟ ਅਤੇ 4,000 nits ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ, ਫੋਨ ’ਚ 4-ਇੰਚ POLED LTPO ਕਵਰ ਡਿਸਪਲੇਅ ਵੀ ਹੈ, ਜਿਸ ’ਚ 165Hz ਰਿਫਰੈਸ਼ ਰੇਟ ਅਤੇ 3,000 nits ਬ੍ਰਾਈਟਨੈੱਸ ਹੈ। ਡਿਸਪਲੇਅ ’ਚ Dolby Vision ਸਪੋਰਟ ਅਤੇ Corning Gorilla Glass Ceramic ਪ੍ਰੋਟੈਕਸ਼ਨ ਹੈ। ਦੱਸ ਦਈਏ ਕਿ ਇਹ ਡਿਵਾਈਸ ਸਨੈਪਡ੍ਰੈਗਨ 8 ਏਲੀਟ ਚਿੱਪਸੈੱਟ, 16GB ਤੱਕ LPDDR5X ਰੈਮ ਅਤੇ 512GB UFS 4.1 ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਦੌਰਾਨ ਜੇਕਰ ਇਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ 50MP ਪ੍ਰਾਇਮਰੀ ਸੈਂਸਰ ਅਤੇ 50MP ਅਲਟਰਾ-ਵਾਈਡ ਲੈਂਸ ਦੇ ਨਾਲ ਇਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਾਂ ਲਈ 50MP ਦਾ ਫਰੰਟ ਕੈਮਰਾ ਹੈ।
ਬੈਟਰੀ
ਇਸ ਫੋਨ ’ਚ 4,700mAh ਬੈਟਰੀ ਹੈ ਜੋ 68W ਟਰਬੋਪਾਵਰ ਫਾਸਟ ਚਾਰਜਿੰਗ ਅਤੇ 30W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸੁਰੱਖਿਆ ਲਈ, ਇਸਨੂੰ IP48 ਰੇਟਿੰਗ, ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ, ਅਤੇ MIL-STD ਸਰਟੀਫਿਕੇਸ਼ਨ ਦਿੱਤਾ ਗਿਆ ਹੈ।
Motorola Razr 60 ਦੇ ਫੀਚਰਜ਼ ਤੇ ਸਪੈਸੀਫਿਕੇਸ਼ਨਜ਼
Motorola Razr 60 ’ਚ 6.96-ਇੰਚ ਦੀ ਫੁੱਲ HD + POLED LTPO ਅੰਦਰੂਨੀ ਸਕਰੀਨ ਹੈ, ਜੋ ਕਿ 120Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਦਾ ਕਵਰ ਡਿਸਪਲੇਅ 3.63-ਇੰਚ ਹੈ, ਜਿਸ ’ਚ 90Hz ਰਿਫਰੈਸ਼ ਰੇਟ ਅਤੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਹੈ। ਇਹ ਸਮਾਰਟਫੋਨ MediaTek Dimensity 7400X ਪ੍ਰੋਸੈਸਰ ਦੇ ਨਾਲ ਆਉਂਦਾ ਹੈ, ਜਿਸ ’ਚ 16GB ਤੱਕ LPDDR4X RAM ਅਤੇ 512GB ਤੱਕ UFS 2.2 ਸਟੋਰੇਜ ਹੈ। ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ ਇਸ ’ਚ 50MP ਪ੍ਰਾਇਮਰੀ ਕੈਮਰਾ ਅਤੇ 13MP ਅਲਟਰਾ-ਵਾਈਡ ਮੈਕਰੋ ਕੈਮਰਾ ਸ਼ਾਮਲ ਹੈ। ਫੋਨ ਦੇ ਫਰੰਟ ’ਚ 32MP ਸੈਲਫੀ ਕੈਮਰਾ ਹੈ। ਫੋਨ ਦੀ ਬੈਟਰੀ 4,500mAh ਹੈ, ਜੋ 30W ਟਰਬੋਪਾਵਰ ਫਾਸਟ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Razr 60 IP48 ਰੇਟਿੰਗ ਅਤੇ ਧੂੜ ਅਤੇ ਪਾਣੀ ਪ੍ਰਤੀਰੋਧ ਦੇ ਨਾਲ ਵੀ ਆਉਂਦਾ ਹੈ।
ਕੀਮਤ ਤੇ ਉਪਲਬਧਤਾ
Motorola Razr 60 Ultra ਦੀ ਕੀਮਤ $1,399 (ਲਗਭਗ ₹1,11,000) ਤੋਂ ਸ਼ੁਰੂ ਹੁੰਦੀ ਹੈ। ਇਹ ਫੋਨ Rio Red, Scarab, Mountain Trail, ਅਤੇ Cabaret ਰੰਗਾਂ ’ਚ ਉਪਲਬਧ ਹੈ। Motorola Razr 60 ਦੀ ਕੀਮਤ $699 (ਲਗਭਗ ₹60,000) ਤੋਂ ਸ਼ੁਰੂ ਹੁੰਦੀ ਹੈ। ਇਹ Gibraltar Sea, Spring Bud, Lightest Sky ਅਤੇ Parfait Pink ਰੰਗਾਂ ’ਚ ਉਪਲਬਧ ਹੋਵੇਗਾ।
6000mAh ਦੀ ਬੈਟਰੀ ਨਾਲ ਇਹ ਧਾਕੜ ਫੋਨ ਭਾਰਤ ’ਚ ਹੋਇਆ ਲਾਂਚ! ਜਾਣੋ ਫੀਚਰਜ਼
NEXT STORY