ਗੈਜੇਟ ਡੈਸਕ - Realme ਨੇ ਆਪਣੀ 14T ਸੀਰੀਜ਼ ਦੇ ਤਹਿਤ ਆਪਣਾ ਇਕ ਨਵਾਂ ਸਮਾਰਟਫੋਨ Realme 14T 5G ਲਾਂਚ ਕੀਤਾ ਹੈ। ਇਸ ਫੋਨ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਾਨਦਾਰ ਡਿਸਪਲੇਅ, ਸ਼ਕਤੀਸ਼ਾਲੀ ਪ੍ਰੋਸੈਸਰ ਅਤੇ ਲੰਬੀ ਬੈਟਰੀ ਲਾਈਫ ਦੇ ਨਾਲ ਇਕ ਵਧੀਆ ਮਿਡ-ਰੇਂਜ ਸਮਾਰਟਫੋਨ ਸਾਬਤ ਹੋ ਸਕਦਾ ਹੈ। ਇਹ ਫੋਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਤਿਆਰ ਕੀਤਾ ਗਿਆ ਹੈ ਜੋ ਗੇਮਿੰਗ, ਮਲਟੀਟਾਸਕਿੰਗ ਅਤੇ ਦਿਨ ਭਰ ਬੈਕਅੱਪ ਚਾਹੁੰਦੇ ਹਨ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀਮਤ
Realme 14T 5G ਨੂੰ 8GB RAM 'ਤੇ ਲਾਂਚ ਕੀਤਾ ਗਿਆ ਹੈ ਜਿਸ ਨੂੰ 128GB ਅਤੇ 256GB ਸਟੋਰੇਜ 'ਤੇ ਖਰੀਦਿਆ ਜਾ ਸਕਦਾ ਹੈ। ਇਸਦੀ ਕੀਮਤ 17,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ Flipkart ਅਤੇ Realme ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ। ਇਸ ਸਮਾਰਟਫੋਨ ਦੇ ਨਾਲ 1,000 ਰੁਪਏ ਦਾ ਤੁਰੰਤ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ, ਜੋ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਫੋਨ ਨੂੰ ਸਰਫ ਗ੍ਰੀਨ, ਲਾਈਟਨਿੰਗ ਪਰਪਲ ਅਤੇ ਓਬਸੀਡੀਅਨ ਬਲੈਕ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ।
ਡਿਸਪਲੇਅ
- Realme 14T 5G ’ਚ 6.67-ਇੰਚ FHD+ AMOLED ਡਿਸਪਲੇਅ ਹੈ। ਇਸ ਦੀ 120Hz ਰਿਫਰੈਸ਼ ਰੇਟ ਅਤੇ 2,000 nits ਪੀਕ ਬ੍ਰਾਈਟਨੈੱਸ ਤੁਹਾਡੇ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਂਦੀ ਹੈ। ਇਸ ਤੋਂ ਇਲਾਵਾ, ਇਹ TUV Rheinland ਲੋ-ਲਾਈਟ ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ, ਜੋ ਘੱਟ ਰੋਸ਼ਨੀ ’ਚ ਵੀ ਸਕ੍ਰੀਨ 'ਤੇ ਸਪੱਸ਼ਟਤਾ ਬਣਾਈ ਰੱਖਦਾ ਹੈ।
ਕੈਮਰਾ
- ਇਸ ਸਮਾਰਟਫੋਨ ’ਚ 50MP AI ਕੈਮਰਾ ਹੈ, ਜੋ ਕਿ ਸ਼ਾਨਦਾਰ ਫੋਟੋਗ੍ਰਾਫੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ 2MP ਮੋਨੋਕ੍ਰੋਮ ਲੈਂਸ ਹੈ, ਜੋ ਤਸਵੀਰਾਂ ’ਚ ਹੋਰ ਵੇਰਵੇ ਅਤੇ ਡੂੰਘਾਈ ਜੋੜਦਾ ਹੈ। ਫਰੰਟ 'ਤੇ 16MP ਕੈਮਰਾ ਹੈ, ਜੋ ਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਕ ਵਧੀਆ ਵਿਕਲਪ ਹੈ।
ਪਰਫਾਰਮੈਂਸ
- ਇਸ ਸਮਾਰਟਫੋਨ ’ਚ 50MP AI ਕੈਮਰਾ ਹੈ, ਜੋ ਕਿ ਸ਼ਾਨਦਾਰ ਫੋਟੋਗ੍ਰਾਫੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ 2MP ਮੋਨੋਕ੍ਰੋਮ ਲੈਂਸ ਹੈ, ਜੋ ਤਸਵੀਰਾਂ ’ਚ ਹੋਰ ਵੇਰਵੇ ਅਤੇ ਡੂੰਘਾਈ ਜੋੜਦਾ ਹੈ। ਫਰੰਟ 'ਤੇ 16MP ਕੈਮਰਾ ਹੈ, ਜੋ ਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਕ ਵਧੀਆ ਵਿਕਲਪ ਹੈ।
ਬੈਟਰੀ
- ਇਸ ਸਮਾਰਟਫੋਨ ’ਚ 6,000mAh ਦੀ ਵੱਡੀ ਬੈਟਰੀ ਹੈ, ਜੋ ਪੂਰੇ ਦਿਨ ਦਾ ਬੈਕਅੱਪ ਯਕੀਨੀ ਬਣਾਉਂਦੀ ਹੈ। ਇਸ ’ਚ 45W ਫਾਸਟ ਚਾਰਜਿੰਗ ਸਪੋਰਟ ਵੀ ਹੈ, ਜੋ ਫੋਨ ਨੂੰ ਤੇਜ਼ੀ ਨਾਲ ਚਾਰਜ ਕਰਨ ’ਚ ਮਦਦ ਕਰਦਾ ਹੈ।
ਬਾਕੀ ਫੀਚਰਜ਼
- Realme 14T 5G ਐਂਡਰਾਇਡ 15 ਅਧਾਰਤ Realme UI ਦੇ ਨਾਲ ਆਉਂਦਾ ਹੈ, ਜੋ ਯੂਜ਼ਰ ਇੰਟਰਫੇਸ ਨੂੰ ਹੋਰ ਵੀ ਮੁਲਾਇਮ ਬਣਾਉਂਦਾ ਹੈ। ਇਸ ’ਚ IP69 ਰੇਟਿੰਗ ਵੀ ਹੈ, ਜੋ ਫੋਨ ਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਦੀ ਹੈ, ਇਸ ਨੂੰ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਆਦਰਸ਼ ਬਣਾਉਂਦੀ ਹੈ ਜੋ ਇਕ ਸਰਗਰਮ ਜੀਵਨ ਸ਼ੈਲੀ ਜੀਉਂਦੇ ਹਨ।
ਕਾਰਾਂ ਵਾਂਗ ਟਰੱਕਾਂ ਤੇ ਈ-ਰਿਕਸ਼ਾ ਨੂੰ ਵੀ ਮਿਲੇਗੀ ਸੇਫਟੀ ਰੇਟਿੰਗ : ਗਡਕਰੀ
NEXT STORY