ਜਲੰਧਰ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਾਲ ਹੀ 'ਚ ਸ਼ੁਰੂ ਹੋਏ ਈ3 ਈਵੈਂਟ ਦੌਰਾਨ ਗੇਮਿੰਗ ਅਤੇ ਵਰਚੁਅਲ ਰਿਆਲਿਟੀ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਡਿਵਾਈਸਿਸ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਐਕਸੈਸਰੀ ਬਣਾਉਣ ਵਾਲੀ ਨਾਈਕੋ (Nyko) ਕੰਪਨੀ ਵੱਲੋਂ ਇਕ ਵੀ.ਆਰ. ਗਾਰਡੀਅਨ ਪੇਸ਼ ਕੀਤਾ ਗਿਆ ਹੈ। ਇਹ ਇਕ ਅਜਿਹਾ ਵੀ.ਆਰ. ਸੇਫਟੀ ਡਿਵਾਈਸ ਹੈ ਜੋ ਇਕ ਵੀ.ਆਰ. ਐੱਚ.ਐੱਮ.ਡੀ. ਪਹਿਣਨ ਦੌਰਾਨ ਤੁਹਾਨੂੰ ਸੇਫ ਜਗ੍ਹਾ ਦੇ ਅੰਦਰ ਰਹਿਣ 'ਚ ਮਦਦ ਕਰਦੀ ਹੈ। ਵੀ.ਆਰ. ਗਾਰਡੀਅਨ 'ਚ ਚਾਰ ਸੈਂਸਰ ਦਿੱਤੇ ਗਏ ਹਨ ਅਤੇ ਦੋ ਰਿਸਟਬੈਂਡ ਜੋ ਬਲੂਟੂਥ ਨਾਲ ਕਮਿਊਨੀਕੇਟ ਕਰਦੇ ਹਨ।
ਇਸ ਦੇ ਚਾਰਾਂ ਸੈਂਸਰਜ਼ ਨੂੰ ਤੁਸੀਂ ਆਪਣੇ ਪਲੇਅ ਜ਼ੋਨ ਦੀਆਂ ਚਾਰੇ ਨੁਕਰਾਂ 'ਚ ਰੱਖ ਸਕਦੇ ਹੋ ਅਤੇ ਜੇਕਰ ਤੁਸੀਂ ਉਸ ਸੈਂਸਰ ਤੋਂ ਬਾਹਰ ਦੀ ਜਗ੍ਹਾ 'ਤੇ ਜਾਓਗੇ ਤਾਂ ਇਹ ਰਿਸਟ ਸਟ੍ਰੈਪ ਵਾਇਬ੍ਰੇਟ ਹੋ ਕੇ ਤੁਹਾਨੂੰ ਅਲਰਟ ਕਰੇਗਾ ਤਾਂ ਜੋ ਤੁਹਾਨੂੰ ਕੋਈ ਹਾਨੀ ਨਾ ਪਹੁੰਚੇ। ਇਨ੍ਹਾਂ ਸੈਂਸਰਜ਼ ਦੀ ਜਿਸ ਸਮੇਂ ਵਰਤੋਂ ਨਹੀ ਕਰਨੀ ਉਸ ਸਮੇਂ ਇਨ੍ਹਾਂ ਨੂੰ ਆਸਾਨੀ ਨਾਲ ਕਿਤੇ ਵੀ ਰੱਖਿਆ ਜਾ ਸਕਦਾ। ਇਨ੍ਹਾਂ ਸੈਂਸਰਜ਼ ਅਤੇ ਰਿਸਟਬੈਂਡਜ਼ ਨੂੰ ਇਕੋ ਹੀ ਪਾਵਰ ਅਡਪਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ ਵੀ.ਆਰ. ਗਾਰਡੀਅਨ ਡਿਵਾਈਸ ਨੂੰ ਕਿਸੇ ਤਰ੍ਹਾਂ ਦੇ ਵੀ.ਆਰ. ਸਿਸਟਮ ਨਾਲ ਯੂਜ਼ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 99.99 ਡਾਲਰ ਰੱਖੀ ਗਈ ਹੈ।
ਸੈਮਸੰਗ ਛੱਡ ਸਕਦੀ ਹੈ ਐਂਡ੍ਰਾਇਡ ਦਾ ਸਾਥ !
NEXT STORY