ਜਲੰਧਰ : ਪਹਿਲਾਂ ਵੀ ਕੁਝ ਅਫਵਾਹਾਂ ਸੈਮਸੰਗ ਨੂੰ ਲੈ ਕੇ ਸੁਣਨ ਨੂੰ ਮਿਲੀਆਂ ਸਨ, ਕਿ ਸੈਮਸੰਗ ਐਂਡ੍ਰਾਇਡ ਗੇਅਰ ਤੇ ਗਲੈਕਸੀ ਵੇਅਰ ਨੂੰ ਛੱਡ ਰਹੀ ਹੈ। ਖੈਰ ਉਹ ਅਫਵਾਹਾਂ ਤਾਂ ਸੱਚ ਨਹੀਂ ਸਨ ਪਰ ਇਸ ਵਾਰ ਜੋ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਸੈਮਸੰਗ ਐਂਡ੍ਰਾਇਡ ਪਲੈਟਫੋਰਮ ਨੂੰ ਪੂਰੀ ਤਰ੍ਹਾਂ ਤਿਆਗ ਦਵੇਗੀ ਤੇ ਆਪਣੇ ਵੱਲੋਂ ਬਣਾਏ ਗਏ ਟਾਈਜ਼ਨ ਓ. ਐੱਸ. ਨਾਲ ਹੀ ਨਵੀਆਂ ਡਿਵਾਈਸਿਜ਼ ਨੂੰ ਲਾਂਚ ਕਰੇਗੀ।
ਜਾਣਕਾਰੀ ਦੇ ਮੁਤਾਬਿਕ ਦਿ ਕੋਰੀਆ ਟਾਈਮਜ਼ ਨੂੰ ਸੈਮਸੰਗ ਦੇ ਇਕ ਐਗਜ਼ੀਕਿਊਟਿਵ ਨੇ ਇੰਟਰਵਿਊ ਦੌਰਾਨ ਦੱਸਿਆ ਕਿ 'ਜੇ ਤੁਹਾਡੇ ਕੋਲ ਖੁਦ ਦਾ ਬਣਾਇਆ ਈਕੋਸਿਸਟਮ ਨਹੀਂ ਹੈ ਤਾਂ, ਤੁਹਾਡਾ ਕੋਈ ਭਵਿੱਖ ਨਹੀਂ ਹੈ'। ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਸੈਮਸੰਗ ਖੁਦ ਦੇ ਬਣਾਏ ਓ. ਐੱਸ. 'ਤੇ ਹੀ ਕੰਮ ਕਰਨਾ ਚਾਹੁੰਦੀ ਹੈ। ਸੈਮਸੰਗ ਵੱਲੋਂ ਗਲੈਕਲੀ ਜ਼ੈੱਡ ਸੀਰੀਜ਼ ਨੂੰ ਲਾਂਚ ਕੀਤਾ ਗਿਆ ਹੈ ਜੋ ਕਿ ਟਾਈਜ਼ਨ ਓ. ਐੱਸ. 'ਤੇ ਚੱਲਦੀ ਹੈ। ਹੋਰ ਤਾਂ ਹੋਰ ਕੰਪਨੀ ਟਾਈਜ਼ਨ ਓ. ਐੱਸ. ਪਲੈਟਫਾਰਮ ਨੂੰ ਟੀ. ਵੀ., ਕੈਮਰਾਜ਼ ਤੇ ਇੰਟਰਨੈੱਟ ਅਨੇਬਲ ਘੜੀਆਂ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ।
ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਲਈ ਸ਼ੁਰੂ ਕੀਤੀ ਨਵੀਂ ਸਰਵਿਸ
NEXT STORY