ਜਲੰਧਰ- ਵਰਜੀਨੀਆ ਦੀ ਏਅਰੋਸਪੇਸ ਕੰਪਨੀ ਵਨੀਲਾ ਏਅਰਕ੍ਰਾਫਟ ਨੇ ਲਗਾਤਾਰ 5 ਦਿਨਾਂ ਤੱਕ ਹਵਾ 'ਚ ਉੱਡਣ ਵਾਲਾ ਮਨੁੱਖ ਰਹਿਤ ਵੱਡੇ ਆਕਾਰ ਦਾ ਡ੍ਰੋਨ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ VA001 ਨਾਂ ਦੇ ਡ੍ਰੋਨ 'ਤੇ ਹਾਲ ਹੀ 'ਚ ਟੈਸਟ ਕੀਤਾ ਗਿਆ ਹੈ, ਜਿਸ 'ਚ ਇਸ ਨੇ ਲਗਾਤਾਰ 5 ਦਿਨ, 1 ਘੰਟਾ ਤੇ 24 ਮਿੰਟ ਤੱਕ ਉਡਾਣ ਭਰੀ ਹੈ। 18 ਅਕਤੂਬਰ ਨੂੰ ਪਹਿਲੀ ਵਾਰ ਇਸ ਨੂੰ NASA ਵਾਲਲੂਪਸ ਫਲਾਈਟ ਫੈਸੀਲਿਟੀ ਨਾਲ ਰਿਮੋਟ ਪਾਇਲਟ ਕੰਟਰੋਲ ਰਾਹੀਂ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ 23 ਅਕਤੂਬਰ ਨੂੰ ਵਾਪਸੀ ਕੀਤੀ ਹੈ। ਇਸ ਡ੍ਰੋਨ 'ਤੇ ਨਜ਼ਰ ਬਣਾਏ ਰੱਖਣ ਲਈ ਇਸ ਨੂੰ 5000 ਫੁੱਟ 'ਤੇ 2 ਮੀਲ (ਲਗਭਗ 3.2 ਕਿਲੋਮੀਟਰ) ਦੇ ਸੀਮਤ ਆਰਬਟ ਵਿਚ ਘੁਮਾਇਆ ਗਿਆ ਸੀ।
15000 ਫੁੱਟ ਦੀ ਉਚਾਈ 'ਤੇ ਉੱਡਣ ਦੀ ਸਮਰੱਥਾ
ਡ੍ਰੋਨ 'ਚ ਲੱਗਾ ਸਿਸਟਮ 800 ਵਾਟ 'ਤੇ ਕੰਮ ਕਰਦਾ ਹੈ। ਇਸ ਨੂੰ ਖਾਸ ਤੌਰ 'ਤੇ 15000 ਫੁੱਟ ਦੀ ਉਚਾਈ 'ਤੇ 10 ਦਿਨਾਂ ਤੱਕ ਉੱਡਣ ਲਈ ਬਣਾਇਆ ਗਿਆ ਹੈ। ਇਸ ਦੀ ਟਾਪ ਸਪੀਡ 139 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਗਈ ਹੈ। ਉਥੇ ਹੀ ਇਸ ਨੂੰ ਆਈਡਲ ਤੌਰ 'ਤੇ 102 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡਾਇਆ ਜਾ ਸਕਦਾ ਹੈ।
13.6 KG ਭਾਰ ਨੂੰ ਕਰ ਸਕਦਾ ਹੈ ਕੈਰੀ
ਡੀਜ਼ਲ 'ਤੇ ਕੰਮ ਕਰਨ ਵਾਲੇ ਇਸ ਡ੍ਰੋਨ ਦਾ ਵਿੰਗ ਸਪੈਨ ਮਤਲਬ ਇਕ ਪਰ ਤੋਂ ਦੂਜੇ ਪਰ ਦੀ ਲੰਬਾਈ 36 ਫੁੱਟ (ਲਗਭਗ 11 ਮੀਟਰ) ਹੈ। ਇਸ ਮਨੁੱਖ ਰਹਿਤ ਡ੍ਰੋਨ ਵਿਚ 31 ਲੀਟਰਸ ਦੀ ਸਪੇਸ ਦਿੱਤੀ ਗਈ ਹੈ, ਜੋ 13.6 ਕਿਲੋਗ੍ਰਾਮ ਦੇ ਭਾਰ ਨੂੰ ਕਿਸੇ ਵੀ ਥਾਂ ਪਹੁੰਚਾਉਣ 'ਚ ਮਦਦ ਕਰੇਗੀ।
ਐਮਰਜੈਂਸੀ 'ਚ ਉਪਯੋਗੀ
ਇਸ ਨੂੰ ਖਾਸ ਤੌਰ 'ਤੇ ਮਿਲਟਰੀ ਲਈ ਬਣਾਇਆ ਗਿਆ ਹੈ। ਇਸ ਡ੍ਰੋਨ ਦੀ ਮਦਦ ਨਾਲ ਫਸਲ ਦੀ ਜਾਂਚ, ਪ੍ਰਭਾਵਿਤ ਖੇਤਰ ਦੀਆਂ ਤਸਵੀਰਾਂ, ਬੁਨਿਆਦੀ ਢਾਂਚੇ ਦੀ ਨਿਗਰਾਨੀ ਤੇ ਕਿਸੇ ਵੀ ਥਾਂ 'ਤੇ ਸੈਲੁਲਰ ਨੈੱਟਵਰਕ ਅਤੇ ਇੰਟਰਨੈੱਟ ਦੀ ਪਹੁੰਚ ਬਣਾਈ ਜਾ ਸਕਦੀ ਹੈ। ਇਸ ਡ੍ਰੋਨ ਵਿਚ ਦਿੱਤੀ ਗਈ ਥਾਂ ਵਿਚ ਇਲੈਕਟ੍ਰੋ ਆਪਟੀਕਲ, ਇਨਫ੍ਰਾਰੈੱਡ ਇਮੇਜਰਸ, ਸਿੰਥੈਟਿਕ ਅਪਰਚਰ ਰਾਡਾਰ ਅਤੇ S979N“ ਸਿਸਟਮ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 5 ਲੋਕਾਂ ਵਲੋਂ ਵਰਜੀਨੀਆ ਵਿਚ ਇਕ ਸ਼ਹਿਰ ਫਾਲਸ ਚਰਚ ਵਲੋਂ ਹੋਈ ਸੀ, ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਉਤਸ਼ਾਹ ਦਿੰਦੇ ਹੋਏ ਵਨੀਲਾ ਏਅਰਕ੍ਰਾਫਟ ਵਲੋਂ ਇਸ ਨੂੰ ਉਤਸ਼ਾਹ ਦਿੱਤਾ ਗਿਆ।
ਵਨੀਲਾ ਏਅਰਕ੍ਰਾਫਟ ਦੇ ਸੀ. ਈ. ਓ. ਟਿਮ ਹੀਲੀ ਨੇ ਕਿਹਾ ਕਿ ਅਸੀਂ ਇਸ ਮਨੁੱਖ ਰਹਿਤ ਸਿਸਟਮ ਨੂੰ ਸਾਮਾਨ ਨਾਲ ਉੜਾ ਕੇ ਟੈਸਟ ਕੀਤਾ ਹੈ, ਜਿਸ ਵਿਚ ਸਾਨੂੰ ਬਿਹਤਰੀਨ ਰਿਜ਼ਲਟਸ ਪ੍ਰਾਪਤ ਹੋਏ ਹਨ। ਇਸ ਟੈਸਟ ਦੇ ਸਫਲਤਾਪੂਰਵਕ ਹੋਣ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਵਿਚ ਇਸਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ।
ਵਿਕਰੀ ਲਈ ਉਪਲੱਬਧ ਹੋਇਆ ਸ਼ਿਓਮੀ Mi Mix2 ਸਮਾਰਟਫੋਨ
NEXT STORY