ਜਲੰਧਰ- ਯੂ.ਕੇ. ਕੰਪਨੀ ਵੱਲੋਂ ਮੋਬਾਇਲ ਡਿਵਾਈਸਸ ਲਈ ਇਕ ਫਿਊਲ ਸੈੱਲ ਡਿਵੈਲਪ ਕੀਤਾ ਹੈ ਜਿਸ ਨਾਲ ਸਿਰਫ ਇਕ ਵਾਰ ਚਾਰਜ ਕਰਨ 'ਤੇ ਸਮਾਰਟਫੋਨ ਦੀ ਬੈਟਰੀ ਪੂਰਾ ਹਫਤਾ ਕੰਮ ਕਰਦੀ ਹੈ। ਫਿਊਲ ਸੈੱਲ ਟੈਕਨਾਲੋਜੀ ਨਾਲ ਲਿਥੀਅਮ ਆਇਨ ਬੈਟਰੀਜ਼ ਦੀ ਲਿਮੀਟੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਵਰਤੋਂ ਵਰਤਮਾਨ 'ਚ ਕੀਤੀ ਜਾ ਰਹੀ ਹੈ।
ਫਿਊਲ ਸੈੱਲ ਟੈਕਨਾਲੋਜੀ ਕੰਪਨੀ ਇੰਟੈਲੀਜੈਂਟ ਐਨਰਜੀ ਦਾ ਕਹਿਣਾ ਹੈ ਕਿ ਇਕ ਵਾਰ ਇਸ ਫਿਊਲ ਸੈੱਲ ਟੈਕਨਾਲੋਜੀ ਨੂੰ ਫੋਨ 'ਚ ਸ਼ਾਮਿਲ ਕਰਨ 'ਤੇ ਯੂਜ਼ਰਜ਼ ਨੂੰ ਫੋਨਸ ਲਈ ਆਫ-ਗ੍ਰਿਡ ਪਾਵਰ ਮਿਲਦੀ ਹੈ ਜੋ ਕਿਸੇ ਸਮੇਂ ਅਤੇ ਕਿਸੇ ਵੀ ਜਗ੍ਹਾ 'ਤੇ ਵੀ ਵਰਤੀ ਜਾ ਸਕਦੀ ਹੈ। ਹਾਈਡ੍ਰੋਜ਼ਨ ਫਿਊਲ ਸੈੱਲ ਕੈਮੀਕਲ ਰਿਐਕਸ਼ਨ ਦੁਆਰਾ ਬਿਜ਼ਲੀ ਪੈਦਾ ਕਰਦਾ ਹੈ ਅਤੇ ਹਾਈਡ੍ਰੋਜ਼ਨ ਦਾ ਆਕਸੀਜਨ ਨਾਲ ਮਿਸ਼ਰਨ ਇਕ ਇਲੈਕਟ੍ਰਿਕਲ ਕਰੰਟ ਨੂੰ ਪੈਦਾ ਕਰਦਾ ਹੈ। ਇਸ ਪਾਵਰਫੁਲ ਫਿਊਲ ਸੈੱਲ ਫੋਨ ਨੂੰ ਚਾਰਜ ਕਰਨ ਦੇ ਨਾਲ-ਨਾਲ ਬੈਕਅੱਪ ਪਾਵਰ ਨੂੰ ਵੀ ਬੂਸਟ ਕਰਦਾ ਹੈ। ਕੰਪਨੀ ਨੇ ਫਿਊਲ ਸੈੱਲ ਕਾਟਰੇਜ ਨੂੰ ਵੀ ਡਿਵੈਲਪ ਕੀਤਾ ਹੈ ਅਤੇ ਇਸ ਦੀ ਇਕ ਕਾਟਰੇਜ ਨਾਲ ਹੀ ਸਮਾਰਟਫੋਨ ਨੂੰ ਪੰਜ ਵਾਰ ਚਾਰਜ ਕੀਤਾ ਜਾ ਸਕਦਾ ਹੈ।
ਇੰਤਜ਼ਾਰ ਹੋਇਆ ਖਤਮ, 21 ਮਾਰਚ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ ਆਈਫੋਨ
NEXT STORY