ਜਲੰਧਰ- ਗੂਗਲ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਰੰਗਦਾਰ ਡੂਡਲ ਬਣਾਇਆ ਹੈ। ਦੁਨਿਆਭਰ 'ਚ 8 ਮਾਰਚ ਨੂੰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ । ਗੂਗਲ ਨੇ ਆਪਣੇ ਡੂਡਲ 'ਚ ਉਨ੍ਹਾਂ ਔਰਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਨ੍ਹਾਂ ਨੇ ਔਰਤਾਂ ਦੇ ਹੱਕ ਲਈ ਲੜਾਈ ਲੜੀ ਅਤੇ ਨਾਰੀ ਸਸ਼ਕਤੀਕਰਨ 'ਚ ਯੋਗਦਾਨ ਦਿੱਤਾ। ਗੂਗਲ ਦੇ ਹੋਮਪੇਜ 'ਤੇ ਇੱਕ ਸਲਾਇਡ ਸ਼ੋਅ ਵੇਖਿਆ ਜਾ ਸਕਦਾ ਹੈ ਜਿਸ 'ਚ 8 ਤਸਵੀਰਾਂ ਹਨ। ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਥੀਮ ਹੈ Be Bold for Change ਮਤਲਬ ਕਿ ਬਦਲਾਵ ਲਈ ਸਸ਼ਕਤ ਬਣੋ। ਇਹ ਕੈਂਪੇਨ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਬਿਹਤਰ ਦੁਨੀਆ ਲਈ ਲਿੰਗਭੇਦ ਤੋਂ ਹੱਟ ਕੇ ਸਾਰਿਆ ਨੂੰ ਸ਼ਾਮਿਲ ਕੀਤਾ ਜਾਵੇ।
ਗੂਗਲ ਦੇ ਡੂਡਲ ਦੀ ਪਹਿਲੀ ਤਸਵੀਰ 'ਚ ਇਕ ਬੁਜ਼ੂਰਗ ਮਹਿਲਾ ਇਕ ਛੋਟੀ ਬੱਚੀ ਨੂੰ ਉਨ੍ਹਾਂ ਔਰਤਾਂ ਦੀ ਕਹਾਣੀ ਸੁੱਣਾ ਰਹੀ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਆਪਣੀ ਇਕ ਅਲਗ ਪਹਿਚਾਣ ਬਣਾਈ ਅਤੇ ਕਈ ਲੋਕਾਂ ਲਈ ਪ੍ਰੇਰਨਾ ਬਣੀ। ਗੂਗਲ ਦੇ ਡੂਡਲ ਦੀ ਪਹਿਲੀ ਤਸਵੀਰ 'ਚ ਇਕ ਬੁਜ਼ੂਰਗ ਮਹਿਲਾ ਇਕ ਛੋਟੀ ਬੱਚੀ ਨੂੰ ਉਨ੍ਹਾਂ ਔਰਤਾਂ ਦੀ ਕਹਾਣੀ ਸੁੱਣਾ ਰਹੀ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਪਾਈਲਟ, ਗਾਇਕਾ, ਐਸਟਰੋਨਾਟ, ਸ਼ਾਸਤਰੀ, ਵਿਗਿਆਨੀ, ਚਿਕਿਤਸਕ, ਲਾਨ ਟੇਨਿਸ ਖਿਡਾਰੀ ਹਨ।
ਰਿਲਾਇੰਸ ਕੈਪੀਟਲ ਨੇ ਪੇਅ. ਟੀ. ਐੱਮ.'ਚ ਹਿੱਸੇਦਾਰੀ ਵੇਚੀ
NEXT STORY