ਗੈਜੇਟ ਡੈਸਕ - Google Pixel 9a ਨੂੰ ਕੰਪਨੀ ਨੇ ਕੁਝ ਿਦਨ ਪਹਿਲਾਂ ਹੀ ਲਾਂਚ ਕੀਤਾ ਸੀ ਅਤੇ ਹੁਣ ਇਸ ਸਮਾਰਟਫੋਨ ਦੀ ਵਿਕਰੀ ਦੀ ਮਿਤੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਿ ਬ੍ਰਾਂਡ ਨੇ ਲਾਂਚ ਦੇ ਸਮੇਂ ਫੋਨ ਦੀ ਉਪਲਬਧਤਾ ਅਤੇ ਵਿਕਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਲਾਂਚ ਦੇ ਸਮੇਂ, ਕੰਪਨੀ ਨੇ ਸਿਰਫ ਇਹ ਕਿਹਾ ਸੀ ਕਿ ਇਹ ਸਮਾਰਟਫੋਨ ਅਪ੍ਰੈਲ ’ਚ ਉਪਲਬਧ ਹੋਵੇਗਾ। ਹੁਣ ਇਸਦੀ ਵਿਕਰੀ ਦੀ ਮਿਤੀ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ ਵੱਖ-ਵੱਖ ਦੇਸ਼ਾਂ ’ਚ ਵੱਖ-ਵੱਖ ਤਰੀਕਾਂ ਨੂੰ ਵਿਕਰੀ ਲਈ ਉਪਲਬਧ ਹੋਵੇਗਾ। Google Pixel 9a ’ਚ, ਤੁਹਾਨੂੰ ਇਕ ਆਕਰਸ਼ਕ ਕੀਮਤ 'ਤੇ ਸ਼ਕਤੀਸ਼ਾਲੀ ਫੀਚਰਜ਼ ੰਮਿਲਦੇ ਹਨ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀ ਕੀਮਤ ਅਤੇ ਵਿਕਰੀ ਦੀ ਮਿਤੀ।
ਜਾਣੋ ਇਸ ਦੀ ਕੀਮਤ ਅਤੇ ਸੇਲ ਦੀ ਮਿਤੀ
ਇਹ ਸਮਾਰਟਫੋਨ ਭਾਰਤ ’ਚ ਸਿਰਫ਼ ਇਕ ਹੀ ਕੌਂਫਿਗਰੇਸ਼ਨ ’ਚ ਲਾਂਚ ਕੀਤਾ ਗਿਆ ਹੈ। ਤੁਸੀਂ 8GB RAM + 256GB ਸਟੋਰੇਜ ਵਾਲਾ ਵੇਰੀਐਂਟ 49,999 ਰੁਪਏ ’ਚ ਖਰੀਦ ਸਕਦੇ ਹੋ। ਇਹ ਸਮਾਰਟਫੋਨ ਫਲਿੱਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਭਾਰਤ ’ਚ ਇਸਦੀ ਵਿਕਰੀ 16 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਸਮਾਰਟਫੋਨ 'ਤੇ 3000 ਰੁਪਏ ਦਾ ਬੈਂਕ ਡਿਸਕਾਊਂਟ ਵੀ ਉਪਲਬਧ ਹੈ।
ਖਾਸੀਅਤਾਂ
Pixel 9a ’ਚ 6.3-ਇੰਚ FHD+ OLED HDR ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ। ਸਕਰੀਨ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਇਹ ਸਮਾਰਟਫੋਨ ਗੂਗਲ ਟੈਂਸਰ G4 ਪ੍ਰੋਸੈਸਰ ਅਤੇ ਟਾਈਟਨ M2 ਸੁਰੱਖਿਆ ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ’ਚ ਤੁਹਾਨੂੰ 8GB RAM ਅਤੇ 256GB ਸਟੋਰੇਜ ਮਿਲਦੀ ਹੈ। ਐਂਡਰਾਇਡ 15 ਨਾਲ ਲਾਂਚ ਕੀਤੇ ਗਏ ਇਸ ਸਮਾਰਟਫੋਨ ਨੂੰ 7 ਸਾਲਾਂ ਲਈ ਓਪਰੇਟਿੰਗ ਸਿਸਟਮ ਅਪਡੇਟਸ ਮਿਲਣਗੇ। ਫੋਨ ’ਚ 48MP ਪ੍ਰਾਇਮਰੀ ਕੈਮਰਾ ਅਤੇ 13MP ਸੈਕੰਡਰੀ ਕੈਮਰਾ ਲੈਂਸ ਹੈ। ਕੰਪਨੀ ਨੇ ਫਰੰਟ 'ਤੇ 13MP ਸੈਲਫੀ ਕੈਮਰਾ ਵੀ ਦਿੱਤਾ ਹੈ।
ਸੁਰੱਖਿਆ ਲਈ, ਸਮਾਰਟਫੋਨ ’ਚ ਇਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਇਹ ਸਮਾਰਟਫੋਨ IP68 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ’ਚ ਇਕ ਟਾਈਪ-ਸੀ ਚਾਰਜਿੰਗ ਪੋਰਟ, ਸਟੀਰੀਓ ਸਪੀਕਰ ਅਤੇ ਦੋ ਮਾਈਕ੍ਰੋਫੋਨ ਹਨ। ਹੈਂਡਸੈੱਟ ਨੂੰ ਪਾਵਰ ਦੇਣ ਲਈ, 5100mAh ਬੈਟਰੀ ਦਿੱਤੀ ਗਈ ਹੈ, ਜੋ 23W ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ’ਚ 7.5W ਵਾਇਰਲੈੱਸ ਚਾਰਜਿੰਗ ਵੀ ਹੈ।
WhatsApp ਲਿਆਇਆ ਇਕ ਧਮਾਕੇਦਾਰ ਫੀਚਰ! Calling ਤੇ Message ਕਰਨਾ ਹੋਇਆ ਸੌਖਾ
NEXT STORY