ਜਲੰਧਰ: ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ 'ਤੇ ਗੇਮਜ਼, ਇੰਟਰਨੈੱਟ ਸਰਚਿੰਗ ਜਾਂ ਹੋਰ ਕਿਸੇ ਵੀ ਤਰਾਂ ਦਾ ਕੰਮ ਕਰਨ ਲਈ ਇਸਤੇਮਾਲ ਕਰਦੇ ਹੋ। ਪਰ ਇਨ੍ਹਾਂ ਸਭ ਕੰਮਾਂ ਨੂੰ ਕਰਨ 'ਚ ਕੀ-ਬੋਰਡ ਦੀ ਇਕ ਅਹਿਮ ਭੂਮਿਕਾ ਹੁੰਦੀ ਜੋ ਤੁਹਾਡੇ ਦੁਆਰਾ ਕੰਪਿਊਟਰ 'ਤੇ ਕੀਤੇ ਜਾਣ ਵਾਲੇ ਕੰਮ 'ਚ ਮਦਦ ਕਰਦਾ ਹੈ। ਪਰ ਕਿ ਕਦੇ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਕੀ-ਬੋਰਡ ਨੂੰ ਗੌਰ ਨਾਲ ਦੇਖਿਆ ਹੈ। ਜੇਕਰ ਨਹੀਂ ਤਾਂ ਇਕ ਵਾਰ ਜਰੂਰ ਦੇਖਿਓ। ਤੁਹਾਨੂੰ ਕੀ ਬੋਰਡ ਦੀ F ਅਤੇ J ਕੀਜ਼ ਕੁਝ ਅਲਗ ਦਿਖਾਈ ਦਵੇਗੀ। ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਦੋਨ੍ਹਾਂ ਕਿਜ਼ 'ਤੇ ਉਭਰੀ ਹੋਈ ਲਾਈਨ ਦੇ ਨਿਸ਼ਾਨ ਹੋਣਗੇ, ਕਿ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਹਨ, ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ।
ਇਨ੍ਹਾਂ ਦੋਨਾਂ ਕਿਜ਼ 'ਤੇ ਇਹ ਉਭਰੇ ਹੋਏ ਨਿਸ਼ਾਨ ਇਸ ਲਈ ਦਿੱਤੇ ਹੁੰਦੇ ਹਨ, ਤਾਂ ਕਿ ਤੁਸੀਂ ਟਾਈਪਿੰਗ ਕਰਨ ਸਮੇਂ ਕਿ-ਬੋਰਡ ਨੂੰ ਬਿਨਾਂ ਦੇਖੇ ਆਪਣੀਆਂ ਉਂਗਲੀਆਂ ਨੂੰ ਸਹੀ ਪੂਜੀਸ਼ਨ ਤੇ ਰੱਖ ਸਕੋ। ਇਨ੍ਹਾਂ ਉਭਰੇ ਹੋਏ ਨਿਸ਼ਾਨਾਂ ਨੂੰ ਮਹਿਸੂਸ ਕਰ ਕੇ ਤੁਸੀਂ ਆਪਣੇ ਹੱਥਾਂ ਨੂੰ ਸਹੀ ਸਥਿਤੀ 'ਚ ਲਿਆ ਕੇ ਟਾਈਪਿੰਗ ਲਈ ਤਿਆਰ ਹੋ ਸਕਦੇ ਹੋ।
ਜਿਸ ਸਮੇਂ ਤੁਹਾਡੇ ਖੱਬੇ ਹੱਥ ਦੀ ਇੰਡਕਸ ਫਿੰਗਰ ਐੱਫ ਤੇ ਹੁੰਦੀ ਹੈ ਤਾਂ ਬਾਕੀ ਉਂਗਲੀਆਂ D,S ਅਤੇ A ਤੇ ਹੁੰਦੀਆਂ ਹਨ। ਤੁਹਾਡੇ ਸੱਜੇ ਹੱਥ ਦੀ ਇੰਡਕਸ ਫਿੰਗਰ ਜਦ L 'ਤੇ ਹੁੰਦੀ ਹੈ ਤਾਂ ਬਾਕੀ ਉਗਲੀਆਂ K,L ਕਾਲਨ(;) ਤੇ ਹੰਦੀਆਂ ਹਨ। ਦੋਨ੍ਹਾਂ ਹੱਥਾ ਦੇ ਅੰਗੂਠੇ ਇਸ ਦੋਰਾਨ ਸਪੇਸ ਬਾਰ ਤੇ ਹੁੰਦੇ ਹਨ। ਇਸ ਤਰ੍ਹਾਂ ਤੁਸੀਂ ਕੀ ਬੋਰਡ ਦੇ ਸਾਰੀਆਂ ਕਿਜ਼ ਤੇ ਆਸਾਨੀ ਨਾਲ ਆਪਣੀਆਂ ਉਂਗਲੀਆਂ ਦੀ ਪਹੁੰਚ ਬਣਾ ਲੈਂਦੇ ਹੋ।
ਇਨ੍ਹਾਂ ਦੋਨ੍ਹਾਂ ਕਿਜ਼ ਤੇ ਉਭਾਰੇ ਹੋਏ ਨਿਸ਼ਾਨ ਬਣਾਉਣ ਦਾ ਆਈਡੀਆ ਜੂਨ ਈ. ਬਾਟਿਸ਼ ਦਾ ਸੀ। ਫਲੋਰਿਡਾ ਦੀ ਰਹਿਣ ਵਾਲੀ ਬਾਟਿਸ਼ ਨੇ ਆਪਣੇ ਇਸ ਆਈਡਿਏ ਨੂੰ ਅਪ੍ਰੈਲ 2002 'ਚ ਪੇਟੈਂਟ ਕਰਵਾਇਆ ਸੀ. ਇਹ ਉਭਰੇ ਹੋਏ ਕਿਜ਼ ਤੇ ਨਿਸ਼ਾਨ qwerty ਅਤੇ dvorak ਦੋਨ੍ਹਾਂ ਤਰ੍ਹਾਂ ਦੇ ਕੀ-ਬੋਰਡ 'ਚ ਪਾਏ ਜਾਂਦੇ ਹਨ।
Freedom 251 ਦਾ ਕੁਝ ਇਸ ਤਰ੍ਹਾਂ ਉਡਾਇਆ ਜਾ ਰਿਹੈ ਮਜ਼ਾਕ
NEXT STORY