ਗੈਜੇਟ ਡੈਸਕ - OnePlus ਨੇ ਗਾਹਕਾਂ ਲਈ ਆਪਣਾ ਨਵਾਂ ਸਮਾਰਟਫੋਨ OnePlus 13T 5G ਲਾਂਚ ਕਰ ਦਿੱਤਾ ਹੈ। ਇਸ ਲੇਟੈਸਟ ਕੰਪੈਕਟ ਫਲੈਗਸ਼ਿਪ ਫੋਨ ਦੇ ਮਹੱਤਵਪੂਰਨ ਫੀਚਰਜ਼ ਦੀ ਗੱਲ ਕਰੀਏ ਤਾਂ, ਇਸ ਫੋਨ ’ਚ 1.5K ਰੈਜ਼ੋਲਿਊਸ਼ਨ ਸਪੋਰਟ ਵਾਲੀ AMOLED ਸਕ੍ਰੀਨ ਹੈ, ਇਸ ਤੋਂ ਇਲਾਵਾ, ਕੰਪਨੀ ਨੇ ਇਸ ਫੋਨ ਨੂੰ ਸ਼ਕਤੀਸ਼ਾਲੀ ਪ੍ਰੋਸੈਸਰ, 6260mAh ਸ਼ਕਤੀਸ਼ਾਲੀ ਬੈਟਰੀ, 50 ਮੈਗਾਪਿਕਸਲ ਡਿਊਲ ਰੀਅਰ ਕੈਮਰਾ ਸੈੱਟਅਪ ਵਰਗੇ ਫੀਚਰਜ਼ ਨਾਲ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ ਕੀ ਹੈ ਅਤੇ ਇਸ ਫੋਨ ’ਚ ਕਿਹੜੇ ਖਾਸ ਫੀਚਰ ਉਪਲਬਧ ਹੋਣਗੇ? ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਪੜ੍ਹੋ ਇਹ ਅਹਿਮ ਖਬਰ - ਭਾਰਤ ’ਚ ਲਾਂਚ ਹੋਇਆ Oppo ਦਾ ਇਹ ਧਾਕੜ ਫੋਨ! ਜਾਣੋ ਫੀਚਰਜ਼ ਤੇ ਕੀਮਤ
ਸਪੈਸੀਫਿਕੇਸ਼ਨਜ਼ :-
ਡਿਸਪਲੇਅ
- ਇਸ ਫੋਨ ’ਚ 6.32 ਇੰਚ ਦੀ AMOLED ਡਿਸਪਲੇਅ ਹੈ ਜੋ 1-120 Hz ਰਿਫਰੈਸ਼ ਰੇਟ, 1600 nits ਪੀਕ ਬ੍ਰਾਈਟਨੈੱਸ ਅਤੇ ਡੌਲਬੀ ਵਿਜ਼ਨ ਨੂੰ ਸਪੋਰਟ ਕਰਦੀ ਹੈ।
ਚਿਪਸੈੱਟ
- ਇਹ OnePlus ਸਮਾਰਟਫੋਨ ਸ਼ਾਨਦਾਰ ਗ੍ਰਾਫਿਕਸ ਲਈ 900 MHz ਐਡਰੇਨੋ 830 GPU ਦੇ ਨਾਲ, Snapdragon 8 Elite ਮੋਬਾਈਲ ਪਲੇਟਫਾਰਮ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ - 20ਵੇਂ B'day 'ਤੇ YouTube ਨੇ ਕੀਤਾ ਵੱਡਾ ਐਲਾਨ, ਲਾਂਚ ਹੋਣ ਜਾ ਰਹੇ ਧਾਕੜ ਫੀਚਰਜ਼
ਕੈਮਰਾ ਸੈਟਅਪ
- ਫੋਨ ਦੇ ਪਿਛਲੇ ਹਿੱਸੇ ’ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਅਤੇ ਨਾਲ ਹੀ 50-ਮੈਗਾਪਿਕਸਲ ਦਾ 2x ਟੈਲੀਫੋਟੋ ਕੈਮਰਾ ਹੈ। ਫੋਨ ਦੇ ਅਗਲੇ ਹਿੱਸੇ ’ਚ 16-ਮੈਗਾਪਿਕਸਲ ਦਾ ਕੈਮਰਾ ਸੈਂਸਰ ਹੈ।
ਬੈਟਰੀ
- ਇਸ OnePlus ਸਮਾਰਟਫੋਨ ’ਚ 80W SuperVOOC ਫਾਸਟ ਚਾਰਜ ਸਪੋਰਟ ਦੇ ਨਾਲ ਇਕ ਸ਼ਕਤੀਸ਼ਾਲੀ 6260mAh ਬੈਟਰੀ ਹੈ।
ਪੜ੍ਹੋ ਇਹ ਅਹਿਮ ਖਬਰ - WhatsApp ਯੂਜ਼ਰਸ ਲਈ ਵੱਡੀ ਖਬਰ! ਆ ਗਿਆ ਇਹ ਸ਼ਾਨਦਾਰ ਫੀਚਰ, ਜਾਣੋ ਵਰਤਣ ਦਾ ਤਰੀਕਾ ਤੇ ਫਾਇਦੇ
ਖਾਸ ਫੀਚਰਜ਼
- ਇਸ ਫੋਨ ’ਚ ਸੁਰੱਖਿਆ ਲਈ ਸਟੀਰੀਓ ਸਪੀਕਰ, ਡੌਲਬੀ ਐਟਮਸ, 4 ਮਾਈਕ੍ਰੋਫੋਨ, ਇਨਫਰਾਰੈੱਡ ਸੈਂਸਰ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰ ਹਨ। ਇਸ ਫੋਨ ਨੂੰ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP65 ਰੇਟਿੰਗ ਮਿਲੀ ਹੈ।
ਆਪ੍ਰੇਟਿੰਗ ਸਿਸਟਮ
- ColorOS 15 'ਤੇ ਆਧਾਰਿਤ, ਇਹ ਨਵਾਂ OnePlus ਫੋਨ ਐਂਡਰਾਇਡ 15 ਦੇ ਨਾਲ ਆਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ - ਫਿਰ ਤੋਂ ਡਿੱਗੀਆਂ Lava ਦੇ ਇਸ ਫੋਨ ਦੀਆਂ ਕੀਮਤਾਂ! ਰੇਟ ਜਾਣ ਤੁਸੀਂ ਵੀ ਹੋਵੋਗੇ ਹੈਰਾਨ
ਕੀਮਤ
ਇਸ ਫੋਨ ਦੇ 12 GB / 256 GB, 16 GB / 256 GB, 12 GB / 512 GB, 16 GB / 512 GB ਅਤੇ 16 GB / 1 TB ਵੇਰੀਐਂਟ ਦੀ ਕੀਮਤ ਕ੍ਰਮਵਾਰ 3399 ਚੀਨੀ ਯੂਆਨ (ਲਗਭਗ 39805 ਰੁਪਏ), 3599 ਚੀਨੀ ਯੂਆਨ (ਲਗਭਗ 42150 ਰੁਪਏ), 3799 ਚੀਨੀ ਯੂਆਨ (ਲਗਭਗ 44490 ਰੁਪਏ), 3999 ਚੀਨੀ ਯੂਆਨ (ਲਗਭਗ 46835 ਰੁਪਏ) ਅਤੇ 4499 ਚੀਨੀ ਯੂਆਨ (ਲਗਭਗ 52690 ਰੁਪਏ) ਹੈ।
ਫਿਲਹਾਲ, ਇਸ ਫੋਨ ਦੇ ਭਾਰਤ ’ਚ ਲਾਂਚ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਆਸ ਕੀਤੀ ਜਾ ਰਹੀ ਹੈ ਕਿ ਇਹ ਫੋਨ ਜਲਦੀ ਹੀ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਕੀਮਤ ਰੇਂਜ ’ਚ, ਇਹ ਫੋਨ SAMSUNG Galaxy S24 FE 5G, vivo V50 5G ਅਤੇ Xiaomi 14 CIVI ਵਰਗੇ ਫੋਨਾਂ ਨਾਲ ਮੁਕਾਬਲਾ ਕਰੇਗਾ।
ਪੜ੍ਹੋ ਇਹ ਅਹਿਮ ਖਬਰ - Instagram-Facebook ਵਾਂਗ ਹੁਣ Snapchat ਤੋਂ ਵੀ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Scammer ਚੁੱਕ ਸਕਦੇ ਨੇ Aadhaar card ਦਾ ਫਾਇਦਾ! ਤੁਰੰਤ ਕਰ ਲਓ ਇਹ ਕੰਮ
NEXT STORY