ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਖੀ (Kawasaki) ਬੁਲੇਟ ਨੂੰ ਟੱਕਰ ਦੇਣ ਲਈ ਅਗਲੇ ਸਾਲ ਭਾਰਤ 'ਚ ਦਮਦਾਰ ਮੋਟਰਸਾਈਕਿਲ ਲਾਂਚ ਕਰਨ ਵਾਲੀ ਹੈ। ਇਸ ਮੋਟਰਸਾਈਕਲ ਨੂੰ ਕੰਪਨੀ ਨੇ ਕਾਵਾਸਾਕੀ 800 ਰੈਟਰੋ ਕਲਾਸਿਕ (Kawasaki W800 retro classic) ਨਾਮ ਦਿੱਤਾ ਹੈ। ਓਲਡ ਸਕੂਲ ਸਟਾਇਲ ਡਿਜ਼ਾਇਨ ਦੇ ਤਹਿਤ ਬਣਾਈ ਗਈ ਇਹ ਬਾਈਕ ਫੀਚਰਸ ਦੇ ਮਾਮਲੇ 'ਚ ਘੱਟ ਨਹੀਂ ਹੈ। ਇਸ ਬਾਈਕ 'ਚ ਗੋਲ ਹੈੱਡਲਾਈਟ, ਸਿਲੈਂਡਰ ਫਿਊਲ ਟੈਂਕ, ਲਾਂਗ ਸੀਟ, ਕ੍ਰੋਮ ਮਡ ਗਾਰਡਸ, ਬਲੈਕ ਫਿਨੀਸ਼ਡ ਸਾਇਲੈਂਸਰ ਅਤੇ ਸਪੋਕ ਵ੍ਹੀਲਸ ਲਗਾਏ ਗਏ ਹਨ।
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਈਕ 'ਚ 773cc ਦਾ ਵਰਟੀਕਲ ਟਵਿਨ ਸਿਲੈਂਡਰ ਇੰਜਣ ਲਗਾ ਹੈ ਜੋ 48 PS ਦੀ ਪਾਵਰ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਬਾਈਕ 'ਚ ਟੈਲੀਸਕੋਪਿਕ ਫ੍ਰੰਟ ਫੋਰਕ ਜਾਂ ਰਿਅਰ 'ਚ ਸਪ੍ਰਿੰਗ ਰਿਅਰ ਸ਼ਾਕ ਅਬਸਾਰਬਰਸ ਦਿੱਤੇ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।
ਕਿਸੇ ਵੀ ਨੰਬਰ 'ਤੇ ਅਨਲਿਮਟਿਡ ਵਾਇਸ ਕਾਲ ਤੇ ਫ੍ਰੀ 4ਜੀ ਡਾਟਾ ਦੇ ਰਹੀਆਂ ਹਨ ਇਹ ਕੰਪਨੀਆਂ
NEXT STORY