ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਗਲੈਕਸੀ J3 ਸਮਾਰਟਫੋਨ ਨੂੰ ਇਸ ਸਾਲ ਦੇ ਸ਼ੁਰੂ 'ਚ ਲਾਂਚ ਕੀਤਾ ਸੀ। ਹਾਲ ਹੀ 'ਚ ਇਸ ਸਮਾਰਟਫੋਨ ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਸਮਾਰਟਫੋਨ ਦੀ ਪਹਿਲਾਂ ਕੀਮਤ 8,990 ਰੁਪਏ ਸੀ, ਪਰ ਹੁਣ ਇਸ ਕਟੌਤੀ ਦੇ ਬਾਅਦ ਇਸ ਦੀ ਕੀਮਤ 8,490 ਰੁਪਏ ਰਹਿ ਗਈ ਹੈ। ਇਸ ਨੂੰ ਬਲੈਕ, ਵਾਟ ਅਤੇ ਗੋਲਡ ਕਲਰ ਆਪਸ਼ਨਸ ਦੇ ਨਾਲ ਸਭ ਤੋਂ ਪਹਿਲਾਂ ਸਨੈਪਡੀਲ 'ਤੇ ਉਪਲੱਬਧ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ - 5 - ਇੰਚ ਸੂਪਰ AMOLED HD
ਪ੍ਰੋਸੈਸਰ - 1.5ghz ਕਵਾਡ-ਕੋਰ
ਓ.ਐਸ - ਐਂਡ੍ਰਾਇਡ 5 . 1 ਲਾਲੀਪਾਪ
ਰੈਮ - 1.5GB
ਰੋਮ - 8GB
ਕੈਮਰਾ - LED ਫਲੈਸ਼ ਦੇ ਨਾਲ 8 MP ਰਿਅਰ, 5 MP ਫ੍ਰੰਟ
ਬੈਟਰੀ - 2600 mAh
ਨੈੱਟਵਰਕ - 4G
BSNL ਨੇ ਵਿਦਿਆਰਥੀਆਂ ਲਈ ਪੇਸ਼ ਕੀਤੀ ਖਾਸ ਆਫਰ, 118 ਰੁਪਏ 'ਚ ਮਿਲੇਗੀ ਪੂਰੇ ਸਾਲ ਦੀ ਸਰਵਿਸ
NEXT STORY