ਗੈਜੇਟ ਡੈਸਕ– ਟਰੂਕਾਲਰ ਨੇ ਐਂਡਰਾਇਡ ਯੂਜ਼ਰਸ ਲਈ ਸਪੈਮ ਐਕਟੀਵਿਟੀ ਇੰਡੀਕੇਟਰ ਨਾਮ ਦਾ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ। ਇਹ ਟਰੂਕਾਲਰ ਐਪ ’ਚ ਸਪੈਮ ਕਾਲਰ ਦੀ ਪ੍ਰੋਫਾਈਲ ’ਤੇ ਟੈਪ ਕਰਨ ’ਤੇ ਵਿਸਥਾਰਤ ਜਾਣਕਾਰੀ ਦਿੰਦਾ ਹੈ। ਜਦਕਿ ਅਧਿਕਾਰਤ ਵੈੱਬਸਾਈਟ ’ਤੇ ਫ੍ਰੀ ਨੰਬਰ ਸਰਚ ਅਤੇ ਸਪੈਮਰ ਅੰਕੜੇ ਵੀ ਉਪਲੱਬਧ ਹਨ। ਮੋਬਾਇਲ ਐਪ ਨੂੰ ਆਪਣੀ ਨਵੀਂ ਅਪਡੇਟ ’ਚ ਸਪੈਮ ਰਿਪੋਰਟ, ਕਾਲ ਐਕਟੀਵਿਟੀ ਅਤੇ ਪੀਕ ਕਾਲਿੰਗ ਆਵਰਸ ਨਾਮ ਦੇ 3 ਨਵੇਂ ਫੀਚਰਜ਼ ਵੀ ਮਿਲੇ ਹਨ। ਸਪੈਮ ਐਕਟੀਵਿਟੀ ਇੰਡੀਕੇਟਰ ਰਾਹੀਂ ਟਰੂਕਾਲਰ ਸਪੈਮਰ ਨੂੰ ਲੈ ਕੇ ਯੂਜ਼ਰਸ ਨੂੰ ਜ਼ਿਆਦਾ ਜਾਣਕਾਰੀ ਮੁਹੱਈਆ ਕਰਕੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੂਚੇਤ ਅਤੇ ਸੁਰੱਖਿਅਤ ਬਣਾਉਣ ’ਚ ਮਦਦ ਕਰੇਗਾ।
ਸਪੈਮ ਐਕਟੀਵਿਟੀ ਇੰਡੀਕੇਟਰ ਦਾ ਉਦੇਸ਼ ਟਰੂਕਾਲਰ ਦੇ ਐਂਡਰਾਇਡ ਯੂਜ਼ਰਸ ਨੂੰ ਆਪਣੇ ਕਾਲ ਲੈਣ ਤੋਂ ਪਹਿਲਾਂ ਇਕ ਸੂਚਿਤ ਫ਼ੈਸਲਾ ਲੈਣ ਦੀ ਮਨਜ਼ੂਰੀ ਦਿੰਦਾ ਹੈ। ਅਪਡੇਟ ਦੇ ਨਾਲ ਐਪ ਤਿੰਨ ਨਵੇਂ ਫੀਚਰਜ਼- ਸਪੈਮ ਰਿਪੋਰਟ, ਕਾਲ ਐਕਟੀਵਿਟੀ ਅਤੇ ਪੀਕ ਕਾਲਿੰਗ ਆਵਰਸ ਵਿਖਾਉਂਦਾ ਹੈ। ਸਪੈਮ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਟਰੂਕਾਲਰ ’ਤੇ ਉਸ ਨੰਬਰ ਨੂੰ ਕਿੰਨ ਵਾਰ ਸਪੈਮ ਦੇ ਰੂਪ ’ਚ ਰਿਪੋਰਟ ਕੀਤਾ ਗਿਆ ਹੈ। ਜੇਕਰ ਇਹ ਗਿਣਤੀ ਵਧਦੀ ਜਾ ਘਟਦੀ ਹੈ ਤਾਂ ਸਪੈਮ ਰਿਪੋਰਟ ਸੈਕਸ਼ਨ ’ਚ ਇੱਕ ਫੀਸਦੀ ਵੀ ਵਿਖਾਈ ਦਿੰਦਾ ਹੈ।
ਕਾਲ ਐਕਟੀਵਿਟੀ ਤੋਂ ਪਤਾ ਚਲਦਾ ਹੈ ਕਿ ਹਾਲ ਹੀ ’ਚ ਉਸ ਸ਼ੱਕੀ ਕਾਲਰ ਨੇ ਕਿੰਨੀਆਂ ਕਾਲਾਂ ਕੀਤੀਆਂ ਹਨ ਜਿਸ ਨਾਲ ਯੂਜ਼ਰਸ ਨੂੰ ਕਾਲ ਕਰਨ ਵਾਲੇ ’ਤੇ ਭਰੋਸਾ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਲੈਣ ’ਚ ਮਦਦ ਮਿਲ ਸਕੇ। ਪੀਕ ਕਾਲਿੰਗ ਆਵਰਸ ਫੀਚਰ, ਜਿਵੇਂ ਕਿ ਨਾਂ ਤੋਂ ਪਤਾ ਚਲਦਾ ਹੈ, ਵਿਖਾਉਂਦਾ ਹੈ ਕਿ ਸਪੈਮ ਕਾਲਰ ਸਭ ਤੋਂ ਜ਼ਿਆਦਾ ਕਿਸ ਸਮੇਂ ਸਰਗਰਮ ਰਹਿੰਗਾ ਹੈ।
ਟਰੂਕਾਲਰ ਦਾ ਕਹਿਣਾ ਹੈ ਕਿ ਇਹ ਅੰਕੜੇ ਫਿਲਹਾਲ ਸਪੈਮਰ ਦੀ ਪ੍ਰੋਫਾਈਲ ਪਿਕਚਰ ’ਤੇ ਟੈਪ ਕਰਨ ਤੋਂ ਬਾਅਦ ਵਿਖਾਈ ਦੇਣਗੇ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਭਵਿੱਖ ਦੀ ਅਪਡੇਟ ਤੋਂ ਬਾਅਦ ਇਨ੍ਹਾਂ ਅੰਕੜਿਆਂ ਨੂੰ ਕਾਲਰ ਆਈ.ਡੀ. ’ਚ ਵੀ ਵਿਖਾਇਆ ਜਾਵੇਗਾ ਤਾਂ ਜੋ ਯੂਜ਼ਰਸ ਕਾਲਰ ਨੂੰ ਲੈ ਕੇ ਆਪਣਾ ਫ਼ੈਸਲਾ ਤੁਰੰਤ ਲੈ ਸਕਣ। ਇਹ ਫੀਚਰ ਯੂਜ਼ਰਸ ਨੂੰ ਕਾਲ ਸਕਰੀਨ ’ਤੇ ਇਕ ਸਪੈਮ ਕਾਲਰ ਬਾਰੇ ਸਾਰੀ ਜਾਣਕਾਰੀ ਦੇਵੇਗਾ, ਜਿਸ ਨਾਲ ਉਹ ਕਾਲ ਨੂੰ ਅਸਵਿਕਾਰ ਜਾਂ ਅਣਵੇਖਿਆ ਕਰ ਸਕਣਗੇ।
Redmi Note 9 ਖ਼ਰੀਦਣ ਦਾ ਸੁਨਹਿਰੀ ਮੌਕਾ, ਇੰਨੇ ਰੁਪਏ ’ਚ ਖ਼ਰੀਦ ਸਕੋਗੇ ਅੱਜ
NEXT STORY