ਗੈਜੇਟ ਡੈਸਕ– ਵਟਸਐਪ ਦਾ ਇਸਤੇਮਾਲ ਅੱਜ ਦੇ ਸਮੇਂ ’ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਕਰਦਾ ਹੈ। ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਲੈ ਕੇ ਦਫ਼ਤਰ ਦੇ ਕਾਮਿਆਂ ਤਕ ਵਟਸਐਪ ’ਤੇ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਧਮਾਕੇਦਾਰ ਟ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਇਸ ਨਾਲ ਵਟਸਐਪ ’ਤੇ ਮੈਸੇਜ ਭੇਜਣਾ ਹੋਰ ਵੀ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
ਵਟਸਐਪ ’ਤੇ ਮੈਸੇਜ ਭੇਜਣ ਲਈ ਕਰਨਾ ਪੈਂਦਾ ਹੈ ਇਹ ਕੰਮ
ਵੌਇਸ ਕਾਲ ਅਤੇ ਵੀਡੀਓ ਕਾਲ ਕਰਨ ਲਈ ਵਟਸਐਪ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਮੁੱਖ ਰੂਪ ਨਾਲ ਇਹ ਇਕ ਮੈਸੇਜਿੰਗ ਐਪ ਹੈ। ਆਮਤੌਰ ’ਤੇ ਵਟਸਐਪ ’ਤੇ ਕਿਸੇ ਨੂੰ ਮੈਸੇਜ ਕਰਨ ਲਈ ਉਸਦਾ ਨੰਬਰ ਸੇਵ ਕਰਨਾ ਜ਼ਰੂਰੀ ਹੁੰਦਾ ਹੈ। ਵਟਸਐਪ ’ਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਹੀ ਮੈਸੇਜ ਭੇਜ ਸਕਦੇ ਹੋ ਜੋ ਤੁਹਾਡੇ ਫੋਨ ਦੀ ਕਾਨਟੈਕਟ ਲਿਸਟ ’ਚ ਸ਼ਾਮਿਲ ਹੁੰਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਬਿਨਾਂ ਨੰਬਰ ਸੇਵ ਕੀਤੇ ਵਟਸਐਪ ’ਤੇ ਮੈਸੇਜ ਕਿਵੇਂ ਭੇਜ ਸਕਦੇ ਹੋ।
ਇਹ ਵੀ ਪੜ੍ਹੋ– ਸਰਕਾਰ ਨੇ 5G ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ
ਬਿਨਾਂ ਨੰਬਰ ਸੇਵ ਕੀਤੇ ਇੰਝ ਭੇਜੋ ਵਟਸਐਪ ਮੈਸੇਜ
- ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫ਼ੋਨ 'ਤੇ ਕੋਈ ਵੀ ਬ੍ਰਾਊਜ਼ਰ ਖੋਲ੍ਹਣਾ ਹੋਵੇਗਾ ਅਤੇ "https://wa.me/phonenumber" ਐਂਟਰ ਕਰਨਾ ਹੋਵੇਗਾ।
- ਤੁਹਾਨੂੰ ਪਹਿਲਾਂ URL 'ਚ "ਫੋਨ ਨੰਬਰ" ਦੀ ਥਾਂ 'ਤੇ ਆਪਣਾ ਮੋਬਾਈਲ ਨੰਬਰ ਟਾਈਪ ਕਰਨਾ ਹੋਵੇਗਾ।
- ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਜੋੜ ਲੈਂਦੇ ਹੋ ਤਾਂ URL ਇਸ ਤਰ੍ਹਾਂ ਦਿਖਾਈ ਦੇਣਾ ਚਾਹੀਦਾ ਹੈ : “https://wa.me/99999999999”
- ਹੁਣ ਤੁਹਾਨੂੰ ਇਕ ਹਰੇ ਰੰਗ ਦਾ ਬਾਕਸ ਵਿਖਾਈ ਦੇਵੇਗਾ, ਜਿਸ 'ਚ ਲਿਖਿਆ ਹੈ "ਚੈਟਿੰਗ ਜਾਰੀ ਰੱਖੋ।"
- ਜਿਵੇਂ ਹੀ ਤੁਸੀਂ ਇਸ ਆਪਸ਼ਨ ’ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਵਟਸਐਪ ’ਤੇ ਇਕ ਨਵਾਂ ਚੈਟਬਾਕਸ ਖੁੱਲ੍ਹ ਜਾਵੇਗਾ।
ਇਸ ਤਰ੍ਹਾਂ ਤੁਸੀਂ ਬਿਨਾਂ ਨੰਬਰ ਸੇਵ ਕੀਤੇ ਕਿਸੇ ਨੂੰ ਵੀ ਮੈਸੇਜ ਭੇਜ ਸਕੋਗੇ। ਧਿਆਨ ਰਹੇ ਕਿ ਇਸ ਲਈ ਜ਼ਰੂਰੀ ਹੈ ਕਿ ਜਿਸਨੂੰ ਤੁਸੀਂ ਮੈਸੇਜ ਭੇਜਣਾ ਚਾਹ ਰਹੇ ਹੋ ਉਹ ਵਟਸਐਪ ਦੀ ਵਰਤੋਂ ਕਰਦਾ ਹੋਵੇ।
ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਫੋਨ ’ਤੇ ਗੱਲ ਕਰਦੇ ਸਮੇਂ ਹੋਇਆ ਧਮਾਕਾ
ਨੌਜਵਾਨਾਂ ਦੀ ਸਿਹਤ ’ਤੇ ਅਸਰ ਪਾ ਰਿਹੈ ਸੋਸ਼ਲ ਮੀਡੀਆ, ਕੁੜੀਆਂ ਹੋ ਰਹੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ
NEXT STORY