ਜਲੰਧਰ-ਕੁੱਝ ਮਹੀਨਿਆਂ ਪਹਿਲਾਂ ਹੈਕ ਨਾ ਹੋਣ ਵਾਲਾ ਅਤੇ ਨਾ ਟੁੱਟਣ ਵਾਲਾ ਟਿਊਰਿੰਗ ਸਮਾਰਟਫੋਨ ਬਣਾਉਣ ਵਾਲੀ ਟਿਊਰਿੰਗ ਰੋਬੋਟਿਕ ਇੰਡਸਟ੍ਰੀਜ਼ ਨੇ ਜ਼ਬਰਦਸਤ ਫੀਚਰ ਵਾਲੇ ਦੋ ਫੋਨ ਲਿਆਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਫੋਨਜ਼ 'ਚ 2-3 ਸਨੈਪਡ੍ਰੈਗਨ 830 ਪ੍ਰੋਸੈਸਰ ਅਤੇ 12-18 ਜੀਬੀ ਰੈਮ ਹੈ। ਇਹ ਦੋਨੋ ਫੋਨਜ਼ ਅਗਲੇ ਦੋ ਸਾਲਾਂ 'ਚ ਲਾਂਚ ਹੋਣਗੇ। ਇਨ੍ਹਾਂ 'ਚੋਂ ਇਕ ਫੋਨ ਬਾਰੇ ਤਾਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਜਿਸ ਦਾ ਨਾਂ- ਟਿਊਰਿੰਗ ਫੋਨ ਕੰਡੇਜਾ ਹੈ ਅਤੇ ਦੂਜੇ ਫੋਨ ਦੀ ਗੱਲ ਕਰੀਏ ਤਾਂ ਇਸ ਦਾ ਨਾਂ ਟਿਊਰਿੰਗ ਮੋਨੋਲਿਥ ਸ਼ੇਕਾਨ ਹੈ।
ਟਿਊਰਿੰਗ ਮੋਨੋਲਿਥ ਸ਼ੇਕਾਨ 'ਚ 3 ਸਨੈਪਡ੍ਰੈਗਨ 830 ਪ੍ਰੋਸੈਸਰ ਹੋਣਗੇ ਅਤੇ ਇਸ ਦੀ ਰੈਮ 18 ਜੀਬੀ ਹੋਵੇਗੀ। ਇਸ ਦੀ ਇੰਟਰਨਲ ਸਟੋਰੇਜ 786 ਜੀਬੀ ਅਤੇ ਇਸ 'ਚ 6.4 ਇੰਚ ਦੀ 4K ਡਿਸਪਲੇ ਹੋਵੇਗੀ। ਇਸ 'ਚ 60 ਮੈਗਾਪਿਕਸਲ ਰਿਅਰ ਕੈਮਰਾ ਹੋਵੇਗਾ ਜਿਸ 'ਚ IMAX 6K ਰਿਕਾਡਿੰਗ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਇਸ 'ਚ 20MP ਦਾ ਡਿਊਲ ਫਰੰਟ ਕੈਮਰਾ ਵੀ ਹੋਵੇਗਾ।ਬਾਜ਼ਾਰ 'ਚ ਇਸ ਦੀ ਕੀਮਤ ਕਿੰਨੀ ਹੋਵੇਗੀ , ਇਸ ਨੂੰ ਲੈ ਕੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਇਸ ਦੀ ਖਰੀਦਾਰੀ ਨੂੰ ਲੈ ਕੇ ਲੋਕਾਂ 'ਚ ਜ਼ਬਰਦਸਤ ਉਤਸ਼ਾਹ ਹੈ ਅਤੇ ਹਰ ਕੋਈ ਇਸ ਫੋਨ ਦਾ ਇੰਤਜ਼ਾਰ ਕਰ ਰਿਹਾ ਹੈ।
ਲਾਂਚ ਹੋਏ ਬਿਹਤਰ ਸਾਊਂਡ ਦੇਣ ਵਾਲੇ ਬਲੂਟੁੱਥ ਸਪੀਕਰਸ, ਕੀਮਤ 799 ਰੁਪਏ ਤੋਂਂ ਸ਼ੁਰੂ
NEXT STORY