ਆਟੋ ਡੈਸਕ- ਟੀ.ਵੀ.ਐੱਸ. ਨਵਾਂ ਸਕੂਟਰ Jupiter 110 ਲੈ ਕੇ ਆ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਟੀਜ਼ਰ ਜਾਰੀ ਕਰਕੇ ਇਸ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ। ਟੀਜ਼ਰ 'ਚ TVS Jupiter 110 ਦੇ ਫਰੰਟ 'ਚ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਇੰਟੀਗ੍ਰੇਟਿ਼ਡ ਟਰਨ ਇੰਡੀਕੇਟਰ ਦਿੱਤਾ ਗਿਆ ਹੈ। ਇਸ ਦੇ ਨਾਲ ਇਸ ਦੀ ਲਾਂਚ ਤਾਰੀਖ਼ 22 ਅਗਸਤ ਦੀ ਜਾਣਕਾਰੀ ਦਿੱਤੀ ਗਈ ਹੈ।
ਫੀਚਰਜ਼
ਅਪਕਮਿੰਗ TVS Jupiter 110 'ਚ ਐੱਲ.ਈ.ਡੀ. ਲਾਈਟਾਂ, ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਡਿਜੀਟਲ ਡਿਸਪਲੇਅ, ਨੈਵੀਗੇਸ਼ਨ, ਮੋਬਾਇਲ ਫੋਨ ਚਾਰਜਰ ਵਰਗੇ ਫੀਚਰਜ਼ ਦਿੱਤੇ ਜਾ ਸਕਦੇ ਹਨ।
ਇੰਜਣ
ਇਸ ਦੇ ਇੰਜਣ 'ਚ ਬਦਲਾਅ ਦੀ ਉਮੀਦ ਘੱਟ ਹੈ। ਇਸ ਵਿਚ ਮੌਜੂਦਾ 109.7 ਸੀਸੀ ਦੀ ਸਮਰਥਾ ਦਾ ਇੰਜਣ ਹੀ ਦਿ4ਤਾ ਜਾ ਸਕਦਾ ਹੈ, ਜਿਸ ਨਾਲ ਇਸ ਨੂੰ 7.77 ਬੀ.ਐੱਚ.ਪੀ. ਦੀ ਪਾਵਰ ਅਤੇ 8.8 ਨਿਊਟਨ ਮੀਟਰ ਦਾ ਟਾਰਕ ਮਿਲੇਗਾ।
ਕੀਮਤ
ਮੌਜੂਦਾ TVS Jupiter 110 ਸਕੂਟਰ ਦੀ ਕੀਮਤ 73,650 ਰੁਪਏ ਹੈ ਪਰ ਨਵਾਂ ਵਰਜ਼ਨ 76 ਤੋਂ 77 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ਐਕਸ ਸ਼ੋਅਰੂਮ 'ਤੇ ਲਿਆਂਦਾ ਜਾ ਸਕਦਾ ਹੈ।
WhatsApp 'ਚ ਹੁਣ ਨਹੀਂ ਦਿਸੇਗਾ ਤੁਹਾਡਾ ਫੋਨ ਨੰਬਰ! ਹੋਣ ਜਾ ਰਿਹਾ ਸਭ ਤੋਂ ਵੱਡਾ ਬਦਲਾਅ
NEXT STORY