ਜਲੰਧਰ: ਭਾਰਤ ਦੀ ਤੀਜੀ ਮੋਟਰਸਾਈਕਲ ਨਿਰਮਾਤਾ ਕੰਪਨੀ ਟੀ. ਵੀ.ਐੱਸ ਮੋਟਰ ਨੇ ਆਪਣੀ ਮਸ਼ਹੂਰ ਬਾਈਕ ਸਟਾਰ ਸਿਟੀ ਪਲਸ ਦਾ ਚਾਕਲੇਟ ਗੋਲਡ ਸਪੈਸ਼ਲ ਐਡੀਸ਼ਨ ਬਾਜ਼ਾਰ 'ਚ ਉਤਾਰਿਆ ਹੈ। ਇਸ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 49,234 ਰੁਪਏ ਰੱਖੀ ਗਈ ਹੈ। ਇਸ ਐਂਟਰੀ-ਲੇਵਲ 110 ਸੀ. ਸੀ ਮੋਟਰਸਾਈਕਲ ਦੇ ਸਪੈਸ਼ਲ ਐਡੀਸ਼ਨ 'ਚ ਮੈਟ ਚਾਕਲੇਟ ਬ੍ਰਾਉਨ ਕਲਰ ਸਕੀਮ ਤੋਂ ਇਲਾਵਾ ਗੋਲਡ ਅਲੌਏ ਵ੍ਹੀਕਲਸ ਅਤੇ ਨਵਾਂ ਗ੍ਰਾਫਿਕਸ ਮੌਜੂਦ ਹੈ ਜੋ ਇਸ ਬਾਇਕ ਨੂੰ ਅਲਗ ਤਰ੍ਹਾਂ ਦੀ ਲੁਕ ਦੇ ਰਹੇ ਹਨ
ਇਸ ਦੇ ਲਾਂਚ ਦੇ ਮੌਕੇ 'ਤੇ ਕੰਪਨੀ ਦੇ ਹੈਡ ਆਫ ਮਾਰਕੀਟਿੰਗ ਅਰੁਣ ਸਿੱਧਾਰਥ ਨੇ ਕਿਹਾ, ਟੀ. ਵੀ. ਐੱਸ ਸਟਾਰ ਸਿਟੀ ਪਲਸ ਦੇ ਇਸ ਪ੍ਰੀਮੀਅਮ ਅਤੇ ਨਵੇਂ ਵੇਰਿਅੰਟ ਨੂੰ ਲਾਂਚ ਕਰ ਅਸੀਂ ਗਰਵ ਮਹਿਸੂਸ ਕਰ ਰਹੇ ਹਾਂ। ਸਾਨੂੰ ਲਗਦਾ ਹੈ ਕਿ ਬਾਈਕ ਦੀ ਕਲਰ ਦਾ ਰਾਇਡਰ ਦੀ ਪਰਸਨੇਲਿਟੀ ਨਾਲ ਮੈਚ ਕਰਨਾ ਜਰੂਰੀ ਹੈ। ਅਸੀਂ ਇਸ ਨਵੇਂ ਐਡੀਸ਼ਨ ਦੀ ਮਦਦ ਨਾਲ ਉਨ੍ਹਾਂ ਗਾਹਕਾਂ ਨੂੰ ਲੁਭਾਣ ਦੀ ਕੋਸ਼ਿਸ਼ ਕਰਨਗੇ ਜੋ ਸਟਾਇਲ ਨਾਲ-ਨਾਲ ਬਿਹਤਰ ਰਾਇਡਿੰਗ ਦਾ ਤਜ਼ਰਬਾ ਲੈਣਾ ਚਾਹੁੰਦੇ ਹਨ।
ਇਸ ਬਾਈਕ 'ਚ 109.7 ਸੀ. ਸੀ, ਸਿੰਗਲ-ਸਿਲੈਂਡਰ, ਏਅਰ-ਕੂਲਡ ਇੰਜਣ ਲਗਾ ਹੈ ਜੋ 8.3 ਬੀ. ਐੱਚ. ਪੀ ਦੀ ਪਾਵਰ ਅਤੇ 8.7Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 4-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਮੋਟਰਸਾਈਕਲ 'ਚ ਐੱਨਾਲਾਗ ਸਪੀਡੋਮੀਟਰ, ਡਿਜ਼ੀਟਲ ਫਿਊਲ ਮੀਟਰ ਅਤੇ ਚੌੜਾ ਰਿਅਰ ਟਾਇਰ ਮੌਜੂਦ ਹੈ।
ਮੋਟੋਰੋਲਾ ਫੋਨਸ 'ਤੇ ਡਿਸਕਾਊਂਟ ਦੇ ਰਿਹੈ ਫਲਿੱਪਕਾਰਟ, ਕੰਪਨੀ ਨੇ ਦਿੱਤਾ ਇਹ ਬਿਆਨ
NEXT STORY