ਗੈਜੇਟ ਡੈਸਕ- ਟਵਿਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਟਵਿਟਰ ਬਲੂ ਟਿਕ ਨੂੰ ਲੈ ਕੇ ਇਕ ਵਾਰ ਫਿਰ ਨਵਾਂ ਐਲਾਨ ਕਰ ਦਿੱਤਾ ਹੈ। ਮਸਕ ਨੇ ਆਪਣੇ ਟਵੀਟ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੇਗੈਸੀ ਬਲੂ ਚੈੱਕਮਾਰਕ ਹਟਾਏ ਜਾਣ ਦੀ ਆਖ਼ਰੀ ਤਾਰੀਖ਼ 20 ਅਪ੍ਰੈਲ ਹੈ। ਯਾਨੀ ਇਸ ਦਿਨ ਤੋਂ ਬਾਅਦ ਫ੍ਰੀ ਵਾਲੇ ਸਾਰੇ ਬਲੂ ਟਿਕ ਨੂੰ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਆਪਣੇ ਅਕਾਊਂਟ 'ਤੇ ਬਲੂ ਚੈੱਕਮਾਰਕ ਯਾਨੀ ਬਲੂ ਟਿਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਭੁਗਤਾਨ ਕਰਨਾ ਹੋਵੇਗਾ। ਇਸਤੋਂ ਪਹਿਲਾਂ ਇਕ ਅਪ੍ਰੈਲ ਤੋਂ ਫ੍ਰੀ ਵਾਲੇ ਬਲੂ ਟਿਕ ਹਟਾਉਣ ਦੀ ਗੱਲ ਕਹੀ ਜਾ ਰਹੀ ਸੀ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਮਸਕ ਨੇ ਕੀਤਾ ਐਲਾਨ
20 ਅਪ੍ਰੈਲ ਤੋਂ ਫ੍ਰੀ ਵਾਲੇ ਬਲੂ ਟਿਕ ਹਟਾਉਣ ਦਾ ਐਲਾਨ ਕੰਪਨੀ ਦੇ ਨਵੇਂ ਮਾਸਕ ਐਲਨ ਮਸਕ ਨੇ ਖ਼ੁਦ ਦੀ ਹੈ। ਮਸਕ ਨੇ ਟਵੀਟ ਕਰਕੇ ਵੈਰੀਫਾਈਡ ਟਵਿਟਰ ਅਕਾਊਂਟ ਲਈ ਬਲੂ ਟਿਕ ਦੀ ਲਿਮਟ ਤੈਅ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਲੇਗੈਸੀ ਬਲੂ ਚੈੱਕਮਾਰਕ ਹਟਾਓ ਜਾਣ ਦੀ ਆਖ਼ਰੀ ਤਾਰੀਖ਼ 4/20 ਹੈ। ਯਾਨੀ ਤੁਹਾਨੂੰ ਆਪਣੇ ਟਵਿਟਰ ਅਕਾਊਂਟ 'ਤੇ ਬਲੂ ਟਿਕ ਬਰਕਰਾਰ ਰੱਖਣਾ ਹੈ ਤਾਂ ਤੁਹਾਨੂੰ ਇਸ ਲਈ ਭੁਗਤਾਨ ਕਰਨਾ ਹੀ ਹੋਵੇਗਾ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਕੀ ਹੈ ਟਵਿਟਰ ਬਲੂ?
ਟਵਿਟਰ ਬਲੂ ਤਹਿਤ ਬਲੂ ਟਿਕ ਲਈ ਯੂਜ਼ਰਜ਼ ਨੂੰ ਹਰ ਮਹੀਨੇ ਇਕ ਤੈਅ ਰਾਸ਼ੀ ਦੇਣੀ ਹੁੰਦੀ ਹੈ। ਭਾਰਤ 'ਚ ਟਵਿਟਰ ਬਲੂ ਸਬਸਕ੍ਰਿਪਸ਼ਨ ਦੀ ਸੁਵਿਧਾ ਕੁਝ ਸਮਾਂ ਪਹਿਲਾਂ ਹੀ ਲਾਂਚ ਹੋਈ ਹੈ। ਟਵਿਟਰ ਬਲੂ ਦੀ ਭਾਰਤ 'ਚ ਮੋਬਾਇਲ ਲਈ ਹਰ ਮਹੀਨੇ 900 ਰੁਪਏ ਅਤੇ ਵੈੱਬ ਵਰਜ਼ਨ ਲਈ 650 ਰੁਪਏ ਦੀ ਕੀਮਤ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ– ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!
OnePlus ਨੇ ਲਾਂਚ ਕੀਤਾ ਸਪੈਸ਼ਲ ਵੇਰੀਐਂਟ ਸਮਾਰਟਫੋਨ, ਘੱਟ ਕੀਮਤ 'ਚ ਮਿਲੇਗੀ 16GB ਤੇ ਦਮਦਾਰ ਕੈਮਰਾ
NEXT STORY