ਜਲੰਧਰ- ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਹਾਲ ਹੀ 'ਚ ਨਵਾਂ ਅਪਡੇਟ ਪੇਸ਼ ਕੀਤਾ ਹੈ ਜਿਸ ਵਿਚ 140 ਸ਼ਬਦਾਂ ਦੀ ਲਿਮਟ ਨੂੰ ਹਟਾ ਦਿੱਤਾ ਗਿਆ ਹੈ। ਹੁਣ ਟਵਿਟਰ 'ਚ ਇਕ ਹੋਰ ਬਦਲਾਅ ਕੀਤਾ ਗਿਆ ਹੈ। ਟਵਿਟਰ 'ਤੇ ਹੁਣ ਡਿਫਾਲਟ ਇਮੇਜ ਦੇ ਰੂਪ 'ਚ ਅੰਡੇ ਦੇ ਆਕਾਰ ਦੀ ਤਸਵੀਰ ਦਿਖਾਈ ਨਹੀਂ ਦੇਵੇਗੀ। 'ਟਵਿਟਰ ਐੱਗ' ਕਹੀ ਜਾਣ ਵਾਲੀ ਤਸਵੀਰ ਦੀ ਥਾਂ 'ਤੇ ਬਾਕੀ ਵੈੱਬਸਾਈਟਾਂ ਦੀ ਤਰ੍ਹਾਂ ਹੀ ਮਨੁੱਖੀ ਪਰਛਾਵੇਂ ਦੀ ਤਸਵੀਰ 'ਸਿਲੁਐਟ' ਲਗਾ ਦਿੱਤੀ ਹੈ।
ਟਵਿਟਰ ਨੇ 2010 'ਚ 'ਟਵਿਟਰ ਐੱਗ' ਨੂੰ ਡਿਫਾਲਟ ਪ੍ਰੋਫਾਈਲ ਫੋਟੋ ਬਣਾਈ ਗਈ ਸੀ। 7 ਸਾਲ ਬਾਅਦ ਕੀਤੇ ਗਏ ਇਸ ਬਦਲਾਅ ਦੇ ਪਿੱਛੇ ਦੋ ਵੱਡੇ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਇਹ ਹੈ ਕਿ ਬਹੁਤ ਸਾਰੇ ਯੂਜ਼ਰਸ ਨੂੰ ਟਵਿਟਰ ਐੱਗ ਆਪਣੀ ਪ੍ਰੋਫਾਈਲ ਫੋਟੋ ਦੇ ਤੌਰ 'ਤੇ ਮਜ਼ੇਦਾਰ ਅਤੇ ਪਿਆਰਾ ਲੱਗਦਾ ਸੀ। ਇਸ ਕਾਰਨ ਉਹ ਆਪਣੀ ਤਸਵੀਰ ਨਹੀਂ ਲਗਾਉਂਦੇ ਸਨ ਸਗੋਂ ਇਸ ਨੂੰ ਹੀ ਪ੍ਰੋਫਾਈਲ ਫੋਟੋ ਬਣੀ ਰਹਿਣ ਦਿੰਦੇ ਸਨ। ਸਿਲੁਐਟ ਦੇ ਨਾਲ ਅਜਿਹਾ ਨਹੀਂ ਹੈ। ਸਿਲੁਐਟ ਲਗਭਗ ਸਾਰੀਆਂ ਵੈੱਬਸਾਈਟਾਂ 'ਚ ਡਿਫਾਲਟ ਇਮੇਜ ਦੀ ਤਰ੍ਹਾਂ ਇਸਤੇਮਾਲ ਹੁੰਦਾ ਹੈ। ਇਹ ਮਜ਼ੇਦਾਰ ਨਹੀਂ ਲੱਗਦਾ ਅਤੇ ਇਸ ਲਈ ਯੂਜ਼ਰ ਨੂੰ ਆਪਣੀ ਤਸਵੀਰ ਲਗਾਉਣ ਲਈ ਪ੍ਰੇਰਿਤ ਕਰਦਾ ਹੈ।
ਬਦਲਾਅ ਦੇ ਪਿੱਛੇ ਦੂਜਾ ਵੱਡਾ ਕਾਰਨ 'ਟਵਿਟਰ ਐੱਗ' ਦਾ ਅਕਸ ਹੈ। ਕੰਪਨੀ ਦਾ ਮੰਨਣਾ ਹੈ ਕਿ ਬਹੁਤ ਸਾਰੇ ਅਜਿਹੇ ਯੂਜ਼ਰ ਜੋ ਸਿਰਪ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਟਰੋਲ ਕਰਨ ਲਈ ਟਵਿਟਰ ਦਾ ਇਸਤੇਮਾਲ ਕਰਦੇ ਹਨ, ਉਹ ਆਪਣੀ ਪ੍ਰੋਫਾਈਲ ਫੋਟੋ ਨਹੀਂ ਲਗਾਉਂਦੇ। ਅਜਿਹੇ 'ਚ ਪਿਛਲੇ 7 ਸਾਲ ਤੋਂ 'ਟਵਿਟਰ ਐੱਗ' ਹੀ ਅਜਿਹੇ ਲੋਕਾਂ ਦੀ ਪਛਾਣ ਬਣਿਆ ਹੋਇਆ ਹੈ। ਹਰ ਨਵਾਂ ਯੂਜ਼ਰ ਜਦੋਂ ਤੱਕ ਆਪਣੀ ਪ੍ਰੋਫਾਈਲ ਫੋਟੋ ਨਹੀਂ ਲਗਾਉਂਦਾ, ਕਿਸੇ ਟਰੋਲ ਕਰਨ ਵਾਲੇ ਯੂਜ਼ਰ ਵਰਗਾ ਹੀ ਲੱਗਦਾ ਹੈ। ਕੰਪਨੀ ਨੇ ਇਸ ਅਕਸ ਤੋਂ ਪਿੱਛਾ ਛਡਾਉਣ ਲਈ ਵੀ 'ਟਵਿਟਰ ਐੱਗ' ਨੂੰ ਬਦਲਣਾ ਜ਼ਰੂਰੀ ਸਮਝਿਆ।
ਸਨੈਪਡ੍ਰੈਗਨ 835, 4GB ਰੈਮ ਨਾਲ ਹੋ ਸਕਦਾ ਹੈ ਲਾਂਚ HTC U ਸਮਾਰਟਫੋਨ
NEXT STORY