ਗੈਜੇਟ ਡੈਸਕ—ਭਾਰਤ ’ਚ ਬੁੱਧਵਾਰ ਦੇਰ ਸ਼ਾਮ ਨੂੰ ਟਵਿੱਟਰ ਦਾ ਸਰਵਰ ਡਾਊਨ ਹੋ ਗਿਆ ਜਿਸ ਨਾਲ ਯੂਜ਼ਰਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਟਵਿੱਟਰ ਦਾ ਸਰਵਰ ਡਾਊਨ ਹੈ ਅਤੇ ਲੋਕ ਸੋਸ਼ਲ ਮੀਡੀਆ ’ਤੇ ਆਪਣਾ ਦੁਖ ਜ਼ਾਹਿਰ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਲੋਕਾਂ ਨੂੰ ਫੋਨ, ਕੰਪਿਊਟਰ ਅਤੇ ਲੈਪਟਾਪ ਸਮੇਤ ਹੋਰ ਇਲੈਕਟ੍ਰਾਨਿਕਸ ਮਾਧਿਅਮ ਰਾਹੀਂ ਟਵਿੱਟਰ ਨੂੰ ਰਿਫ੍ਰੈਸ਼ ਕਰਨ, ਨਵਾਂ ਪੇਜ਼ ਖੋਲ੍ਹਣ ’ਤੇ ਵੀ ਟਵਿੱਟਰ ਅਤੇ ਟਵੀਟਡੇਕ ਲਾਗਇਨ ’ਚ ਕਾਫੀ ਦਿੱਕਤਾਂ ਆ ਰਹੀਆਂ ਹਨ ਅਤੇ ਵਾਰ-ਵਾਰ ਰਿਫ੍ਰੈਸ਼ ਕਰਨ ਤੋਂ ਬਾਅਦ ਵੀ ਟਵਿੱਟਰ ਨਹੀਂ ਖੁਲ੍ਹ ਰਿਹਾ ਹੈ।
ਰਿਪੋਰਟ ਮੁਾਤਬਕ ਭਾਰਤ ਦੇ ਨਾਲ ਹੀ ਮਲੇਸ਼ੀਆ ਅਤੇ ਇੰਡੋਨੇਸ਼ੀਆ ਸਮੇਤ ਏਸ਼ੀਆ ਦੇ ਹੋਰ ਦੇਸ਼ਾਂ ’ਚ ਵੀ ਟਵਿੱਟਰ ਯੂਜ਼ਰਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ DownDetector ਨਾਮਕ ਵੈੱਬਸਾਈਟ ’ਤੇ ਜਾ ਕੇ ਇਸ ਮਾਮਲੇ ਨਾਲ ਜੁੜੀ ਰਿਪੋਰਟ ਦਰਜ ਕਰਵਾ ਰਹੇ ਹਨ। ਟਵਿੱਟਰ ਵਲੋਂ ਹੁਣ ਤੱਕ ਕਿਸੇ ਤਰ੍ਹਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਵਿਟਰ ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ ’ਚ ਹੈ ਅਤੇ ਜਲਦ ਤੋਂ ਜਦਲ ਸਮੱਸਿਆ ਦਾ ਹੱਲ ਹੋ ਜਾਵੇਗਾ।
ਵੀਵੋ ਦਾ ਇਹ ਸਮਾਰਟਫੋਨ ਲਾਂਚ ਤੋਂ ਪਹਿਲਾਂ ਈ-ਕਾਮਰਸ ਸਾਈਟ ’ਤੇ ਹੋਇਆ ਲਿਸਟ
NEXT STORY