ਜਲੰਧਰ - ਟੈਕ ਕ੍ਰੰਚ ਦੀ ਰਿਪੋਰਟ ਦੇ ਮੁਤਾਬਕ ਐੱਚ. ਪੀ. ਦੇ ਕਈ ਲੈਪਟਾਪਸ 'ਚ ਕੀਲਾਗਰ ਸਾਫਟਵੇਅਅਰ ਡੀਐਕਟੀਵੇਟ ਪਾਇਆ ਗਿਆ ਹੈ। ਰਿਸਰਚ ਮਾਈਕਲ ਮਾਇੰਗ ਨੇ ਦੱਸਿਆ ਹੈ ਕਿ 460 ਐੱਚ. ਪੀ. ਮਾਡਲਸ 'ਚ ਕੀਲਾਗਰ ਨੂੰ ਡਿਫਾਲਟ ਰੂਪ ਨਾਲ ਡੀਐਕਟੀਵੇਟ ਰੱਖਿਆ ਗਿਆ ਹੈ। ਜਿਸ ਨਾਲ ਹੈਕਰ ਆਸਾਨੀ ਨਾਲ ਤੁਹਾਡੇ ਕੰਪਿਊਟਰ 'ਤੇ ਟੈਕ ਕਰ ਸਕਦੇ ਹਨ। ਮਾਇੰਗ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਲੈਪਟਾਪ ਦੇ ਕੀਬੋਰਡ ਡ੍ਰਾਈਵਰ ਨੂੰ ਇੰਸਟਾਲ ਕਰਨ ਲਈ ਆਈ. ਡੀ. ਏ. ਨੂੰ ਓਪਨ ਕੀਤਾ ਤਾਂ ਇਸ 'ਚ ਕੁਝ ਹੋਰ ਸਿਟ੍ਰੰਗਸ ਵੀ ਦੇਖੀ ਜੋ ਯੂਜ਼ਰਸ ਵੱਲੋਂ ਟਾਈਪ ਕੀਤੇ ਗਏ ਕਰੈਕਟਰਸ ਨੂੰ ਸਨੈਪਟਿਕਸ ਡਿਵਾਈਸ ਡ੍ਰਾਈਵਰ ਦੇ ਰਾਹੀਂ ਅਟੈਕਰਸ ਤੱਕ ਪਹੁੰਚਾ ਰਹੀ ਹੈ।
ਮਾਇੰਗ ਵੱਲੋਂ ਕੰਪਨੀ ਨੂੰ ਰਿਪੋਰਟ ਕਰਨ 'ਤੇ ਐੱਚ. ਪੀ. ਨੇ ਤੇਜ਼ੀ ਨਾਲ ਰਿਪਲਾਈ ਕਰਦੇ ਹੋਏ ਕਿਹਾ, ਉਹ ਇਸ ਨੂੰ ਲੈ ਕੇ ਇਕ ਅਪਡੇਟ ਰਿਲੀਸ ਕਰੇਗੀ, ਜਿਸ ਨਾਲ ਯੂਜ਼ਰਸ ਵੱਲੋਂ ਕੀਬੋਰਡ 'ਤੇ ਕੁਝ ਵੀ ਲਿਖਣ ਨਾਲ ਟ੍ਰੈਕ ਕਰਨ ਤੋਂ ਰੋਕਿਆ ਜਾ ਸਕੇਗਾ।
6 ਇੰਚ ਦੀ FullVision ਡਿਸਪਲੇਅ ਨਾਲ ਭਾਰਤ 'ਚ ਲਾਂਚ ਹੋਇਆ LG V30+ ਸਮਾਰਟਫੋਨ
NEXT STORY