ਜਲੰਧਰ- ਉਬਰ ਨੇ ਆਪਣੇ ਐਪ 'ਚ ਨਵੀਂ ਪ੍ਰਾਈਵੇਸੀ ਸੈਟਿੰਗਸ ਮੈਨਿਊ ਉਪਲੱਬਧ ਕਰਾਏ ਜਾਣ ਦੀ ਜਾਣਕਾਰੀ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਹੁਣ ਯੂਜ਼ਰ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕੰਟਰੋਲ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਐਪ ਨੂੰ ਸਾਧਾਰਣ ਅਤੇ ਇਸਤੇਮਾਲ 'ਚ ਆਸਾਨ ਬਣਾਉਣ ਲਈ ਨਵੇਂ ਫੀਚਰ ਜੋੜੇ ਗਏ ਹਨ।
ਉਬਰ ਐਪ 'ਚ ਆਉਣ ਵਾਲੇ ਕੁਝ ਹਫਤਿਆਂ 'ਚ ਪ੍ਰਾਈਵੇਸੀ ਸੈਟਿੰਗਸ ਮੈਨਿਊ ਆਏਗੀ। ਇਸ ਤੋਂ ਬਾਅਦ ਯੂਜ਼ਰ ਨੂੰ ਐਪ 'ਚ ਇਕ ਜਗ੍ਹਾ ਬਿਹਤਰ ਕੰਟਰੋਲ ਐਕਸੈਸ ਮਿਲੇਗਾ। ਉਬਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹਰ ਕੰਟਰੋਲ ਦੇ ਬਾਰੇ 'ਚ ਬਿਹਤਰ ਸਮਝ ਲਈ ਆਸਾਨ ਭਾਸ਼ਾ 'ਚ ਉਨ੍ਹਾਂ ਬਾਰੇ ਦੱਸਿਆ ਗਿਆ ਹੈ ਤਾਂ ਜੋ ਯਾਦ ਰਹੇ ਕਿ ਤੁਸੀਂ ਸਾਡੇ ਨਾਲ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਹੋ ਅਤੇ ਇਨ੍ਹਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ।
ਨਵੀਂ ਸੈਟਿੰਗ ਆ ਜਾਣ ਤੋਂ ਬਾਅਦ ਯੂਜ਼ਰ ਐਪ ਪ੍ਰੈਫਰੈਂਸਿਜ਼ ਬਦਲ ਪਾਉਣਗੇ। ਯੂਜ਼ਰ ਕੋਲ ਲੋਕੇਸ਼ਨ, ਮੋਬਾਇਲ ਨੋਟੀਫਿਕੇਸ਼ਨ ਅਤੇ ਅਕਾਊਂਟ ਨੂੰ ਰੱਦ ਕਰਨ ਦਾ ਕੰਟਰੋਲ ਰਹੇਗਾ। ਦੱਸਿਆ ਗਿਆ ਹੈ ਕਿ ਐਪ 'ਚ ਪ੍ਰਾਈਵੇਸੀ ਸੈਟਿੰਗਸ ਨਾਂ ਦਾ ਨਵਾਂ ਮੈਨਿਊ ਵਿਕਲਪ ਹੋਵੇਗਾ। ਹੁਣ ਇਕ ਜਗ੍ਹਾ 'ਤੇ ਸਾਰੇ ਨਵੇਂ ਅਤੇ ਪੁਰਾਣੇ ਕੰਟਰੋਲ ਫੀਚਰ ਹੋਣਗੇ। ਇਨ੍ਹਾਂ 'ਚੋਂ ਇਕ ਬੇਹੱਦ ਹੀ ਅਹਿਮ ਫੀਚਰ ਅਕਾਊਂਟ ਡਿਲੀਸ਼ਨ ਹੈ। ਉਪਰ ਐਪ ਦੇ ਅੰਦਰ ਸੈਲਫ ਸਰਵਿਸ ਡਿਲੀਸ਼ਨ ਪ੍ਰੋਸੈਸ ਦਾ ਵਿਕਲਪ ਆਏਗਾ। ਇਸ ਦੀ ਮਦਦ ਨਾਲ ਯੂਜ਼ਰ ਆਸਾਨੀ ਨਾਲ ਅਕਾਊਂਟ ਨੂੰ ਬੰਦ ਕਰ ਸਕਣਗੇ। ਇਸ ਪ੍ਰਕਿਰਿਆ ਲਈ ਉਬਰ ਸਪੋਰਟ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੋਵੇਗੀ। ਜੇਕਰ ਕੋਈ ਯੂਜ਼ਰ ਇਕ ਵਾਰ ਫਿਰ ਉਬਰ ਅਕਾਊਂਟ ਨੂੰ ਐਕਟਿਵ ਕਰਨਾ ਚਾਹੁੰਦਾ ਹੈ ਤਾਂ ਉਹ ਅਜਿਹਾ 30 ਦਿਨਾਂ ਦੇ ਅੰਦਰ ਕਰ ਸਕਦਾ ਹੈ। ਅਕਾਊਂਟ ਡਿਲੀਟ ਕਰਨ ਦੇ 30 ਦਿਨਾਂ ਬਾਅਦ ਉਬਰ ਉਸ ਅਕਾਊਂਟ ਨੂੰ ਸਥਾਈ ਰੂਪ ਨਾਲ ਬੰਦ ਕਰ ਦੇਵੇਗਾ।
ਯੂਜ਼ਰ ਹੁਣ ਐਪ 'ਚ ਟ੍ਰਿਪ ਨਾਲ ਸੰਬੰਧਿਤ ਲੋਕੇਸ਼ਨ ਦੇ ਪ੍ਰੈਫਰੈਂਸ ਵੀ ਬਦਲ ਪਾਉਣਗੇ। ਉਬਰ ਨੇ ਜਾਣਕਾਰੀ ਦਿੱਤੀ ਹੈ ਕਿ ਐਪ ਖੁਲ੍ਹੇ ਹੋਣਗੇ ਪਰ ਹੋਰ ਟ੍ਰਿਪ ਦੇ ਰਿਕੁਐਸਟ ਤੋਂ ਬਾਅਦ ਤੋਂ ਲੈ ਕੇ ਟ੍ਰਿਪ ਖਤਮ ਹੋਣ ਦੇ ਪੰਜ ਮਿੰਟ ਬਾਅਦ ਤੱਕ, ਉਬਰ ਜਾਣਕਾਰੀਆਂ ਜੁਟਾਉਂਦਾ ਹੈ ਤਾਂ ਜੋ ਪਿਕਅਪ ਅਤੇ ਡਰਾਪ ਦੀ ਵਿਵਸਥਾ ਬਿਹਤਰ ਹੋ ਸਕੇ। ਯੂਜ਼ਰ ਹੁਣ ਚਾਹੁਣ ਤਾਂ ਚੈਅ ਕਰ ਸਕਦੇ ਹਨ ਕਿ ਉਬਰ ਲੋਕੇਸ਼ਨ ਦੀ ਜਾਣਕਾਰੀ ਨਾ ਜੁਟਾਉਣ। ਹਾਲਾਂਕਿ, ਇਸ ਤੋਂ ਬਾਅਦ ਕੁਝ ਫੀਚਰ ਦੀਆਂ ਸੁਵਿਧਾਵਾਂ ਸੀਮਿਤ ਹੋ ਜਾਣਗੀਆਂ। ਮੋਬਾਇਲ ਨੋਟੀਫਿਕੇਸ਼ਨ ਲਈ ਯੂਜ਼ਰ ਜਲਦੀ ਹੀ ਪੁਸ਼ ਨੋਟੀਫਿਕੇਸ਼ਨ ਨੂੰ ਵੀ ਕੰਟਰੋਲ ਕਰ ਸਕਣਗੇ।
Whatsapp ਜਲਦੀ ਹੀ ਪੇਸ਼ ਕਰ ਸਕਦੈ ਪਿਨ ਚੈਟ ਫੀਚਰ
NEXT STORY