ਜਲੰਧਰ- ਲੌਸ ਐਂਜਲਸ 'ਚ ਚੱਲ ਰਹੇ ਵਲਡ ਵਾਇਡ ਡਵੈਲਪਮੈਂਟ ਕਾਨਫਰੰਸ 2016 ਦੌਰਾਨ ਐਪਲ ਵੱਲੋਂ ਇਕ ਵੱਡੀ ਅਪਡੇਟ ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਆਈ.ਓ.ਐੱਸ. 10 'ਚ ਤੁਸੀਂ ਐਪਸ ਨੂੰ ਹੋਮਸਕ੍ਰੀਨ ਤੋਂ ਰਿਮੂਵ ਤਾਂ ਕਰ ਸਕਦੇ ਹੋ ਪਰ ਅਨਇੰਸਟਾਲ ਨਹੀਂ। ਜੀ ਹਾਂ ਇਹ ਜਾਣਕਾਰੀ ਥੋੜਾ ਹੈਰਾਨ ਕਰਨ ਵਾਲੀ ਹੈ ਪਰ ਆਈ.ਓ.ਐੱਸ.10 ਦੀ ਨਵੀਂ ਅਪਡੇਟ 'ਚ ਅਨਇੰਸਟਾਲ ਦੀ ਜਗ੍ਹਾ ਰਿਮੂਵ ਦੀ ਆਪਸ਼ਨ ਦਿੱਤੀ ਗਈ ਹੈ। ਜਦੋਂ ਤੁਸੀਂ ਰਿਮੂਵ ਆਪਸ਼ਨ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਐਪ ਦੀਆਂ ਸਾਰੀਆਂ ਕੰਨਫੀਗ੍ਰੇਸ਼ਨ ਫਾਇਲਜ਼ ਡਿਲੀਟ ਹੋ ਜਾਣਗੀਆਂ ਅਤੇ ਇਸ ਦੇ ਨਾਲ ਹੀ ਯੂਜ਼ਰ ਡਾਟਾ ਵੀ ਡਿਲੀਟ ਹੋ ਜਾਵੇਗਾ।
ਇਹ ਐਪ ਦੀ ਮੌਜੂਦਗੀ ਨੂੰ ਤੁਹਾਡੀ ਡਿਵਾਈਸ 'ਚ ਦਿਖਾਏਗਾ ਪਰ ਤੁਸੀਂ ਇਸ ਨੂੰ ਐਕਸੈਸ ਨਹੀਂ ਕਰ ਪਾਓਗੇ। ਇਸ ਨੂੰ ਰਿਸਟੋਰ ਕਰਨ ਲਈ ਐਪਲ ਦੇ ਐਪ ਸਟੋਰ ਤੋਂ ਰਿਸਟੋਰ ਕਰਨਾ ਪਵੇਗਾ। ਹੋਮਸਕ੍ਰੀਨ ਤੋਂ ਰਿਮੂਵ ਹੋਣ ਵਾਲੇ ਐਪਸ 'ਚ ਕੈਲਕੁਲੇਟਰ, ਕੈਲੰਡਰ, ਕਮਪਾਸ, ਕਾਨਟੈਕਟ, ਆਈਕਲਾਊਡ ਡ੍ਰਾਈਵ, ਆਈਟਿਊਨ ਵਰਗੀਆਂ ਕਈ ਐਪਸ ਸ਼ਾਮਿਲ ਕੀਤੀਆਂ ਗਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਇਹ ਆਪਸ਼ਨ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਬਣਦੀ ਹੈ ਤਾਂ ਨਾ ਵਰਤੋਂ 'ਚ ਆਉਣ ਵਾਲੇ ਐਪਸ ਨੂੰ ਟੈਸਟਿੰਗ ਤਕਨੀਕ ਦੀ ਮਦਦ ਨਾਲ ਇਕੋ ਫੋਲਡਰ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨੋਟੀਫਿਕੇਸ਼ਨ ਸੈਂਟਰ 'ਚ ਮਿਊਟ ਕਰ ਦਿੱਤਾ ਜਾਵੇਗਾ।
ਬਿਨਾਂ ਸਿਮ ਬਦਲੇ ਹੁਣ ਦੂੱਜੇ ਨੰਬਰ ਤੋਂ ਵੀ ਕਰ ਸਕਦੇ ਹੋ ਕਾਲ
NEXT STORY