ਜਲੰਧਰ-ਜੇਕਰ ਤੁਹਾਡੇ ਮੋਬਾਇਲ 'ਚ ਹਾਈ ਸਪੀਡ ਪਲਾਨ ਦੇ ਬਾਵਜੂਦ ਵੀ ਇੰਟਰਨੈੱਟ ਸਲੋਅ ਚੱਲ ਰਿਹਾ ਹੈ ਤਾਂ ਇਸ ਸਮੱਸਿਆ ਦੇ ਹੱਲ ਲਈ ਗੂਗਲ ਪਲੇਅ ਸਟੋਰ 'ਤੇ ਕੁਝ ਅਜਿਹੇ ਐਪਸ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਫੋਨ ਦੀ ਇੰਟਰਨੈੱਟ ਸਪੀਡ ਵਧਾਈ ਜਾ ਸਕਦੀ ਹੈ। ਇਹ ਐਪਸ ਸਪੀਡ ਵਧਾਉਣ ਤੋਂ ਇਲਾਵਾ, ਅਪਲੋਡਿੰਗ ਅਤੇ ਡਾਊਨਲੋਡਿੰਗ ਸਪੀਡ ਦੀ ਵੀ ਜਾਣਕਾਰੀ ਦੇਣਗੇ। ਇਹ ਐਪਸ ਤੁਹਾਨੂੰ ਇਹ ਦੱਸਣਗੇ ਕਿ ਘਰ ਦੇ ਕਿਸ ਕੋਨੇ 'ਚ ਇੰਟਰਨੈੱਟ ਸਭ ਤੋਂ ਤੇਜ਼ ਕੰਮ ਕਰੇਗਾ।
1. Network Master(LIONMOB )- ਐਪ ਨੂੰ ਗੂਗਲ ਪਲੇਅ ਸਟੋਰ 'ਤੇ 1 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਦਾ ਸਾਈਜ਼ 5.2MB ਹੈ। ਐਪ ਨੂੰ ਪਲੇਅ ਸਟੋਰ 4.5 ਸਟਾਰ ਮਿਲੇ ਹਨ। ਐਪ ਨੂੰ 3 ਲੱਖ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ।
ਫੀਚਰਸ-
- ਐਪ ਦੀ ਮਦਦ ਨਾਲ ਤੁਹਾਨੂੰ ਇੰਟਰਨੈਟ ਦੀ ਵੱਧ ਤੋਂ ਵੱਧ ਸਪੀਡ ਮਿਲੇਗੀ।
- ਐਪ 'ਚ ਵਾਈ-ਫਾਈ ਸਪੀਡ ਟੈਸਟ ਦਾ ਵੀ ਫੀਚਰ ਹੈ।
- ਐਪ 'ਚ ਸਪਾਈ ਡਿਟੇਕਟ ਫੀਚਰ ਵੀ ਹੈ।
- ਐਪ ਦੀ ਵਰਤੋਂ ਕਰਨਾ ਕਾਫੀ ਆਸਾਨ ਹੈ।
2. Internet Booster & Optimizer (Boosting Tools)- ਐਪ ਨੂੰ ਗੂਗਲ ਪਲੇਅ ਸਟੋਰ 'ਤੇ 50 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 4.4 ਸਟਾਰ ਮਿਲੇ ਹਨ, ਜਿਸ ਨੂੰ 3 ਲੱਖ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 5.0MB ਹੈ।
ਫੀਚਰਸ-
- ਐਪ ਇੰਟਰਨੈੱਟ ਦੀ ਸਟ੍ਰੈਥ ਨੂੰ ਵਧਾਉਣ 'ਚ ਮਦਦ ਕਰਦਾ ਹੈ।
- ਐਪ ਮੋਬਾਇਲ ਡਾਟਾ ਕੁਨੈਕਸ਼ਨ ਅਤੇ ਵਾਈ-ਫਾਈ ਕੁਨੈਕਸ਼ਨ ਨੂੰ ਵੱਖਰਾ ਮੋਨੀਟਰ ਕਰਦਾ ਹੈ।
- ਐਪ ਬਿਨਾ ਰੂਟ ਕੀਤੇ ਮੋਬਾਇਲ ਨੂੰ ਵੀ ਸਪੋਰਟ ਕਰਦਾ ਹੈ।
3. Internet Speed 4G Fast(Dream Apps)- ਐਪ ਦਾ ਸਾਈਜ਼ 5.1MB ਹੈ। ਐਪ ਨੂੰ ਗੂਗਲ ਪਲੇਅ ਸਟੋਰ 'ਤੇ 10 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 4.4 ਸਟਾਰ ਮਿਲੇ ਹਨ। ਜਿਸ ਨੂੰ 12 ਹਜ਼ਾਰ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ।
ਫੀਚਰਸ-
- ਐਪ ਇੰਟਰਨੈੱਟ ਦੇ ਸਿਗਨਲ ਨੂੰ ਬੂਸਟ ਕਰਦਾ ਹੈ।
- ਐਪ ਇੰਟਰਨੈੱਟ ਦੀ ਸਟ੍ਰੈਂਥ ਦੇ ਬਾਰੇ 'ਚ ਦੱਸਦਾ ਹੈ।
- ਮੋਬਾਇਲ ਅਤੇ ਵਾਈ-ਫਾਈ ਦੇ ਲਈ ਵੱਖਰੀ ਜਾਣਕਾਰੀ ਮਿਲੇਗੀ।
- ਐਪ ਫੋਨ ਦੀ ਬੈਟਰੀ ਦੀ ਬਹੁਤ ਘੱਟ ਵਰਤੋਂ ਕਰਦਾ ਹੈ।
- ਐਪ ਪਿਛਲੇ 30 ਦਿਨਾਂ ਤੱਕ ਜਾਣਕਾਰੀ ਦਿੰਦਾ ਹੈ।
4. Internet Speed Master(nez droid)- ਐਪ ਨੂੰ ਗੂਗਲ ਪਲੇਅ ਸਟੋਰ 'ਤੇ 10 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 4.0 ਸਟਾਰ ਮਿਲੇ ਹਨ। ਐਪ ਨੂੰ 26 ਹਜ਼ਾਰ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 1.9MB ਹੈ।
ਫੀਚਰਸ-
- ਐਪ ਇੰਟਰਨੈੱਟ ਦੀ ਸਿਗਨਲ ਨੂੰ ਬੂਸਟ ਕਰਦਾ ਹੈ।
- ਐਪ ਰੂਟਿਡ ਅਤੇ ਬਿਨ੍ਹਾਂ ਰੂਟਿਡ ਦੋਵਾਂ ਹੀ ਫੋਨ ਨੂੰ ਸਪੋਰਟ ਕਰਦਾ ਹੈ।
- ਫੋਨ ਸਾਰੇ ROMS ਨੂੰ ਸਪੋਰਟ ਕਰਦਾ ਹੈ।
5. Net Master(High Security Lab- Hawk Mobile)- ਐਪ ਦਾ ਸਾਈਜ਼ 8.1MB ਹੈ। ਐਪ ਨੂੰ ਗੂਗਲ ਪਲੇਅ ਸਟੋਰ 'ਤੇ 10 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 'ਤੇ 4.7 ਸਟਾਰ ਮਿਲੇ ਹਨ। ਐਪ ਨੂੰ 19 ਹਜ਼ਾਰ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ।
ਫੀਚਰਸ-
- ਐਪ ਦੀ ਮਦਦ ਨਾਲ ਇੰਟਰਨੈੱਟ ਸਪੀਡ ਨੂੰ ਟੈਸਟ ਕਰ ਸਕਦੇ ਹਨ।
- ਐਪ VPN ਆਨਲਾਈਨ ਪ੍ਰੋਟੈਕਸ਼ਨ ਦਿੰਦਾ ਹੈ।
- ਵਾਈ-ਫਾਈ ਹੈਕਰਸ ਦੇ ਬਾਰੇ 'ਚ ਐਪ ਜਾਣਕਾਰੀ ਦਿੰਦਾ ਹੈ।
- ਐਪ ਦੱਸਦਾ ਹੈ ਕਿ ਘਰ ਦੇ ਕਿਸ ਕੋਨੇ 'ਚ ਸਪੀਡ ਜਿਆਦਾ ਮਿਲੇਗੀ।
- ਐਪ ਰੂਟਿਡ ਅਤੇ ਬਿਨ੍ਹਾਂ ਰੂਟਿਡ ਦੋਵਾਂ ਹੀ ਫੋਨ ਨੂੰ ਸਪੋਰਟ ਕਰਦਾ ਹੈ।
- ਫੋਨ ਸਾਰੇ ROMS ਨੂੰ ਸਪੋਰਟ ਕਰਦਾ ਹੈ।
ਮੋਬਾਇਲ ਦੀ ਤਰ੍ਹਾਂ ਆਪਣਾ ਹੱਥ ਵੀ ਚਾਰਜ ਕਰਦੀ ਹੈ ਇਹ ਲੜਕੀ
NEXT STORY