ਜਲੰਧਰ- ਸ਼ਿਓਮੀ ਰੈੱਡਮੀ ਨੋਟ 4 ਕੁਝ ਦਿਨ ਪਹਿਲਾਂ ਅਚਾਨਕ ਨਿਊਜ਼ 'ਚ ਛਾ ਗਿਆ, ਇਸ ਸਾਲ 'ਚ ਹੁਣ ਤੱਕ ਵਿਕਣ ਵਾਲੇ ਫੋਨਜ਼ 'ਚ ਇਕ ਰੈੱਡਮੀ ਨੋਟ 4 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ। ਖਬਰ ਸੀ ਕਿ ਬੈਂਗਲੂਰੁ ਦੇ ਇਕ ਮੋਬਾਇਲ ਸਟੋਰ 'ਚ ਫੋਨ 'ਚ ਅੱਗ ਲੱਗ ਗਈ ਅਤੇ ਇਸ ਦਾ ਵੀਡੀਓ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਇਸ ਵੀਡੀਓ ਨੂੰ ਯੂਟਿਊਬ 'ਤੇ Phone Radar ਵੱਲੋਂ ਸਾਂਝਾ ਕੀਤਾ ਗਿਆ। ਅਸੀਂ ਰੈੱਡਮੀ ਨੋਟ 4 'ਚ ਅੱਗ ਲੱਗਣ ਵਾਲੇ ਮਾਮਲੇ ਨੂੰ ਲੈ ਕੇ ਸ਼ਿਓਮੀ ਨਾਲ ਗੱਲ ਕੀਤਾ ਤਾਂ ਕੰਪਨੀ ਨੇ ਕਿਹਾ ਹੈ ਕਿ ਵੀਡੀਓ ਦਾ ਕੋਈ ਵੀ ਸੰਬੰਧ ਰੈੱਡਮੀ ਨੋਟ 4 ਜਾਂ ਕਿਸੇ ਹੋਰ ਸ਼ਿਓਮੀ ਡਿਵਾਈਸ ਤੋਂ ਨਹੀਂ ਹੈ।
TechCase 'ਚ ਸਭ ਤੋਂ ਪਹਿਲਾਂ ਇਸ ਖਬਰ ਦੇ ਆਉਣ ਤੋਂ ਬਾਅਦ ਕੰਪਨੀ ਨੇ ਆਪ ਇਸ ਮਾਮਲੇ ਦੀ ਇਕ ਅੰਦਰੂਨੀ ਜਾਂਚ ਕੀਤੀ। ਸ਼ਿਓਮੀ ਦੀ ਤਕਨੀਕੀ ਜਾਂਚ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਰੈੱਡਮੀ ਨੋਟ 4 ਨੂੰ ਨੁਕਸਾਨ ਗਾਹਕ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਦੋਸ਼ਪੂਰਨ ਥਰਡ ਪਾਰਟੀ ਚਾਰਜਰ ਦੇ ਕਾਰਨ ਹੋਇਆ ਸੀ। ਕੰਪਨੀ ਨੇ ਸਮਾਰਟਫੋਨ 'ਤੇ ਫਿਜ਼ੀਕਲ ਡੈਮੇਜ਼ ਦੇ ਸੰਕੇਤ ਵੀ ਦਿੱਤੇ। ਸ਼ਿਓਮੀ ਦਾ ਦਾਅਵਾ ਹੈ ਕਿ ਇਹ ਇਕ ਗਾਹਕ ਦੀ ਗਲਤੀ ਦੇ ਕਾਰਨ ਹੋਇਆ ਹੈ ਅਤੇ ਕੰਪਨੀ ਨੇ ਕਿਹਾ ਕਿ ਇਹ ਵੀਡੀਓ ਫੇਕ ਹੈ।
ਬੈਂਗਲੂਰੁ ਦੇ ਰਹਿਣ ਵਾਲੇ ਅਰਜੁਨ ਨੇ Redmi Note 4 ਨੂੰ ਪੂਰਬੀ ਸਟੋਰ ਤੋਂ 1 ਜੁਲਾਈ ਨੂੰ 11,4999 ਰੁਪਏ 'ਚ ਖਰੀਦਿਆ ਸੀ। ਇਸ ਤੋਂ ਬਾਅਦ ਵੀਡੀਓ 'ਚ ਸਾਹਮਣੇ ਆਇਆ ਕਿ ਸਿਮ ਇੰਸਟਰ ਕਰਾਉਣ ਲਈ ਗਾਹਕ ਕਿਸੇ ਲੋਕਲ ਸਟੋਰ 'ਤੇ ਜਾਂਦਾ ਹੈ ਅਤੇ ਜਿਵੇਂ ਹੀ ਵਿਅਕਤੀ ਸਿਮ ਲਾਉਣ ਲਈ ਫੋਨ ਨੂੰ ਖੋਲਦਾ ਹੈ ਫੋਨ 'ਚ ਅੱਗ ਲੱਗ ਜਾਂਦੀ ਹੈ। ਇਸ ਵੀਡੀਓ ਨੂੰ ਹੁਣ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਸ਼ਿਓਮੀ ਨੇ ਆਪਣੀ ਅੰਦਰੂਨੀ ਜਾਂਚ 'ਚ ਪਾਇਆ ਹੈ ਕਿ ਵੀਡੀਓ ਨੂੰ ਵਟਸਐਪ 'ਤੇ ਕਾਫੀ ਸ਼ੇਅਰ ਕੀਤਾ ਗਿਆ। ਵੀਡੀਓ 'ਚ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਜਿਸ ਫੋਨ 'ਚ ਅੱਗ ਲੱਗੀ ਹੈ ਉਹ ਰੈੱਡਮੀ ਨੋਟ 4 ਹੈ, ਜਾਂ ਕੋਈ ਹੋਰ ਸ਼ਿਓਮੀ ਡਿਵਾਈਸ ਹੈ। ਇਸ ਤੋਂ ਇਲਾਵਾ ਕੰਪਨੀ ਇਹ ਵੀ ਕਹਿੰਦੀ ਹੈ ਕਿ ਵੀਡੀਓ ਬੈਂਗਲੂਰੁ 'ਚ ਪੂਰਬੀ ਸਟੋਰ ਦਾ ਨਹੀਂ ਹੈ, ਸਗੋਂ ਇਹ ਪਾਇਆ ਗਿਆ ਹੈ ਕਿ ਸੀ. ਸੀ. ਟੀ. ਵੀ. ਵੀਡੀਓ ਅਸਲ 'ਚ ਕੇਰਲ 'ਚ ਅਨਮੰਗਡ 'ਚ ਉਪਕਰਣਾਂ ਦੀ ਵਿਕਰੀ ਸ਼ੁਰੂ ਕੀਤੀ ਸੀ।
Xiaomi YI 4K Action ਹੋਮ ਕੈਮਰਾ ਭਾਰਤ 'ਚ ਲਾਂਚ, GoPro Hero 4 ਨੂੰ ਦੇਵੇਗਾ ਟੱਕਰ
NEXT STORY