ਨਵੀਂ ਦਿੱਲੀ— ਮੋਬਾਇਲ ਬ੍ਰਾਂਡ Videocaon ਨੇ ਅੱਜ ਆਪਣਾ ਪਹਿਲਾ 4G ਸਮਾਰਟਫੋਨ ਜੈੱਡ55 ਕ੍ਰਿਪਟਨ ਪੇਸ਼ ਕੀਤਾ ਹੈ ਜੋ 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਸਕ੍ਰੀਨ, ਡ੍ਰੈਗਨ ਟ੍ਰੇਲ ਐਕਸ ਸਕ੍ਰੈਚ ਰੋਕੂ ਸ਼ੀਸ਼ਾ, 1GB ਰੈਮ ਅਤੇ 8GB ਇੰਟਰਨਲ ਮੈਮਰੀ ਨਾਲ ਲੈਸ ਹੈ।
Videocaon ਮੋਬਾਇਲ ਫੋਨਸ ਦੇ ਸੀ.ਈ.ਓ. ਜੇਰੋਲਡ ਪਰੇਰਾ ਨੇ ਕਿਹਾ ਕਿ ਇਕ ਘਰੇਲੂ ਬ੍ਰਾਂਡ ਦੇ ਤੌਰ 'ਤੇ ਅਸੀਂ ਭਾਰਤ 'ਚ ਸਮਾਰਟਫੋਨ ਤਕਨੀਕ ਦੀ ਤਾਕਤ ਅੱਗੇ ਲਿਜਾਉਣ ਲਈ ਵਚਨਬੱਧ ਹੈ। ਨਵਾਂ ਜੈੱਡ55 ਕ੍ਰਿਪਟਨ ਉਨ੍ਹਾਂ ਨੌਜਵਾਨ ਯੂਜ਼ਰਾਂ ਲਈ ਕਿਫਾਇਤੀ ਫੋਨ ਹੈ ਜੋ 4G ਕਨੈਕਟੀਵਿਟੀ ਦੇ ਨਾਲ ਤੇਜ਼ੀ ਨਾਲ ਕੰਮ ਕਰਨਾ ਚਾਹੁੰਦੇ ਹਨ।
ਕੰਪਨੀ ਦਾ ਇਹ ਫੋਨ 13MP ਰੀਅਰ ਅਤੇ 5MP ਫਰੰਟ ਕੈਮਰੇ ਨਾਲ ਲੈਸ ਹੈ ਅਤੇ ਉਸ ਦੀ ਕੀਮਤ 8000 ਰੁਪਏ ਹੈ।
ਮਸ਼ਹੂਰ ਗੇਮ 'Threes' ਹੁਣ ਬ੍ਰਾਊਜ਼ਰ 'ਤੇ ਖੇਡੋ ਬਿਲਕੁਲ ਫ੍ਰੀ
NEXT STORY