ਜਲੰਧਰ- ਉਪਭੋਗਤਾ ਇਲੈਕਟ੍ਰਾਨਿਕ ਅਤੇ ਹੋਮ ਅਪਲਾਇੰਸੇਜ ਖੇਤਰ ਦੀ ਮੁੱਖ ਕੰਪਨੀ ਵੀਡੀਓਕੋਨ ਨੇ ਨਵਿਆਉਣਯੋਗ ਊਰਜਾ ਦੇ ਖੇਤਰ 'ਚ ਨਵੀਨੀਕਰਣ 'ਤੇ ਅਧਾਰਿਤ ਦੇਸ਼ ਦਾ ਪਹਿਲਾ ਹਾਈਬ੍ਰਿਡ ਸੋਲਰ ਏਅਰਕੰਡੀਸ਼ਨਰ (ਏ. ਸੀ) ਪੇਸ਼ ਕਰਨ ਦਾ ਐਲਾਨ ਕੀਤਾ , ਜਿਸ ਦੀ ਕੀਮਤ 1,39,000 ਹਜ਼ਾਰ ਰੁਪਏ ਤੱਕ ਹੈ।
ਕੰਪਨੀ ਦੇ ਟੈਕਨਾਲੋਜੀ ਐਂਡ ਇਨੋਵੇਸ਼ਨ ਦੇ ਮੁੱਖ ਨਵਿਆਉਣਯੋਗ ਦੂਤ ਨੇ ਇੱਥੇ ਇਸ ਹਾਈਬ੍ਰਿਡ ਸੋਲਰ ਏ. ਸੀ. ਨੂੰ ਪੇਸ਼ ਕਰਦੇ ਹੋਏ ਕਿਹਾ ਹੈ ਕਿ ਬਿਜਲੀ ਦੀ ਜ਼ਿਆਦਾਤਰ ਖਪਤ ਅਤੇ ਕਾਰਬਨ ਦੇ ਉਤਸਰਜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਨਵਾ ਇਨੋਵੇਟਿਵ ਉਤਪਾਦ ਵਿਕਸਿਤ ਕੀਤਾ ਗਿਆ ਹੈ। ਕੰਪਨੀ ਨੇ ਘਰਾਂ ਅਤੇ ਇੰਸਟੀਚਿਊਸ਼ਨਜ਼ ਲਈ ਸੋਲਰ ਏਅਰ ਕੰਡੀਸ਼ਨਰ ਦੇ ਦੋ ਮਾਡਲ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵੀਡੀਓਕਾਨ ਦਾ ਟੀਚਾ ਹਰ ਸਾਲ 2017 ਦੇ ਅੰਤ ਤੱਕ ਭਾਰਤ ਦੇ ਏ. ਸੀ. ਬਾਜ਼ਾਰ 'ਚ 13 ਫੀਸਦੀ ਦੀ ਹਿੱਸੇਦਾਰੀ ਹਾਸਿਲ ਕਰਨਾ ਹੈ, ਜੋ ਹੁਣ 9 ਫੀਸਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਈਬ੍ਰਿਡ ਸੋਲਰ ਏ. ਸੀ. ਬਿਜਲੀ ਨਾਲ ਚੱਲਣ ਵਾਲੇ ਰਵਾਇਤੀ ਏ. ਸੀ. ਤੋਂ ਕੁਝ ਵੱਖ ਹੈ। ਇਹ ਸੌਰ ਊਰਜਾ ਦਾ ਇਸਤੇਮਾਲ ਕਰਦਾ ਹੈ ਪਰ ਲੋੜ ਪੈਣ 'ਤੇ ਆਟੋਮੈਟਿਕ ਰੂਪ ਨਾਲ ਬਿਜਲੀ ਸਪਲਾਈ ਵੱਲ ਸ਼ਿਫਟ ਹੋ ਜਾਂਦਾ ਹੈ।
ਏ. ਸੀ. ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਜੀਵ ਬਕਸ਼ੀ ਨੇ ਕਿਹਾ ਹੈ ਕਿ ਏ. ਸੀ. ਦਾ ਬਾਜ਼ਾਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਤਕਨੀਕ, ਮੁੱਢਲੀ ਸੰਰਚਨਾ ਦੇ ਵਿਕਾਸ ਅਤੇ ਉਪਭੋਗਤਾ ਵੱਲੋਂ ਕੀਤੇ ਜਾਣ ਵਾਲੇ ਖਰਚ ਨਾਲ ਸੰਚਾਲਿਤ ਹੈ। ਵੀਡੀਓਕੋਨ ਸੋਲਰ ਪਾਵਰਡ ਏ. ਸੀ. ਦੇ ਸੋਲਰ ਪੈਨਲ 'ਤੇ 25 ਸਾਲ ਦੀ ਲੀਨਿਅਰ ਪਾਵਰ ਆਊਟਪੁੱਟ ਵਾਰੰਟੀ ਅਤੇ 10 ਸਾਲ ਦੀ ਪੈਨਲ ਵਾਰੰਟੀ ਨਾਲ ਉਪਲੱਬਧ ਹੈ। ਦੋਵੇਂ ਮਾਡਲ ਬੀ. ਈ.ਈ. ਸਟਾਰ ਰੇਟਿੰਗ ਅਤੇ 5 ਸਟਾਰ ਰੇਟਿੰਗ ਵਾਲਾ ਹੈ। ਇਹ 1 ਟਨ ਅਤੇ 1.5 ਟਨ 'ਚ ਉਪਲੱਬਧ ਹੈ। ਇਨ੍ਹਾਂ ਏ. ਸੀ. 'ਚ ਆਰ-410 ਰੇਫ੍ਰਿਜਰੇਟ ਨਾਲ ਹੀ ਡਿਜੀਟਲ ਡਿਸਪਲੇ, ਆਟੋ ਰੀਸਟਾਰਟ, ਟਰਬੀ ਕੂਲ ਮੋਡ, ਕਾਪਰ ਕੰਡੇਸਰ ਵਰਗੀਆਂ ਸੁਵਿਧਾਵਾਂ ਵੀ ਹਨ। 1.0 ਟਨ ਸੋਲਰ ਏ. ਸੀ. ਦੀ ਕੀਮਤ 99,000 ਰੁਪਏ ਅਤੇ 1.5 ਟਨ ਏ. ਸੀ. ਦੀ ਕੀਮਤ 1,39,000 ਰੁਪਏ ਹੈ। ਇਸ 'ਚ ਏ. ਸੀ. ਦੀ ਕੀਮਤ, ਏ. ਸੀ.-ਡੀਸੀ ਇਨਵੇਟਰ, ਸੋਲਰ ਪੈਨਲ ਅਤੇ ਇੰਸਟਾਲੇਸ਼ਨ ਦੀ ਲਾਗਤ ਵੀ ਸ਼ਾਮਿਲ ਹੈ।
15 ਫਰਵਰੀ ਨੂੰ ਪੋਰਸ਼ ਭਾਰਤ ਚ ਪੇਸ਼ ਕਰੇਗੀ ਨਵੀਂ ਦਮਦਾਰ ਕਾਰਾਂ
NEXT STORY