ਗੈਜੇਟ ਡੈਸਕ—ਵੀਵੋ ਨੇ ਆਪਣਾ ਨਵਾਂ 5ਜੀ ਸਮਾਰਟਫੋਨ Vivo S7e 5G ਲਾਂਚ ਕਰ ਦਿੱਤਾ ਹੈ। Vivo S7e 5G 10 ਨਵੰਬਰ ਨੂੰ ਚੀਨ ’ਚ ਲਾਂਚ ਹੋਣ ਵਾਲਾ ਸੀ ਪਰ ਕੰਪਨੀ ਨੇ ਪਹਿਲਾਂ ਹੀ ਇਸ ਦੇ ਸਾਰੇ ਫੀਚਰਜ਼ ਦੇ ਬਾਰੇ ’ਚ ਜਾਣਕਾਰੀ ਦੇ ਦਿੱਤੀ ਹੈ। ਵੀਵੋ ਐੱਸ7ਈ 5ਜੀ ’ਚ ਮੀਡੀਆਟੇਕ Dimensity 720 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ ’ਚ ਮੇਨ ਲੈਂਸ 64 ਮੈਗਾਪਿਕਸਲ ਦਾ ਹੈ। ਉੱਥੇ ਫੋਨ ’ਚ 33ਵਾਟ ਦੀ ਫਾਸਟ ਚਾਰਜਿੰਗ ਵੀ ਹੈ। ਵੀਵੋ ਐੱਸ7ਈ 5ਜੀ ਦੀ ਵਿਕਰੀ ਅਤੇ ਕੀਮਤ ਨੂੰ ਲੈ ਕੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਫੋਨ ਦੀ ਕੀਮਤ ਦੀ ਜਾਣਕਾਰੀ ਦਾ ਐਲਾਨ 11 ਨਵੰਬਰ ਨੂੰ ਹੋਵੇਗਾ। ਇਹ ਫੋਨ ਤਿੰਨ ਕਲਰ ਵੈਰੀਐਂਟ ਮਿਰਰ ਬਲੈਕ, ਫੈਂਟਮ ਬਲੂ ਅਤੇ ਸਿਲਵਰ ਮੂਨ ’ਚ ਮਿਲੇਗਾ।
Vivo S7e 5G ਦੇ ਸਪੈਸੀਫਿਕੇਸ਼ਨਸ
ਵੀਵੋ ਦੇ ਇਸ ਫੋਨ ’ਚ ਐਂਡ੍ਰਾਇਡ 10 ਆਧਾਰਿਤ ਫਨਟੱਚ OS 10.5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ ’ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਕੈਮਰਾ
ਵੀਵੋ ਐੱਸ7ਈ 5ਜੀ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ ’ਚ ਮੇਨ ਲੈਂਸ 64 ਮੈਗਾਪਿਕਸਲ ਦਾ ਐੱਫ/1.89 ਅਪਰਚਰ ਵਾਲਾ ਹੈ। ਉੱਥੇ ਦੂਜਾ ਲੈਂਸ 8 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ ਤੀਸਰਾ ਲੈਂਸ 2 ਮੈਗਾਪਿਕਸਲ ਦਾ ਕੈਮਰਾ ਹੈ। ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 33ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਨਾਲ ਹੀ ਫੇਸ ਅਨਲਾਕ ਦੀ ਵੀ ਸੁਵਿਧਾ ਮਿਲਦੀ ਹੈ।
Infinix Smart 4 ਹੋਇਆ ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY