ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦ ਹੀ ਬਾਜ਼ਾਰ 'ਚ ਆਪਣਾ ਨਵਾਂ ਫੋਨ ਵਿਵੋ X7 ਪੇਸ਼ ਕਰ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਸਮਾਰਟਫੋਨ ਬਾਰੇ 'ਚ ਕਈ ਲੀਕਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੇ ਜ਼ਰੀਏ ਇਸ ਫ਼ੋਨ ਬਾਰੇ 'ਚ ਬਹੁਤ ਸੀ ਜਾਣਕਾਰੀ ਮਿਲੀ ਹੈ। ਹੁਣ ਇਕ ਨਵੇਂ ਟੀਜ਼ਰ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਸ ਫੋਨ 'ਚ 672 ਦੀ ਰੈਮ ਮੌਜੂਦ ਹੋਵੇਗੀ, ਨਾਲ ਹੀ ਇਹ ਫ਼ੋਨ ਹੈਲੀਓ X25 ਪ੍ਰੋਸੈਸਰ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਵੀ ਲੈਸ ਹੋਵੇਗਾ। ਇਸ ਫੋਨ 'ਚ ਸਾਹਮਣੇ ਦੀ ਵੱਲ ਹੋਮ ਬਟਨ 'ਚ ਹੀ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ।
ਤੁਹਾਨੂੰ ਦਸ ਦਈਏ ਕਿ, ਹੁਣੇ ਹਾਲ ਹੀ 'ਚ ਇਸ ਸਮਾਰਟਫੋਨ ਦਾ ਇਕ ਟੀਜ਼ਰ ਸਾਹਮਣੇ ਆਇਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਹ ਫ਼ੋਨ 16 MP ਦੇ ਫ੍ਰੰਟ ਫੇਸਿੰਗ ਕੈਮਰੇ ਦੇ ਨਾਲ ਪੇਸ਼ ਹੋਵੇਗਾ। ਜੇਕਰ ਇਸ ਫ਼ੋਨ 'ਚ 16MP ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੋਵੇਗਾ ਤਾਂ ਇਹ ਫ਼ੋਨ ਹੁਣ ਤੱਕ ਦਾ ਕੰਪਨੀ ਦਾ ਸਭ ਤੋਂ ਜ਼ਿਆਦਾ ਰੈਜ਼ੋਲਿਊਸ਼ਨ ਵਾਲੇ ਫੰ੍ਰਟ ਫੇਸਿੰਗ ਕੈਮਰੇ ਨਾਲ ਲੈਸ ਹੋਵੇਗਾ। ਇਸ ਤੋਂ ਪਹਿਲਾਂ ਸਾਹਮਣੇ ਆਏ ਕੁਝ ਲੀਕਸ ਦੇ ਮਤਾਬਕ , ਵਿਵੋ X7 ਸਮਾਰਟਫ਼ੋਨ 'ਚ 5.2-ਇੰਚ ਦੀ ਫੁੱਲ HD ਡਿਸਪਲੇ ਮੌਜੂਦ ਹੋ ਸਕਦੀ ਹੈ। ਨਾਲ ਹੀ ਇਸ 'ਚ 3000mAh ਦੀ ਬੈਟਰੀ ਵੀ ਮੌਜੂਦ ਹੋ ਸਕਦੀ ਹੈ।
ਕ੍ਰੋਮਬੁਕ 'ਚ ਐਡ ਹੋਇਆ ਪਲੇਅ ਸਟੋਰ : ਅਜੇ ਹੈ ਸੁਧਾਰ ਦੀ ਜ਼ਰੂਰਤ
NEXT STORY