ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ (Vivo) ਨੇ ਆਪਣੇ ਸਮਾਰਟਫੋਨ ਐਕਸ ਪਲੇ 6 (Xplay6) ਦਾ ਨਵਾਂ ਵੇਰਿਅੰਟ ਲਾਂਚ ਕੀਤਾ ਹੈ। ਇਸ ਵੇਰਿਅੰਟ ਨੂੰ Vivo Xplay 6 Stephen Curry ਐਡੀਸ਼ਨ ਨਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਵੇਰਿਅੰਟ ਦਾ ਬਲੈਕ ਐਡੀਸ਼ਨ ਲਾਂਚ ਕੀਤਾ ਸੀ।
ਵੀਵੋ xਪਲੇ6 'ਚ 5.46 ਇੰਚ QFD ਸੁਪਰ AMOLED ਡਿਸਪਲੇ ਹੈ ਜਿਸਦੀ ਰੈਜ਼ੋਲਿਊਸ਼ਨ 2560X1440p ਹੈ। ਇਸ ਡਿਵਾਇਸ 'ਚ ਕਵਾਡ-ਕੋਰ ਸਨੈਪਡ੍ਰੈਗਨ 820 64 ਬਿੱਟ ਪ੍ਰੋਸੈਸਰ ਹੈ। ਇਸ ਡਿਵਾਇਸ 'ਚ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਹੈ। ਇਸ ਡਿਵਾਇਸ 'ਚ ਫੁੱਲ ਮੇਟਲ ਡਿਜਾਇਨ ਨਾਲ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ। ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈਟਅਪ ਹੈ। ਇਸ ਡਿਵਾਇਸ 'ਚ ਰਿਅਰ ਕੈਮਰਾ 12 ਮੈਗਾਪਿਕਸਲ ਅਤੇ ਫ੍ਰੰਟ ਕੈਮਰਾ 16 ਮੈਗਾਪਿਕਸਲ ਹੈ। ਇਹ ਡਿਵਾਇਸ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦੀ ਹੈ।
ਕੁਨੈਕਟੀਵਿਟੀ ਲਈ ਇਸ ਫੋਨ 'ਚ 4GLTE, VoLTE, ਬਲੂਟੁੱਥ, GPS,3.5mm ਆਡੀਓ ਜੈੱਕ, ਵਾਈ ਫਾਈ ਜਿਹੇ ਫੀਚਰਸ ਮੌਜੂਦ ਹਨ। ਇਸ ਡਿਵਾਇਸ 'ਚ 4080mAh ਦੀ ਬੈਟਰੀ ਮੌਜੂਦ ਹੈ ਜੋ ਕਵਿਕ ਚਾਰਜਿੰਗ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ ਡਿਵਾਇਸ 'ਚ ਇਕ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ।
ਐਂਡਰਾਇਡ ਸਮਾਰਟਫੋਨ ਲਈ ਇਹ ਹਨ 5 ਬਿਹਤਰੀਨ ਐਪ ਲਾਕਰ
NEXT STORY