ਆਟੋ ਡੈਸਕ– ਸਵੀਡਨ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਭਾਰਤ ’ਚ 26 ਜੁਲਾਈ ਨੂੰ ਆਪਣਾ ਪਹਿਲਾ ਇਲੈਕਟ੍ਰਿਕ ਵਾਹਨ XC40 Recharge ਲਾਂਚ ਕਰਨ ਜਾ ਰਹੀ ਹੈ। ਇਹ ਕੰਪਨੀ ਦੁਆਰਾ ਭਾਰਤ ’ਚ ਲਾਂਚ ਕੀਤਾ ਜਾਣ ਵਾਲਾ ਪਹਿਲਾ ਇਲੈਕਟ੍ਰਿਕ ਵਾਹਨ ਹੋਵੇਗਾ। ਕਾਰ ਨਿਰਮਾਤਾ ਦੁਆਰਾ ਬਹੁਤ ਸਮਾਂ ਪਹਿਲਾਂ ਹੀ ਇਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਲਾਂਚ ਕਰ ਦਿੱਤਾ ਸੀ ਪਰ ਕੋਵਿਡ ਦੇ ਚਲਦੇ ਇਸਦੀ ਲਾਂਚਿੰਗ ਨੂੰ ਕਾਫੀ ਸਮੇਂ ਲਈ ਟਾਲਨਾ ਪਿਆ।
ਇਸ ਈ.ਵੀ. ਨੂੰ ਭਾਰਤ ’ਚ ਹੀ ਲੋਕਲੀ ਅਸੈਂਬਲ ਕੀਤਾ ਜਾਵੇਗਾ ਜਿਸਦੇ ਚਲਦੇ ਇਸਦੀ ਕੀਮਤ ਵੀ ਕਾਫੀ ਘੱਟ ਹੋਵੇਗੀ। ਨਾਲ ਹੀ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਦੀ ਲਾਂਚਿੰਗ ਦੇ ਨਾਲ ਹੀ ਇਸਦੀ ਬੁਕਿੰਗ ਕਰ ਦਿੱਤੀ ਜਾਵੇਗੀ, ਜਦਕਿ ਇਸਦੀ ਡਿਲਿਵਰੀ ਇਸ ਸਾਲ ਦੇ ਤਿਉਹਾਰੀ ਸੀਜ਼ਨ ਦੇ ਨੇੜੇ ਸ਼ੁਰੂ ਕੀਤੀ ਜਾਵੇਗੀ। ਇਸਦਾ ਮੁਕਾਬਲਾ Kia EV6 ਨਾਲ ਹੋਵੇਗਾ।
2021 ਤੋਂ 2022 ਦਰਮਿਆਨ 94 ਯੂਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ: ਸਰਕਾਰ
NEXT STORY