ਗੈਜੇਟ ਡੈਸਕ– ਵੀਵੋ ਨੇ ਆਖਿਰਕਾਰ ਆਪਣੇ Y31 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਭਾਰਤ ’ਚ ਲਿਆਇਆ ਗਿਆ ਹੈ ਜਿਸ ਦੀ ਕੀਮਤ 16,490 ਰੁਪਏ ਹੈ। ਇਸ ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਮਿਲਦਾ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਫੋਨ ਦੀ ਵਿਕਰੀ ਰੇਸਿੰਗ ਬਲੈਕ ਅਤੇ ਓਸ਼ੀਅਨ ਬਲਿਊ ਰੰਗ ’ਚ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ।
Vivo Y31 ਦੇ ਫੀਚਰਜ਼
ਡਿਸਪਲੇਅ |
6.58 ਇੰਚ ਦੀ ਫੁਲ-ਐੱਚ.ਡੀ. ਪਲੱਸ, ਆਈ.ਪੀ.ਐੱਸ. |
ਪ੍ਰੋਸੈਸਰ |
ਸਨੈਪਡ੍ਰੈਗਨ 662 |
ਰੈਮ |
6 ਜੀ.ਬੀ. |
ਇੰਟਰਨਲ ਸਟੋਰੇਜ |
128 ਜੀ.ਬੀ. |
ਓ.ਐੱਸ. |
ਐਂਡਰਾਇਡ 11 ’ਤੇ ਆਧਾਰਿਤ ਫਨਟਚ ਓ.ਐੱਸ. 11 |
ਰੀਅਰ ਕੈਮਰਾ |
48MP AI (ਪ੍ਰਾਈਮਰੀ ਸੈਂਸਰ)+ 2MP (ਬੋਕੇਹ ਸੈਂਸਰ)+ 2MP |
ਫਰੰਟ ਕੈਮਰਾ |
16MP |
ਬੈਟਰੀ |
5,000mAh |
ਕੁਨੈਕਟੀਵਿਟੀ |
4G LTE, ਡਿਊਲ ਬੈਂਡ ਵਾਈ-ਫਾਈ, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ |
ਖਾਸ ਫੀਚਰ |
18 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ |
WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ ਵਟਸਐਪ ਦੀ ਸਫ਼ਾਈ
NEXT STORY