ਗੈਜੇਟ ਡੈਸਕ– ਵੀਵੋ ਨੇ ਹਾਲ ਹੀ ’ਚ ਇਕ ਨਵਾਂ ਸਮਾਰਟਫੋਨ ਆਪਣੇ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਹੈ। Vivo Y5s ਨਾਂ ਦੇ ਇਸ ਸਮਾਰਟਫੋਨ ਨੂੰ ਹਾਲ ਹੀ ’ਚ ਥਾਈਲੈਂਡ ’ਚ Vivo Y19 ਨਾਂ ਨਾਲ ਪੇਸ਼ ਕੀਤਾ ਗਿਆ ਸੀ। Vivo Y5s ’ਚ ਪਿਛਲੇ ਮਹੀਨੇ ਚੀਨ ’ਚ ਲਾਂਚ ਕੀਤੇ ਗਏ Vivo U3 ਦੇ ਸਾਰੇ ਫੀਚਰਜ਼ ਦਿੱਤੇ ਗਏ ਹਨ। Vivo Y5s ਅਤੇ Vivo U3 ’ਚ ਸਿਰਫ ਇਕ ਫਰਕ ਹੈ, ਜੋ ਚਿਪਸੈੱਟ ਦਾ ਹੈ। Vivo Y5s ’ਚ ਮੀਡੀਆਟੈੱਕ ਦਾ ਹੇਲੀਓ ਪੀ65 ਪ੍ਰੋਸੈਸਰ ਦਿੱਤਾ ਗਿਆ ਹੈ, ਉਥੇ ਹੀ Vivo U3 ਕੁਆਲਕਾਮ ਸਨੈਪਡ੍ਰੈਗਨ 675 ਚਿਪਸੈੱਟ ਦੇ ਨਾਲ ਲਾਂਚ ਕੀਤਾ ਗਿਆ ਹੈ।
ਕੀਮਤ
Vivo Y5s ਸੀਰੀਜ਼ ਨੂੰ ਚੀਨ ’ਚ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ 1,498 ਯੁਆਨ (ਕਰੀਬ 15,000 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਬਲਿਊ, ਬਲੈਕ ਅਤੇ ਗ੍ਰੀਨ ਕਲਰ ਆਪਸ਼ੰਸ ’ਚ ਗ੍ਰੇਡੀਐਂਟ ਫਿਨਿਸ਼ ਦੇ ਨਾਲ ਆਉਂਦਾ ਹੈ। ਜਲਦੀ ਹੀ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਚੀਨ ਤੋਂ ਬਾਹਰ ਡਿਵਾਈਸ ਦੇ ਲਾਂਚ ਨੂੰ ਲੈ ਕੇ ਕੰਪਨੀ ਵਲੋਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ। ਹਾਲਾਂਕਿ, ਕੁਝ ਨਵੇਂ ਗਲੋਬਲ ਬਾਜ਼ਾਰਾਂ ’ਚ ਕੰਪਨੀ Vivo Y19 ਜਲਦੀ ਹੀ ਲਾਂਚ ਕਰ ਸਕਦੀ ਹੈ।
ਫੀਚਰਜ਼
ਸਮਾਰਟਫੋਨ ’ਚ 6.53 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ 1080x2340 ਪਿਕਸਲ ਦੇ ਨਾਲ ਦਿੱਤੀ ਗਈ ਹੈ। ਸਮਾਰਟਫੋਨ ਮੀਡੀਆਟੈੱਕ ਹੇਲੀਓ ਪੀ65 ਪ੍ਰੋਸੈਸਰ ਦੇ ਨਾਲ 6 ਜੀ.ਬੀ.ਰੈਮਤਕ ਅਤੇ 128 ਜੀ.ਬੀ. ਸਟੋਰੇਜ ਤਕ ਦਿੱਤਾ ਗਿਆ ਹੈ। ਡਿਵਾਈਸ ’ਚ 5000mAh ਦੀ ਬੈਟਰੀ ਹੈ ਜੋ 18 ਵਾਟ ਫਲੈਸ਼ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਹੈ, ਇਸ ਦਾ ਅਪਰਚਰ ਐੱਫ/1.78 ਹੈ। ਇਸ ਤੋਂ ਇਲਾਵਾ ਅਪਰਚਰ ਐੱਫ/2.2 ਵਾਲਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਦਿੱਤਾ ਗਿਆ ਹੈ। ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਬਾਕੀ ਫੀਚਰਜ਼ ਦੀ ਗੱਲ ਕਰੀਏਤਾਂ ਡਿਵਾਈਸ ’ਚ ਰੀਅਰ ਫਿੰਗਰਪ੍ਰਿੰਟ ਸੈਂਸਰ, ਫੇਸ ਅਨਲਾਕ ਸਪੋਰਟ ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਚਾਰਜਿੰਗ ਲਈ ਦਿੱਤਾ ਗਿਆ ਹੈ। ਇਸ ਡਿਵਾਈਸ ਦਾ ਭਾਰ 193 ਗ੍ਰਾਮ ਅਤੇ ਮੋਟਾਈ 8.89mm ਹੈ।
Realme X2 Pro ਫਲਿੱਪਕਾਰਟ 'ਤੇ ਹੋਇਆ ਟੀਜ਼, 20 ਨਵੰਬਰ ਨੂੰ ਹੋਵੇਗਾ ਲਾਂਚ
NEXT STORY