ਗੈਜੇਟ ਡੈਸਕ– ਵੀਵੋ ਜ਼ੈੱਡ 1 ਪ੍ਰੋ ਅਤੇ ਵੀਵੋ ਜ਼ੈੱਡ 1 ਐਕਸ ਨੂੰ ਭਾਰਤ ’ਚ ਐਂਡਰਾਇਡ ’ਤੇ ਅਧਾਰਿਤ ਫਨਟੱਚ ਓ.ਐੱਸ 10 ਅਪਡੇਟ ਮਿਲਣਗੀ ਸ਼ੁਰੂ ਹੋ ਗਈ ਹੈ। ਵੀਵੋ ਜ਼ੈੱਡ 1 ਪ੍ਰੋ ਨੂੰ ਪਿਛਲੇ ਸਾਲ ਜੁਲਾਈ ’ਚ ਲਾਂਚ ਕੀਤਾ ਗਿਆ ਸੀ, ਜਦਕਿ ਵੀਵੋ ਜ਼ੈੱਡ 1 ਐਕਸ ਨੂੰ ਸਤਬਰ ’ਚ ਲਾਂਚ ਕੀਤਾ ਗਿਆ ਸੀ। ਨਵੀਂ ਆਪਡੇਟ ਨਵੇਂ ਡਿਜ਼ਾਈਨ ਵਾਲੇ ਇੰਟਰਫੇਸ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਅਪਡੇਟ ’ਚ ਬਿਲਟ-ਇਨ ਐਪਸ, ਪ੍ਰਦਰਸ਼ਨ ’ਚ ਸੁਧਾਰ, ਲਾਈਵ ਵਾਲਪੇਪਰ ਅਤੇ ਜੋਵੀ ਵਰਚੁਅਲ ਅਸਿਸਟੈਂਟ ’ਚ ਸੁਧਾਰ ਵੀ ਸ਼ਾਮਲ ਕੀਤੇ ਗਏ ਹਨ। ਲਾਈਵ ਵਾਲਪੇਪਰ ਤੋਂ ਇਲਾਵਾ ਨਵੀਂ ਫਨਟੱਚ ਓ.ਐੱਸ. ਅਪਡੇਟ ਇਕ ਐਨੀਮੇਟਿਡ ਲਾਕ ਸਕਰੀਨ ਨੂੰ ਵੀ ਜੋੜਦੀ ਹੈ।

ਕੰਪਨੀ ਨੇ ਟਵਿਟਰ ਰਾਹੀਂ ਭਾਰਤ ’ਚ ਵੀਵੋ ਜ਼ੈੱਡ 1 ਪ੍ਰੋ ਅਤੇ ਵੀਵੋ ਜ਼ੈੱਡ 1 ਐਕਸ ਉਪਭੋਗਤਾਵਾਂ ਲਈ ਐਂਡਰਾਇਡ 10 ਅਧਾਰਿਤ ਫਨਟੱਚ ਆਪਰੇਟਿੰਗ ਸਿਸਟਮ 10 ਅਪਡੇਟ ਦੇ ਰੋਲ ਆਊਟ ਦੀ ਪੁਸ਼ਟੀ ਕੀਤੀ ਹੈ। ਵੀਵੋ ਦਾ ਕਹਿਣਾ ਹੈ ਕਿ ਦੋਵਾਂ ਫੋਨਜ਼ ਲਈ ਫਨਟੱਚ ਓ.ਐੱਸ. 10 ਅਪਡੇਟ ‘ਗ੍ਰੈਸਕੇਲ ਟੈਸਟ ਤਹਿਤ ਰੋਲ ਆਊਟ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਨੇ ਇਸ ਨੂੰ ਪਹਿਲਾਂ ਕੁਝ ਉਪਭੋਗਤਾਵਾਂ ਲਈ ਰੋਲ ਆਊਟ ਕੀਤਾ ਹੈ ਅਤੇ ਇਹ ਯਕੀਨੀ ਕਰਨ ਤੋਂ ਬਾਅਦ ਕਿ ਇਸ ਅਪਡੇਟ ’ਚ ਕੋਈ ਵੱਡੀ ਸਮੱਸਿਆ ਨਹੀਂ ਹੈ, ਇਹ ਸਾਰੇ ਉਪਭੋਗਤਾਵਾਂ ਲਈ ਜਾਰੀ ਕੀਤੀ ਜਾਵੇਗੀ। ਅਪਡੇਟ ਆਉਣ ’ਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਡਿਵਾਈਸ ’ਤੇ ਇਸ ਦੀ ਨੋਟੀਫਿਕੇਸ਼ਨ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਸੈਟਿੰਗਸ ’ਚ ਜਾ ਕੇ ਖੁਦ ਵੀ ਇਸ ਅਪਡੇਟ ਦੀ ਜਾਂਚ ਕਰ ਸਕਦੇ ਹੋ। ਭਾਰਤ ’ਚ ਵੀਵੋ ਜ਼ੈੱਡ 1 ਪ੍ਰੋ ਅਤੇ ਵੀਵੋ ਜ਼ੈੱਡ ਪ੍ਰੋ ਐਕਸ ਉਪਭੋਗਤਾਵਾਂ ਨੇ ਇਸ ਅਪਡੇਟ ਦੇ ਸਕਰੀਨਸ਼ਾਟ ਵੀ ਸ਼ਾਂਝਾ ਕਰਨੇ ਸ਼ੁਰੂ ਕਰ ਦਿੱਤੇ ਹਨ।
Royal Enfield ਜਲਦੀ ਭਾਰਤ ’ਚ ਉਤਾਰੇਗੀ ਨਵਾਂ ਮੋਟਰਸਾਈਕਲ (ਦੇਖੋ ਤਸਵੀਰਾਂ)
NEXT STORY