ਜਲੰਧਰ- ਫਰੀਡਮ 251 ਸਮਾਰਟਫੋਨ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਇਹ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਸੀ। ਹੁਣ ਭਾਰਤੀ ਕੰਪਨੀ Vobizen ਨੇ Wise 5 ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਦਾ Wise 5 ਸਮਰਾਟਫੋਨ ਗ੍ਰੇ, ਚੀਟੇ ਅਤੇ ਪੀਲੇ ਰੰਗ 'ਚ ਮਿਲੇਗਾ। ਇਸ ਫੋਨ ਦੀ ਕੀਮਤ 3499 ਰੁਪਏ ਹੈ ਅਤੇ ਕੰਪਨੀ ਡਿਸਕਾਊਂਟ ਦੇ ਤੌਰ 'ਤੇ 499 ਰੁਪਏ 'ਚ ਵੇਚ ਰਹੀ ਹੈ।
ਬੈਸਟ ਬਜਟ ਸਮਾਰਟਫੋਨ
ਜਿਥੇ ਕੰਪਨੀ ਨੇ ਇਸ ਫੋਨ ਨੂੰ ਬੈਸਟ ਬਜਟ ਸਮਾਰਟਫੋਨ ਕਿਹਾ ਹੈ ਉਥੇ ਹੀ ਕੰਪਨੀ ਇਸ 'ਤੇ 2 ਸਾਲ ਦੀ ਮੈਨੂਫੈਕਚਰਿੰਗ ਵਾਰੰਟੀ ਵੀ ਦੇ ਰਹੀ ਹੈ। ਬਾਕਸ 'ਚ Wise 5 ਦੇ ਨਾਲ-ਨਾਲ ਚਾਰਜਰ, ਹੈੱਡਫੋਨ ਅਤੇ ਬੈਟਰੀ ਮਿਲੇਗੀ।
ਆਨਲਾਈਨ ਬੁਕਿੰਗ
ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਨੂੰ ਬੁੱਕ ਕਰਵਾ ਸਕਦੇ ਹੋ। ਬੁਕਿੰਗ ਦੇ ਸਮੇਂ ਇਸ ਦੀ ਕੀਮਤ 3,499 ਰੁਪਏ ਦਿਖਾਈ ਦਿੰਦੀ ਹੈ ਪਰ ਇਹ ਫੋਨ 499 ਰੁਪਏ 'ਚ ਹੀ ਮਿਲੇਗਾ।
ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਨਾਲ ਹੁਣ ਤਸਵੀਰਾਂ ਅਤੇ ਵੀਡੀਓ ਪੋਸਟਾਂ ਨੂੰ ਬਾਅਦ 'ਚ ਵੀ ਦੇਖ ਸਕੋਗੇ
NEXT STORY