ਗੈਜੇਟ ਡੈਸਕ– ਵੋਡਾਫੋਨ-ਆਈਡੀਆ (Vi) ਨੇ ਆਪਣੇ ਗਾਹਕਾਂ ਲਈ ਆਫਰ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਦੇਸ਼ ਦੀ ਤੀਜੀ ਵੱਡੀ ਟੈਲੀਕਾਮ ਕੰਪਨੀ Vi ਆਪਣੇ ਪ੍ਰੀਪੇਡ ਗਾਹਕਾਂ ਨੂੰ 75 ਜੀ.ਬੀ. ਵਾਧੂ ਡਾਟਾ ਦੇ ਰਹੀ ਹੈ। ਆਪਣੇ ਇਸ ਆਫਰ ਰਾਹੀਂ ਕੰਪਨੀ ਗਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ. Vi ਦਾ ਇਹ ਆਫਰ ਦੋ ਵੱਡੇ ਪ੍ਰੀਪੇਡ ਲਾਨ ਦੇ ਨਾਲ ਮਿਲ ਰਿਹਾ ਹੈ। Vi ਦੇ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਵੀ ਮਿਲੇਗਾ। ਵੋਡਾਫੋਨ-ਆਈਡੀਆ ਦੇ ਇਸ ਪਲਾਨ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ।
ਵੋਡਾਫੋਨ-ਆਈਡੀਆ ਦੇ ਇਨ੍ਹਾਂ ਦੋ ਪਲਾਨਾਂ ਦੇ ਨਾਲ ਮਿਲੇਗਾ 75GB ਤਕ ਵਾਧੂ ਡਾਟਾ
Vi ਨੇ ਕੋਈ ਨਵੇਂ ਪਲਾਨ ਤਾਂ ਲਾਂਚ ਨਹੀਂ ਕੀਤੇ ਪਰ ਦੋ ਪੁਰਾਣੇ ਪਲਾਨ ਦੇ ਨਾਲ 75 ਜੀ.ਬੀ. ਡਾਟਾ ਦੇਣ ਦਾ ਐਲਾਨ ਕੀਤਾ ਹੈ। ਅਸੀਂ ਗੱਲ ਕਰ ਰਹੇ ਹਾਂ Vi ਦੇ 1,449 ਰੁਪਏ ਅਤੇ 2,889 ਰੁਪਏ ਵਾਲੇ ਪਲਾਨ ਬਾਰੇ। ਕੰਪਨੀ ਦੇ 1,449 ਰੁਪਏ ਵਾਲੇ ਪਲਾਨ ਦੇ ਨਾਲ 180 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲ ਰਿਾ ਹੈ। ਇਸ ਪਲਾਨ ਦੇ ਨਾਲ ਰੋਜ਼ਾਨਾ 100 SMS ਵੀ ਮਿਲ ਰਹੇ ਹਨ। ਇਸ ਪਲਾਨ ਦੇ ਨਾਲ 50 ਜੀ.ਬੀ. ਵਾਧੂ ਡਾਟਾ ਮਿਲ ਰਿਹਾ ਹੈ ਜੋ ਮੁਫ਼ਤ ਹੈ।
ਹੁਣ ਗੱਲ Vi ਦੇ 2,889 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਕਰੀਏ ਤਾਂ ਇਸ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਅਤੇ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਪਲਾਨ ਦੇ ਨਾਲ 365 ਦਿਨਾਂ ਦੀ ਮਿਆਦ ਮਿਲੇਗੀ ਅਤੇ ਇਸ ਵਿਚ 75 ਜੀ.ਬੀ. ਵਾਧੂ ਡਾਟਾ ਮਿਲੇਗਾ। ਵੋਡਾਫੋਨ-ਆਈਡੀਆ ਨੇ ਇਸ ਆਫਰ ਨੂੰ Independence Day 2022 ਦੇ ਖਾਸ ਮੌਕੇ ’ਤੇ ਪੇਸ਼ ਕੀਤਾ ਹੈ।
ਮਿਲਣਗੇ Vi Hero Unlimited Offer ਵਾਲੇ ਫਾਇਦੇ
ਕੰਪਨੀ ਦੇ ਇਸ ਪਲਾਨ ਨੂੰ ਖਰੀਦਣ ਵਾਲੇ ਗਾਹਕਾਂ ਨੂੰ Vi Hero Unlimited Offer ਵੀ ਮਿਲੇਗਾ ਜਿਸ ਤਹਿਤ ਵਿਕੈਂਡ ਡਾਟਾ ਰੋਲਓਵਰ, ਬਿੰਜ ਆਲ ਨਾਈਟ ਅਤੇ ਡਾਟਾ ਡਿਲਾਈਟ ਸ਼ਾਮਲ ਹਨ। ਵਿਕੈਂਡ ਡਾਟਾ ਰੋਲਓਵਰ ਤਹਿਤ ਗਾਹਕ ਪੂਰੇ ਹਫਤੇ ਦੇ ਬਚੇ ਹੋਏ ਡਾਟਾ ਦਾ ਇਸਤੇਮਾਲ ਹਫਤੇ ਦੇ ਅਖੀਰ ’ਚ ਕਰ ਸਕਣਗੇ। ਬਿੰਜ ਆਲ ਨਾਈਟ ਤਹਿਤ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਫਰੀ ’ਚ ਹਾਈ ਸਪੀਡ ਡਾਟਾ ਦਾ ਇਸਤੇਮਾਲ ਕਰ ਸਕੋਗੇ ਅਤੇ ਡਾਟਾ ਡਿਲਾਈਟ ਤਹਿਤ ਗਾਹਕ ਹਰ ਮਹੀਨੇ 2 ਜੀ.ਬੀ. ਐਮਰਜੈਂਸੀ ਡਾਟਾ ਲੈ ਸਕਣਗੇ।
Ola ਦੀ ਪਹਿਲੀ ਇਲੈਕਟ੍ਰਿਕ ਕਾਰ ਤੋਂ ਉੱਠਿਆ ਪਰਦਾ, 4 ਸਕਿੰਟਾਂ ’ਚ ਫੜੇਗੀ 0 ਤੋਂ 100 Kmph ਦੀ ਰਫਤਾਰ
NEXT STORY