ਆਟੋ ਡੈਸਕ– ਇਲੈਕਟ੍ਰਿਕ ਵ੍ਹੀਕਲ ਦੇ ਭਵਿੱਖ ਨੂੰ ਵੇਖਦੇ ਹੋਏ ਓਲਾ ਨੇ ਕੰਪਨੀ ਲਈ ਵੱਡੀ ਯੋਜਨਾ ਬਣਾਈ ਹੈ। ਇਲੈਕਟ੍ਰਿਕ ਸਕੂਟਰ ਤੋਂ ਬਾਅਦ ਕੰਪਨੀ ਨੇ ਇਲੈਕਟ੍ਰਿਕ ਕਾਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਲਾਂਚਿੰਗ ਈਵੈਂਟ ’ਚ ਕਿਹਾ ਗਿਆ ਹੈ ਕਿ ਇਹ ਕਾਰ ਸਾਲ 2024 ਤਕ ਬਾਜ਼ਾਰ ’ਚ ਉਪਲੱਬਧ ਹੋਵੇਗੀ। ਇਸਦੀ ਬੈਟਰੀ ਸਮਰੱਥਾ 500 ਕਿਲੋਮੀਟਰ ਹੋਵੇਗੀ। ਸਪੀਡ ਦੀ ਗੱਲ ਕਰੀਏ ਤਾਂ ਇਹ 100 ਕਿਲੋਮੀਟਰ ਦੀ ਰਫਤਾਰ ਸਿਰਪ ਚਾਰ ਸਕਿੰਟਾਂ ’ਚ ਫੜ ਲਵੇਗੀ। ਇਸਤੋਂ ਇਲਾਵਾ ਕੰਪਨੀ ਨੇ ਨਵਾਂ S1 scooter ਵੀ ਲਾਂਚ ਕੀਤਾ ਹੈ।
ਇਸ ਈਵੈਂਟ ਨੂੰ ਸੰਬੋਧਨ ਕਰਦੇ ਹੋਏ ਕੰਪਨੀ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਨੂੰ ਲੈ ਕੇ ਕੰਪਨੀ ਦੀ ਵੱਡੀ ਯੋਜਨਾ ਹੈ। ਆਉਣ ਵਾਲੇ ਸਮੇਂ ’ਚ ਓਲਾ ਇਲੈਕਟ੍ਰਿਕ 10 ਲੱਖ ਯੂਨਿਟ ਕਾਰਾਂ ਦਾ ਪ੍ਰੋਡਕਸ਼ਨ ਕਰੇਗੀ। ਫਿਲਹਾਲ ਕੀਮਤ ਅਤੇ ਹੋਰ ਫੀਚਰਜ਼ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਸਿਰਫ ਇੰਨਾ ਹੀ ਕਿਹਾ ਗਿਆ ਹੈ ਕਿ ਇਹ ਸਪੋਰਟਸ ਕਾਰ ਦੀ ਤਰ੍ਹਾਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 4 ਸਕਿੰਟਾਂ ’ਚ ਫੜ ਲਵੇਗੀ ਅਤੇ ਫੁਲ ਚਾਰਜ ਹੋਣ ਤੋਂ ਬਾਅਦ ਬੈਟਰੀ ਦੀ ਸਮਰੱਥਾ 500 ਕਿਲੋਮੀਟਰ ਦੀ ਹੋਵੇਗੀ।
ਓਲਾ ਸਕੂਟਰ ’ਚ ਅੱਗ ਲੱਗਣ ਕਾਰਨ ਸੁਰੱਖਿਆ ’ਤੇ ਸਵਾਲ
ਓਲਾ ਪਹਿਲਾਂ ਤੋਂ ਇਲੈਕਟ੍ਰਿਕ ਸੂਕਟਰ ਬਣਾਉਂਦੀ ਆ ਰਹੀ ਹੈ। ਹਾਲਾਂਕਿ, ਓਲਾ ਸਕੂਟੀ ’ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਨੇ ਸੁਰੱਖਿਆ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹਾ ਕੀਤਾ ਹੈ। ਇਲੈਕਟ੍ਰਿਕ ਕਾਰ ਨੂੰ ਲੈ ਕੇ ਭਾਵਿਸ਼ ਅਗਰਵਾਲ ਨੇ ਕਿਹਾ ਕਿ ਇਸਦੀ ਲੁੱਕ ਫਿਊਚਰਿਸਟਿਕ ਹੈ। ਇਸਦਾ ਆਕਾਰ ਸਮਾਲ ਹੈਚਬੈਕ ਕਾਰ ਦੇ ਬਰਾਬਰ ਹੋਵੇਗਾ।
Ola S1 ਸਕੂਟਰ ਦੀ ਕੀਮਤ 99,999 ਰੁਪਏ
ਇਸ ਈਵੈਂਟ ’ਚ Ola S1 ਇਲੈਕਟ੍ਰਿਕ ਸਕੂਟਰ ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਸਕੂਟਰ ਦੀ ਕੀਮਤ 99,999 ਰੁਪਏ ਰੱਖੀ ਗਈ ਹੈ। ਇਸ ਸਕੂਟਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਬੁਕਿੰਗ 500 ਰੁਪਏ ’ਚ ਵੀ ਹੋ ਸਕਦੀ ਹੈ। ਇਸਦੀ ਡਿਲਿਵਰੀ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸਦੀ ਬੈਟਰੀ ਦੀ ਸਮਰੱਥਾ 3 kWh ਹੈ। ਫੁਲ ਚਾਰਜ ਹੋਣ ’ਤੇ ਇਹ 141 ਕਿਲੋਮੀਟਰ ਚੱਲੇਗੀ। ਟਾਪ ਸਪੀਡ 95 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਹ ਸਕੂਟਰ 5 ਰੰਗਾਂ ’ਚ ਉਪਲੱਬਧ ਹੈ।
ਦੁਨੀਆ ਦਾ ਪਹਿਲਾ 200MP ਕੈਮਰੇ ਵਾਲਾ ਫੋਨ ਲਾਂਚ, ਜਾਣੋ ਫੀਚਰਜ਼ ਤੇ ਕੀਮਤ
NEXT STORY