ਗੈਜੇਟ ਡੈਸਕ- ਟੈਲੀਕਾਮ ਕੰਪਨੀ ਵੋਡਾਫੋਨ ਨੇ ਮਾਰਕੀਟ 'ਚ 84 ਦਿਨਾਂ ਦੀ ਵੈਲਿਡਿਟੀ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ ਸਿਰਫ਼ 279 ਰੁਪਏ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਕਾਲਿੰਗ ਦੇ ਨਾਲ-ਨਾਲ ਡਾਟਾ ਦੇ ਵੀ ਫਾਇਦੇ ਮਿਲਣਗੇ, ਹਾਲਾਂਕਿ ਇਥੇ SMS ਦਾ ਫ਼ਾਇਦਾ ਗਾਹਕਾਂ ਨੂੰ ਨਹੀਂ ਮਿਲੇਗਾ। ਦੱਸ ਦੇਈਏ ਕਿ ਅਜੇ ਤੱਕ ਕਿਸੇ ਵੀ ਕੰਪਨੀ ਨੇ 300 ਰੁਪਏ ਤੋਂ ਘੱਟ ਕੀਮਤ 'ਚ 84 ਦਿਨਾਂ ਦੀ ਵੈਲੀਡਿਟੀ ਵਾਲਾ ਪਲਾਨ ਪੇਸ਼ ਨਹੀਂ ਕੀਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਹ ਪਲਾਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਕਾਮਯਾਬ ਹੋਵੇਗਾ।ਪਲਾਨ ਡਿਟੇਲਸ
ਦੱਸਿਆ ਜਾ ਰਿਹਾ ਹੈ ਕਿ ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੁਆਇਸ ਕਾਲ ਤੇ ਕੁੱਲ 4GB 4G/3G ਡਾਟਾ ਮਿਲੇਗਾ। ਉਥੇ ਹੀ ਕਾਲਿੰਗ ਨੂੰ ਲੈ ਕੇ ਰੋਜ਼ਾਨਾ 250 ਮਿੰਟ ਤੇ ਪ੍ਰਤੀ ਹਫਤੇ 1000 ਮਿੰਟ ਦੀ ਸਹੂਲਤ ਰਹੇਗੀ। ਉਥੇ ਹੀ ਇਹ ਪਲਾਨ ਕੰਪਨੀ ਦੇ 47 ਸਰਕਿਲ 'ਚ ਚੁਨਿੰਦਾ ਯੂਜ਼ਰਸ ਦੇ ਹੀ ਆਦਰ ਯੋਗ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ 99 ਰੁਪਏ ਅਤੇ 109 ਰੁਪਏ ਦੇ ਦੋ ਨਵੇਂ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਦੋਨਾਂ ਹੀ ਪਲਾਨਸ 'ਚ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਅਨਲਿਮਟਿਡ ਵੁਆਇਸ ਕਾਲਿੰਗ ਦਾ ਫਾਇਦਾ ਮਿਲਦਾ ਹੈ।
Acer ਨੇ ਭਾਰਤ ’ਚ ਲਾਂਚ ਕੀਤੇ 3 ਨਵੇਂ ਲੈਪਟਾਪ, ਕੀਮਤ 40,999 ਰੁਪਏ ਤੋਂ ਸ਼ੁਰੂ
NEXT STORY