ਗੈਜੇਟ ਡੈਸਕ- ਭਾਰਤ 'ਚ ਟੈਲੀਕਾਮ ਆਪਰੇਟਰਸ ਦੇ 'ਚ ਮੁਕਾਬਲੇਬਾਜ਼ੀ ਵੱਧਦੀ ਜਾ ਰਹੀ ਹੈ। ਇਸ ਦੇ ਚੱਲਦੇ ਪ੍ਰੀਪੇਡ ਯੂਜ਼ਰਸ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਪਿਛਲੇ ਹਫਤੇ ਏਅਰਟੈੱਲ ਨੇ ਆਪਣੇ 100 ਰੁਪਏ ਤੇ 500 ਰੁਪਏ ਦੇ ਟਾਪ-ਅਪ ਪ੍ਰੀਪੇਡ ਰੀਚਾਰਜ ਪਲਾਨਜ਼ ਨੂੰ ਪੇਸ਼ ਕੀਤਾ ਸੀ ਜੋ ਕਿ ਲਾਈਫਟਾਈਮ ਮਿਆਦ ਦੇ ਨਾਲ ਆਉਂਦੇ ਹਨ। ਹੁਣ ਵੋਡਾਫੋਨ ਨੇ ਵੀ ਆਪਣੇ 50 ਰੁਪਏ, 100 ਰੁਪਏ ਤੇ 500 ਰੁਪਏ ਦੇ ਟਾਪ-ਅਪ ਰੀਚਾਰਜ ਪਲਾਨਜ਼ ਪੇਸ਼ ਕਰ ਦਿੱਤੇ ਹਨ ਨੂੰ ਕਿ ਏਅਰਟੈੱਲ ਦੇ ਮੁਕਾਬਲੇ ਜ਼ਿਆਦਾ ਬਿਹਤਰ ਬੈਨੀਫਿਟਸ ਦੇ ਨਾਲ ਆਉਂਦੇ ਹਨ।
ਸ਼ੁਰੂਆਤ ਕਰੀਏ ਰੁਪਏ 50 ਦੇ ਟਾਪ-ਅਪ ਰੀਚਾਰਜ ਪਲਾਨ ਨਾਲ ਤਾਂ ਇਹ 39.37 ਰੁਪਏ ਦਾ ਟਾਕ ਟਾਈਮ ਆਫਰ ਕਰਦਾ ਹੈ ਤੇ ਇਸ ਦੀ ਆਊਟਗੋਇੰਗ ਮਿਆਦ 28 ਦਿਨਾਂ ਦੀ ਹੈ। ਜੇਕਰ ਆਊਟਗੋਇੰਗ ਮਿਆਦ ਖ਼ਤਮ ਹੋਣ ਤੋਂ ਬਾਅਦ ਕੁਝ ਬੈਲੇਂਸ ਬੱਚ ਜਾਂਦਾ ਹੈ ਤਾਂ ਇਹ ਬੈਲੇਂਸ ਅਗਲੇ ਰਿਚਾਰਜ 'ਚ ਕੈਰੀ ਫਾਰਵਰਡ ਕਰ ਦਿੱਤਾ ਜਾਵੇਗਾ।
ਅਗਲਾ ਟਾਪ-ਅਪ ਰੀਚਾਰਜ 100 ਰੁਪਏ ਤੋਂ ਸ਼ੁਰੂ ਹੁੰਦਾ ਹੈ ਜੋ 100 ਰੁਪਏ ਦਾ ਟਾਕ ਟਾਈਮ ਆਫਰ ਕਰਦਾ ਹੈ ਤੇ 28 ਦਿਨਾਂ ਦੀ ਆਊਟਗੋਇੰਗ ਮਿਆਦ ਆਫਰ ਕਰਦਾ ਹੈ, ਜਦ ਕਿ 500 ਰੁਪਏ ਦੇ ਟਾਪ-ਅਪ 'ਚ 500 ਰੁਪਏ ਟਾਕ ਟਾਈਮ ਦੇ ਨਾਲ 84 ਦਿਨਾਂ ਦੀ ਮਿਆਦ ਮਿਲਦਾ ਹੈ। ਕੁੱਲ ਮਿਲਾਕੇ ਤੁਹਾਡੇ ਟਾਪ-ਅਪ ਰੀਚਾਰਜ ਪਲਾਨ ਕਿ ਆਊਟਗੋਇੰਗ ਮਿਆਦ ਤੁਹਾਡੇ ਮੌਜੂਦਾ ਪ੍ਰੀਪੇਡ ਪਲਾਨ ਦੀ ਮਿਆਦ ਦੇ ਸਮਾਨ ਹੋਵੇਗੀ।
ਵੋਡਾਫੋਨ ਦੇ 10 ਰੁਪਏ ਦੇ ਟਾਪ-ਅਪ ਰੀਚਾਰਜ 'ਚ ਯੂਜ਼ਰਸ ਨੂੰ 7.47ਰੁਪਏ ਦਾ ਟਾਕ ਟਾਈਮ, 1,000 ਰੁਪਏ 'ਚ 1,000 ਰੁਪਏ ਦਾ ਫੁੱਲ ਟਾਕ ਟਾਈਮ ਤੇ 5,000 ਰੁਪਏ ਦੇ ਟਾਪ-ਅਪ ਰੀਚਾਰਜ 'ਚ 5,000 ਰੁਪਏ ਦਾ ਫੁੱਲ ਟਾਕ ਟਾਈਮ ਮਿਲ ਰਿਹਾ ਹੈ।
ਮਾਰੂਤੀ ਦੀ ਨਵੀਂ Baleno RS ਦੇ ਫੇਸਲਿਫਟ ਵਰਜਨ ਦਾ ਹੋਇਆ ਖੁਲਾਸਾ
NEXT STORY