ਆਟੋ ਡੈਸਕ– ਭਾਰਤ ’ਚ ਹੁਣ ਇਲੈਕਟ੍ਰਿਕ ਵਾਹਨਾਂ ਦੀ ਮੰਗ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਇਸੇ ਕ੍ਰਮ ’ਚ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਵੋਲਵੋ ਨੇ ਵੀ ਆਪਣੀ ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਵੋਲਵੋ ਕ੍ਰਾਸ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਭਾਰਤ ’ਚ ਆਪਣੀ ਫੁਲੀ ਇਲੈਕਟ੍ਰਿਕ ਕਾਰ ਯਾਨੀ ਵੋਲਵੋ XC40 ਨੂੰ ਜਲਦ ਲਾਂਚ ਕਰਨ ਵਾਲੀ ਹੈ। ਇਸ ਕਾਰ ਨੂੰ ਕੰਪਨੀ ਇਕ ਕੰਪੈਕਟ ਮਡਿਊਲਰ ਆਰਕੀਟੈਕਚਰ (ਸੀ.ਐੱਮ.ਏ.) ਪਲੇਟਫਾਰਮ ’ਤੇ ਤਿਆਰ ਕਰ ਰਹੀ ਹੈ।
ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰ ਆਲ-ਵ੍ਹੀਲ ਡਰਾਈਵ ਨਾਲ 402 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰੇਗੀ। ਇਸ ਤੋਂ ਇਲਾਵਾ ਇਸ ਨਾਲ ਸਿੰਗਲ ਚਾਰਜ ’ਤੇ 400 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਰਸਤਾ ਤੈਅ ਕੀਤਾ ਜਾ ਸਕੇਗਾ। ਹਾਲਾਂਕਿ ਕਾਰ ਨੂੰ ਲਾਂਚ ਕਰਨ ਦੇ ਸਹੀ ਸਮੇਂ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਉਮੀਦ ਹੈ ਕਿ ਕੰਪਨੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ XC40 ਅਗਲੇ ਸਾਲ ਦੇ ਅੱਧ ਤਕ ਲਾਂਚ ਕਰ ਦੇਵੇਗੀ।
ਸਿਰਫ 40 ਮਿੰਟਾਂ ’ਚ ਚਾਰਜ ਹੋਵੇਗੀ ਇਹ ਕਾਰ
ਵੋਲਵੋ XC40 ਦੀ ਇਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਇਸ ਨੂੰ ਸਿਰਫ 40 ਮਿੰਟਾਂ ’ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ ਪਰ ਇਸ ਲਈ ਤੁਹਾਨੂੰ ਫਾਸਟ ਚਾਰਜਰ ਸਿਸਟਮ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਕਾਰ ’ਚ ਕੰਪਨੀ ਸਮੇਂ-ਸਮੇਂ ’ਤੇ ਆਪਰੇਟਿੰਗ ਸਿਸਟਮ ਦਾ ਅਪਡੇਟ ਵੀ ਦੇਵੇਗੀ।
ਇੰਨੀ ਹੋ ਸਕਦੀ ਹੈ ਕੀਮਤ
ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 50 ਤੋਂ 60 ਲੱਖ ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਲਾਂਚ ਸਮੇਂ ਹੀ ਕੀਤੀ ਜਾਵੇਗੀ।
ਚੀਨੀ ਐਪ ਬੈਨ ਨਾਲ WhatsApp ਨੂੰ ਵੱਡਾ ਫਾਇਦਾ, ਇਸ ਮਾਮਲੇ ’ਚ ਬਣਾਇਆ ਨਵਾਂ ਰਿਕਾਰਡ
NEXT STORY